ਯੁਵਰਾਜ ਨਾਲ ਬਤਿਾਏ ਪੰਜ ਹਫ਼ਤਿਆਂ ਕਾਰਨ ਸ਼ੁਭਮਨ ਅਤੇ ਪੰਜਾਬ ਦੇ ਤਿੰਨ ਹੋਰ ਖਿਡਾਰੀਆਂ ਨੂੰ ਮਿਲੀ ਵੱਡੀ ਮਦਦ
ਨਵੀਂ ਦਿੱਲੀ, 3 ਨਵੰਬਰ
ਯੁਵਰਾਜ ਸਿੰਘ ਕੋਈ ਪੇਸ਼ੇਵਰ ਕੋਚ ਨਹੀਂ ਹੈ ਪਰ ਪੰਜਾਬ ਦੇ ਨੌਜਵਾਨ ਖਿਡਾਰੀ ਆਪਣੀ ਖੇਡ ਵਿੱਚ ਉਨ੍ਹਾਂ ਦੇ ਯੋਗਦਾਨ ਦੀ ਸਹੁੰ ਖਾਂਦੇ ਹਨ। ਯੁਵਰਾਜ ਦੇ ਮਾਰਗਦਰਸ਼ਨ ਦੇ ਲਾਭਪਾਤਰੀਆਂ ਵਿੱਚੋਂ ਇੱਕ ਉਭਰਦਾ ਖਿਡਾਰੀ ਸ਼ੁਭਮਨ ਗਿੱਲ ਹੈ, ਜਿਸ ਦੀ ਕਲਾਸ ਕਦੇ ਵੀ ਕਿਸੇ ਸ਼ੱਕ ਦੇ ਘੇਰੇ ਵਿੱਚ ਨਹੀਂ ਸੀ ਪਰ ਉਸ ਨੇ ਆਪਣੀ ਖੇਡ ਨੂੰ ਵਧੀਆ ਬਣਾਇਆ ਜਦੋਂ ਸਾਬਕਾ ਭਾਰਤੀ ਸਟਾਰ ਨੇ ਉਸ ਨੂੰ ਅਤੇ ਤਿੰਨ ਹੋਰਾਂ ਨੂੰ ਇੱਕ ਮਹੀਨੇ ਦੀ ਸਿਖਲਾਈ ਲਈ ਬੁਲਾਇਆ।
ਇਹ ਸਭ ਕੋਵਿਡ -19 ’ਚ ਤਾਲਾਬੰਦੀ ਦੌਰਾਨ ਹੋਇਆ ਹੈ। ਗਿੱਲ, ਅਭਿਸ਼ੇਕ ਸ਼ਰਮਾ, ਅਨਮੋਲਪ੍ਰੀਤ ਸਿੰਘ ਅਤੇ ਪ੍ਰਭਸਿਮਰਨ ਸਿੰਘ ਨੇ ਯੁਵਰਾਜ ਨਾਲ ਪੰਜ ਹਫ਼ਤੇ ਬਤਿਾਏ ਅਤੇ ਉਨ੍ਹਾਂ ਸਿਖਲਾਈ ਸੈਸ਼ਨਾਂ ਨੇ ਖੇਡ ਪ੍ਰਤੀ ਉਨ੍ਹਾਂ ਦੀ ਪਹੁੰਚ ਬਦਲ ਦਿੱਤੀ। ਸ਼ੁਭਮਨ ਉਦੋਂ ਤੱਕ ਭਾਰਤ ਲਈ ਖੇਡ ਚੁੱਕਾ ਸੀ ਪਰ ਉਸ ਨੇ ਉਸ ਸਮੇਂ ਸਾਰੇ ਫਾਰਮੈਟਾਂ ਵਿੱਚ ਆਪਣੀ ਥਾਂ ਪੱਕੀ ਨਹੀਂ ਕੀਤੀ ਸੀ। ਸਈਅਦ ਮੁਸ਼ਤਾਕ ਅਲੀ ਟਰਾਫੀ 'ਚ ਦੋ ਸੈਂਕੜੇ ਲਗਾਉਣ ਵਾਲੇ ਖੱਬੇ ਹੱਥ ਦੇ ਸਲਾਮੀ ਬੱਲੇਬਾਜ਼ ਅਭਿਸ਼ੇਕ ਦਾ ਘਰੇਲੂ ਸੀਜ਼ਨ ਦੇ ਨਾਲ-ਨਾਲ ਆਈਪੀਐੱਲ ਦਾ ਪ੍ਰਦਰਸ਼ਨ ਵੀ ਬਦਲ ਗਿਆ ਹੈ। ਪ੍ਰਭਸਿਮਰਨ ਹਾਂਗਜ਼ੂ ਵਿੱਚ ਏਸ਼ੀਆਈ ਖੇਡਾਂ ਦੀ ਸੋਨ ਤਗਮਾ ਜੇਤੂ ਭਾਰਤੀ ਟੀਮ ਦਾ ਹਿੱਸਾ ਸੀ। ਅਭਿਸ਼ੇਕ ਦਾ ਮੰਨਣਾ ਹੈ ਕਿ ਯੁਵਰਾਜ ਦੇ ਘਰ 35 ਦਿਨ ਰਹਿਣ ਨਾਲ ਉਨ੍ਹਾਂ ਦਾ ਖੇਡ ਪ੍ਰਤੀ ਨਜ਼ਰੀਆ ਬਦਲ ਗਿਆ। -ਏਜੰਸੀ