ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸੂਬਾ ਪੱਧਰੀ ਮੁਕਾਬਲੇ ’ਚ ਮੁਹਾਲੀ ਦੇ ਤੈਰਾਕਾਂ ਦੀ ਝੰਡੀ

08:30 AM Jul 24, 2024 IST
ਖ਼ੁਸ਼ੀ ਦੇ ਰੌਂਅ ਵਿੱਚ ਮੁਹਾਲੀ ਦੇ ਤਗ਼ਮਾ ਜੇਤੂ ਤੈਰਾਕ। -ਫੋਟੋ: ਚਿੱਲਾ

ਖੇਤਰੀ ਪ੍ਰਤੀਨਿਧ
ਐਸਏਐਸ ਨਗਰ(ਮੁਹਾਲੀ), 23 ਜੁਲਾਈ
ਲੁਧਿਆਣਾ ਵਿੱਚ ਸਮਾਪਤ ਹੋਈ 35ਵੀਂ ਸਬ-ਜੂਨੀਅਰ ਤੇ 45ਵੀਂ-ਜੂਨੀਅਰ ਪੰਜਾਬ ਰਾਜ ਤੈਰਾਕੀ ਚੈਂਪੀਅਨਸ਼ਿਪ ਵਿੱਚ ਜ਼ਿਲ੍ਹਾ ਮੁਹਾਲੀ ਦੇ ਤੈਰਾਕਾਂ ਨੇ 35 ਸੋਨੇ, 2 ਚਾਂਦੀ ਦੇ ਅਤੇ 1 ਕਾਂਸੀ ਦਾ ਤਗ਼ਮਾ ਜਿੱਤਿਆ ਹੈ। ਜੂਨੀਅਨ ਚੈਂਪੀਅਨਸ਼ਿਪ ਵਿੱਚ ਮੁਹਾਲੀ ਜ਼ਿਲ੍ਹਾ ਓਵਰਆਲ ਚੈਂਪੀਅਨ ਰਿਹਾ ਹੈ।
ਜ਼ਿਲ੍ਹਾ ਖੇਡ ਅਫ਼ਸਰ ਹਰਪਿੰਦਰ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਦੀ ਤੈਰਾਕ ਅਪੂਰਵਾ ਸ਼ਰਮਾ ਨੇ 100 ਮੀਟਰ ਦੇ ਬਟਰਫਲਾਈ ਮੁਕਾਬਲੇ ਵਿੱਚ ਆਪਣਾ ਪਿਛਲੇ ਸਾਲ ਦਾ 1 ਮਿੰਟ 14 ਸੈਕਿੰਡ 81 ਮਾਈਕ੍ਰੋਸੈਕਿੰਡ ਦਾ ਰਿਕਾਰਡ ਤੋੜ ਕੇ 1 ਮਿੰਟ 14 ਸੈਕਿੰਡ 00 ਮਾਈਕ੍ਰੋਸੈਕਿੰਡ ਦਾ ਨਵਾਂ ਰਿਕਾਰਡ ਬਣਾਇਆ ਹੈ। ਇਸੇ ਖਿਡਾਰਨ ਨੇ 200 ਮੀਟਰ ਦੇ ਬਟਰਫਲਾਈ ਮੁਕਾਬਲੇ ਵਿੱਚ ਵੀ 2 ਮਿੰਟ 41 ਸੈਕਿੰਡ 4 ਮਾਈਕ੍ਰੋਸੈਕਿੰਡ ਨਾਲ ਪੁਰਾਣਾ ਰਿਕਾਰਡ 2 ਮਿੰਟ 41 ਸੈਕਿੰਡ 94 ਮਾਈਕ੍ਰੋਸੈਕਿੰਡ ਤੋੜ ਕੇ ਨਵਾਂ ਰਿਕਾਰਡ ਕਾਇਮ ਕੀਤਾ ਹੈ। ਜ਼ਿਲ੍ਹੇ ਦੇ ਤੈਰਾਕ ਜੁਝਾਰ ਸਿੰਘ ਗਿੱਲ ਨੇ 7 ਸੋਨੇ ਦੇ 1 ਕਾਂਸੀ ਦਾ ਤਗ਼ਮਾ, ਲਕਸ਼ੈ ਜਿੰਦਲ ਨੇ 8 ਸੋਨੇ ਦੇ ਤਗ਼ਮੇ, ਸ਼ੁਭਨੀਤ ਕੌਰ ਨੇ 7 ਸੋਨੇ ਤੇ 1 ਚਾਂਦੀ ਦਾ ਤਗ਼ਮਾ, ਅਰਸ਼ਪ੍ਰੀਤ ਕੌਰ ਨੇ 8 ਸੋਨੇ ਦੇ ਤਗ਼ਮੇ, ਅਪੂਰਵਾ ਸ਼ਰਮਾ ਨੇ 5 ਸੋਨੇ ਤੇ 1 ਚਾਂਦੀ ਦਾ ਤਗ਼ਮਾ ਜਿੱਤ ਕੇ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ ਹੈ।
ਗਰੁੱਪ 1 ਲੜਕੇ ਤੇ ਗਰੁੱਪ 1 ਲੜਕੀਆਂ ਸਬੰਧੀ ਬੈੱਸਟ ਚੈਂਪੀਅਨਜ਼ ਅਤੇ ਗਰੁੱਪ ਦੋ ਲੜਕੀਆਂ ਵਿੱਚ ਰਨਰਅਪ ਚੈਂਪੀਅਨਜ਼ ਦਾ ਖਿਤਾਬ ਜ਼ਿਲ੍ਹੇ ਦੇ ਤੈਰਾਕਾਂ ਨੂੰ ਮਿਲਿਆ ਹੈ। ਤੈਰਾਕੀ ਕੋਚ ਜੌਨੀ ਭਾਟੀਆ ਨੇ ਦੱਸਿਆ ਕਿ ਜ਼ਿਲ੍ਹੇ ਦੇ 34 ਤੈਰਾਕਾਂ ਨੇ ਇਸ ਚੈਂਪੀਅਨਸ਼ਿਪ ਵਿੱਚ ਹਿੱਸਾ ਲਿਆ ਸੀ।

Advertisement

Advertisement
Advertisement