For the best experience, open
https://m.punjabitribuneonline.com
on your mobile browser.
Advertisement

ਗਿੱਪੀ ਗਰੇਵਾਲ ਵੱਲੋਂ ‘ਸ਼ਿੰਦਾ ਸ਼ਿੰਦਾ ਨੋ ਪਾਪਾ’ ਦਾ ਪਹਿਲਾ ਪੋਸਟਰ ਜਾਰੀ

09:11 AM Mar 31, 2024 IST
ਗਿੱਪੀ ਗਰੇਵਾਲ ਵੱਲੋਂ ‘ਸ਼ਿੰਦਾ ਸ਼ਿੰਦਾ ਨੋ ਪਾਪਾ’ ਦਾ ਪਹਿਲਾ ਪੋਸਟਰ ਜਾਰੀ
Advertisement

ਮੁੰਬਈ: ਪੰਜਾਬੀ ਅਦਾਕਾਰ ਗਿੱਪੀ ਗਰੇਵਾਲ ਨੇ ਅੱਜ ਆਪਣੀ ਆਉਣ ਵਾਲੀ ਪਰਿਵਾਰਕ ਮਨੋਰੰਜਨ ਫਿਲਮ ‘ਸ਼ਿੰਦਾ ਸ਼ਿੰਦਾ ਨੋ ਪਾਪਾ’ ਦਾ ਪਹਿਲਾ ਪੋਸਟਰ ਜਾਰੀ ਕੀਤਾ ਹੈ। ਇਸ ਫਿਲਮ ਵਿੱਚ ਉਸ ਦਾ ਬੇਟਾ ਸ਼ਿੰਦਾ ਤੇ ਅਦਾਕਾਰਾ ਹਿਨਾ ਖਾਨ ਅਹਿਮ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ। ‘ਬਿੱਗ ਬੌਸ ਸੀਜ਼ਨ-11’ ਦੀ ਮੁਕਾਬਲੇਬਾਜ਼ ਹਿਨਾ ਖਾਨ ਦੀ ਇਹ ਪਹਿਲੀ ਪੰਜਾਬੀ ਫਿਲਮ ਹੈ। ਅਦਾਕਾਰ ਨੇ ਸੋਸ਼ਲ ਮੀਡੀਆ ’ਤੇ ਫਿਲਮ ਦੀ ਪਹਿਲੀ ਝਲਕ ਸਾਂਝੀ ਕੀਤੀ ਹੈ ਜਿਸ ਵਿੱਚ ਗਿੱਪੀ ਤੇ ਹਿਨਾ ਇੱਕ ਦਰਵਾਜ਼ੇ ਪਿੱਛੇ ਲੁਕੇਦਿਖਾਈ ਦੇ ਰਹੇ ਹਨ ਤੇ ਉਸ ਦਾ ਬੇਟਾ ਸ਼ਿੰਦਾ ਦਰਵਾਜ਼ਾ ਦੇ ਵਿਚਕਾਰ ਖੜ੍ਹਾ ਹੈ। ਇਸ ਪੋਸਟਰ ਵਿੱਚ ਗਿੱਪੀ ਨੇ ਸੰਤਰੀ ਟੀ-ਸ਼ਰਟ ਤੇ ਕਾਲੀ ਜੀਨਸ ਪਹਿਨੀ ਹੋਈ ਹੈ। ਉਸਨੇ ਪੋਸਟ ਸਾਂਝੀ ਕਰਦਿਆਂ ਆਖਿਆ,‘‘ਸ਼ਿੰਦਾ ਸ਼ਿੰਦਾ ਨੋ ਪਾਪਾ ਦੀ ਪਹਿਲੀ ਝਲਕ ਜਾਰੀ... ਅਗਾਮੀ 10 ਮਈ ਨੂੰ ਸਿਨੇਮਾ ਘਰਾਂ ਵਿੱਚ ਮਿਲਦੇ ਹਾਂ।’’ਇਸ ਪੋਸਟਰ ਦੇ ਜਾਰੀ ਹੋਣ ਤੋਂ ਬਾਅਦ ਹਿਨਾ ਦੇ ਪ੍ਰਸ਼ੰਸਕਾਂ ਨੇ ਪਿਆਰ ਭਰੀਆਂ ਟਿੱਪਣੀਆਂ ਕੀਤੀਆਂ ਹਨ ਤੇ ਉਸ ਦੀ ਪਹਿਲੀ ਪੰਜਾਬੀ ਫਿਲਮ ਲਈ ਸ਼ੁੱਭਕਾਮਨਾਵਾਂ ਦਿੱਤੀਆਂ। ਇਹ ਫਿਲਮ ਅਮਰਪ੍ਰੀਤ ਜੀਐੱਸ ਛਾਬੜਾ ਦੇ ਨਿਰਦੇਸ਼ਨ ਹੇਠ ਬਣੀ ਹੈ ਜਿਸ ਨੂੰ ਨਰੇਸ਼ ਕਥੂਰੀਆ ਨੇ ਲਿਖਿਆ ਅਤੇ ਗਿੱਪੀ ਤੇ ਰਵਨੀਤ ਕੌਰ ਗਰੇਵਾਲ ਨੇ ਪ੍ਰੋਡਿਊਸ ਕੀਤਾ ਹੈ। ਇਹ ਫਿਲਮ ਸਿਨੇਮਾ ਘਰਾਂ ਵਿੱਚ 10 ਮਈ ਨੂੰ ਰਿਲੀਜ਼ ਕੀਤੀ ਜਾਵੇਗੀ। -ਆਈਏਐੱਨਐੱਸ

Advertisement

Advertisement
Author Image

sukhwinder singh

View all posts

Advertisement
Advertisement
×