ਪੰਜ ਸਾਲਾ ਲਾਪਤਾ ਬੱਚਾ ਲੱਭ ਕੇ ਪਰਿਵਾਰ ਨੂੰ ਸੌਂਪਿਆ
06:57 AM Jul 03, 2024 IST
ਪੱਤਰ ਪ੍ਰੇਰਕ
ਬਠਿੰਡਾ, 2 ਜੁਲਾਈ
ਬਠਿੰਡਾ ਦੇ ਕਿਲਾ ਰੋਡ ’ਤੇ ਗੁਰਦੁਆਰਾ ਸਿੰਘ ਸਭਾ ਦੇ ਪਿਛਲੇ ਪਾਸੇ ਪੰਜ ਸਾਲਾ ਬੱਚਾ ਇਕੱਲਾ ਖੜ੍ਹਾ ਰੋ ਰਿਹਾ ਸੀ। ਆਸ-ਪਾਸ ਦੇ ਲੋਕ ਬੱਚੇ ਨੂੰ ਲੈ ਕੇ ਕਿੱਕਰ ਬਾਜ਼ਾਰ ਸਥਿਤ ਸਮਾਜ ਸੇਵੀ ਸੰਸਥਾ ਯੂਥ ਵੈਲਫੇਅਰ ਸੁਸਾਇਟੀ ਦਫਤਰ ਪਹੁੰਚ ਕੀਤੀ। ਸੰਸਥਾ ਵੱਲੋਂ ਬੱਚੇ ਦੇ ਪਰਿਵਾਰ ਦੀ ਭਾਲ ਕਰਨ ਤੋਂ ਬਾਅਦ ਬੱਚੇ ਦੇ ਪਰਿਵਾਰ ਨਾਲ ਸੰਪਰਕ ਕੀਤਾ ਗਿਆ। ਲੋਕਾਂ ਦੀ ਹਾਜ਼ਰੀ ਵਿੱਚ ਸੰਸਥਾ ਨੇ ਬੱਚੇ ਨੂੰ ਪਰਿਵਾਰ ਹਵਾਲੇ ਕਰ ਦਿੱਤਾ ਜਿਸ ਦੀ ਪਛਾਣ ਅਰਸ਼ ਪੁੱਤਰ ਸਹਿਦੀਪ ਵਾਸੀ ਚੰਦਸਰ ਬਸਤੀ ਵਜੋਂ ਹੋਈ ਹੈ। ਬੱਚੇ ਦੇ ਮਾਮੇ ਨੇ ਦੱਸਿਆ ਕਿ ਉਹ ਬੱਚੇ ਨੂੰ ਬਾਈਕ ’ਤੇ ਬਿਠਾ ਕੇ ਕਿਲਾ ਰੋਡ ’ਤੇ ਕਿਸੇ ਕੰਮ ਲਈ ਆਇਆ ਸੀ, ਜਿੱਥੇ ਬਾਈਕ ਪੰਕਚਰ ਹੋਣ ਕਾਰਨ ਉਹ ਬੱਚੇ ਨੂੰ ਇੱਕ ਜਗ੍ਹਾ ‘ਤੇ ਛੱਡ ਗਿਆ ਸੀ ਪਰ ਬੱਚਾ ਕਿਤੇ ਚਲਾ ਗਿਆ|
Advertisement
Advertisement
Related News
Advertisement