ਕੈਂਪ ਦੇ ਪੰਜਵੇਂ ਦਿਨ ਦੀ ਸ਼ੁਰੂਆਤ ਮੌਕੇ ਝੰਡਾ ਲਹਿਰਾਇਆ
08:55 AM Sep 05, 2024 IST
Advertisement
ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 4 ਸਤੰਬਰ
ਧਾਰਮਿਕ ਨਗਰੀ ਕੁਰੂਕਸ਼ੇਤਰ ਦੀ ਪਵਿੱਤਰ ਧਰਤੀ ’ਤੇ ਗੀਤਾ ਗਿਆਨ ਸੰਸਥਾਨਮ ਵਿੱਚ 6 ਰੋਜ਼ਾ ਰਾਜ ਪੱਧਰੀ ਜੂਨੀਅਰ ਰੈੱਡ ਕਰਾਸ ਸਿਖਲਾਈ ਕੈਂਪ ਦੇ ਪੰਜਵੇਂ ਦਿਨ ਦੀ ਸ਼ੁਰੂਆਤ ਪ੍ਰਾਰਥਨਾ ,ਝੰਡਾ ਲਹਿਰਾਉਣ ਤੇ ਯੋਗਾ ਨਾਲ ਹੋਈ। ਸੰਯੁਕਤ ਕੈਂਪ ਡਾਇਰੈਕਟਰ ਵਿਨੀਤ ਗਾਬਾ ਨੇ ਜ਼ਿਲ੍ਹਾ ਰੈੱਡ ਕਰਾਸ ਦੀਆਂ ਸ਼ਾਖਾਵਾਂ ਵੱਲੋਂ ਸਕੂਲਾਂ ਵਿਚ ਚਲਾਈਆਂ ਜਾ ਰਹੀਆਂ ਵੱਖ-ਵੱਖ ਸਕੀਮਾਂ ਤੇ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ। ਅਲਿਮਕੋ ਕਾਨਪੁਰ ਦੇ ਸਹਿਯੋਗ ਨਾਲ ਅੰਗਹੀਣਾਂ ਨੂੰ ਮੁਫਤ ਨਕਲੀ ਅੰਗ ਮੁਹੱਈਆ ਕਰਵਾਏ ਜਾਂਦੇ ਹਨ। ਉਨ੍ਹਾਂ ਸ਼ਾਮ ਦੇ ਸੈਸ਼ਨ ਵਿੱਚ ਸਿਖਲਾਈ ਕੈਂਪ ਵਿੱਚ ਹਿੱਸਾ ਲੈਣ ਵਾਲੇ ਪ੍ਰਤੀਯੋਗੀਆਂ ਦੇ ਭਾਸ਼ਣ ਮੁਕਾਬਲੇ, ਨਾਟਕ ਤੇ ਕੁਇਜ਼ ਕਰਾਏ ਗਏ। ਇਸ ਮੌਕੇ ਕੈਂਪ ਡਾਇਰੈਕਟਰ ਰਾਮਾਸ਼ੀਸ਼ ਮੰਡਲ, ਸੁਮਨ ਬਾਲਾ, ਸੁਨੀਲ ਪਹਾੜੀਆ, ਕ੍ਰਿਸ਼ਨਾ ਕੱਕੜ, ਸਰਿਤਾ ਯਾਦਵ, ਅੰਜੂ ਰਾਣੀ, ਸਨੇਹ ਲਤਾ, ਕਿਰਨ ਲਤਾ, ਸਵਿਤਾ ਯਾਦਵ ਹਾਜ਼ਰ ਸਨ।
Advertisement
Advertisement