For the best experience, open
https://m.punjabitribuneonline.com
on your mobile browser.
Advertisement

ਨਵੀਂ ਸਿੱਖ ਸਿਆਸੀ ਜਥੇਬੰਦੀ ਸ਼ੇਰ-ਏ-ਪੰਜਾਬ ਦਾ ਪਹਿਲਾ ਇਜਲਾਸ

08:21 AM Aug 19, 2024 IST
ਨਵੀਂ ਸਿੱਖ ਸਿਆਸੀ ਜਥੇਬੰਦੀ ਸ਼ੇਰ ਏ ਪੰਜਾਬ ਦਾ ਪਹਿਲਾ ਇਜਲਾਸ
Advertisement

ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 18 ਅਗਸਤ
ਨਵੀਂ ਬਣਾਈ ਗਈ ਸਿੱਖ ਸਿਆਸੀ ਜਥੇਬੰਦੀ ਸ਼ੇਰ-ਏ-ਪੰਜਾਬ ਦਲ ਨੇ ਪਹਿਲਾ ਇਜਲਾਸ ਕਰਕੇ ਜਥੇਬੰਦੀ ਦੇ ਅਹੁਦੇਦਾਰਾਂ ਸਣੇ ਸੱਤ ਮੈਂਬਰੀ ਅੰਤ੍ਰਿੰਗ ਸਭਾ ਦਾ ਗਠਨ ਕੀਤਾ ਹੈ। ਇਸ ਨਵੀਂ ਸਿੱਖ ਸਿਆਸੀ ਜਥੇਬੰਦੀ ਦਾ ਪ੍ਰਧਾਨ ਬਲਦੇਵ ਸਿੰਘ ਵਡਾਲਾ ਨੂੰ ਨਾਮਜ਼ਦ ਕੀਤਾ ਗਿਆ ਹੈ। ਉਹ ਇਸ ਤੋਂ ਪਹਿਲਾਂ ਸਿੱਖ ਸਦਭਾਵਨਾ ਦਲ ਦੇ ਪ੍ਰਧਾਨ ਸਨ।
ਨਵੀਂ ਸਿੱਖ ਸਿਆਸੀ ਜਥੇਬੰਦੀ ਬਣਾਉਣ ਦਾ ਐਲਾਨ ਬੀਤੇ ਦਿਨੀਂ ਚੰਡੀਗੜ੍ਹ ਵਿੱਚ ਕੀਤਾ ਗਿਆ ਸੀ ਜਿਸ ਤੋਂ ਬਾਅਦ ਬੀਤੇ ਕੱਲ੍ਹ ਇੱਥੇ ਇਸ ਦਾ ਪਹਿਲਾ ਇਜਲਾਸ ਕੀਤਾ ਗਿਆ ਅਤੇ ਇਸ ਵਿੱਚ ਪੰਜ ਅਹੁਦੇਦਾਰਾਂ ਸਮੇਤ ਸੱਤ ਅੰਤ੍ਰਿੰਗ ਸਭਾ ਮੈਂਬਰਾਂ ਨੂੰ ਨਾਮਜ਼ਦ ਕੀਤਾ ਗਿਆ। ਇਹ ਜਥੇਬੰਦੀ ਹੁਣ ਸਿਆਸੀ ਖੇਤਰ ਵਿੱਚ ਵਿਚਰੇਗੀ ਅਤੇ ਆਪਣਾ ਏਜੰਡਾ ਅਗਲੇ ਦਿਨਾਂ ਵਿੱਚ ਲੋਕਾਂ ਸਾਹਮਣੇ ਰੱਖੇਗੀ। ਇਸ ਦੌਰਾਨ ਮੀਤ ਪ੍ਰਧਾਨ ਗੁਰਮੀਤ ਸਿੰਘ ਥੂਹੀ, ਜਨਰਲ ਸਕੱਤਰ ਸੁਖਪ੍ਰੀਤ ਸਿੰਘ ਭੰਗਾਲੀ, ਵਿੱਤ ਸਕੱਤਰ ਹਰਦੀਪ ਸਿੰਘ ਚੰਡੀਗੜ੍ਹ ਅਤੇ ਪ੍ਰਚਾਰ ਸਕੱਤਰ ਜਗਵਿੰਦਰ ਸਿੰਘ ਸਵਾਜਪੁਰ ਨੂੰ ਨਾਮਜ਼ਦ ਕੀਤਾ ਗਿਆ। ਸੱਤ ਮੈਂਬਰੀ ਅੰਤ੍ਰਿੰਗ ਸਭਾ ਵਿੱਚ ਲਾਭ ਸਿੰਘ, ਸਰਬਜੀਤ ਸਿੰਘ ਪਟਿਆਲਾ, ਗੁਰਪ੍ਰੀਤ ਸਿੰਘ ਪਠਾਨਕੋਟ, ਸੇਵਾ ਸਿੰਘ ਫਤਿਹਗੜ੍ਹ ਸਾਹਿਬ, ਅਮਨਪ੍ਰੀਤ ਸਿੰਘ ਮਹੱਦੀਪੁਰ, ਬੀਬੀ ਬਲਵਿੰਦਰ ਕੌਰ ਅਤੇ ਐਡਵੋਕੇਟ ਕਮਲਦੀਪ ਕੌਰ ਸ਼ਾਮਲ ਹਨ।
ਸ੍ਰੀ ਵਡਾਲਾ ਨੇ ਕਿਹਾ ਕਿ ਸਿੱਖ ਸਦਭਾਵਨਾ ਦਲ ਧਾਰਮਿਕ ਜਥੇਬੰਦੀ ਹੈ ਜਦੋਂ ਕਿ ਸ਼ੇਰੇ ਪੰਜਾਬ ਦਲ ਸਿਆਸੀ ਜਥੇਬੰਦੀ ਹੈ ਤੇ ਦੋਵਾਂ ਦਾ ਆਪੋ ਆਪਣਾ ਅਧਿਕਾਰ ਖੇਤਰ ਹੋਵੇਗਾ। ਦੱਸਣਯੋਗ ਹੈ ਕਿ ਸਿੱਖ ਸਦਭਾਵਨਾ ਦਲ ਵੱਲੋਂ ਲਾਪਤਾ ਹੋਏ 328 ਸਰੂਪਾਂ ਦੇ ਮਾਮਲੇ ਵਿੱਚ ਸ਼੍ਰੋਮਣੀ ਕਮੇਟੀ ਖਿਲਾਫ ਸਾਲ ਭਰ ਤੋਂ ਵੱਧ ਸਮੇਂ ਲਈ ਧਰਨਾ ਦਿੱਤਾ ਗਿਆ ਸੀ।

Advertisement
Advertisement
Author Image

sukhwinder singh

View all posts

Advertisement
×