ਐੱਸਸੀਓ ਮੈਂਬਰ ਦੇਸ਼ਾਂ ਵੱਲੋਂ ਪਹਿਲੀ ਸਾਂਝੀ ਅਤਿਵਾਦ ਵਿਰੋਧੀ ਮਸ਼ਕ
07:13 AM Jul 25, 2024 IST
Advertisement
ਪੇਈਚਿੰਗ, 24 ਜੁਲਾਈ
ਸ਼ੰਘਾਈ ਸਹਿਯੋਗ ਸੰਗਠਨ (ਐੱਸਸੀਓ) ਦੇ ਮੈਂਬਰ ਦੇਸ਼ਾਂ ਦੇ ਸੁਰੱਖਿਆ ਅਧਿਕਾਰੀਆਂ ਨੇ ਚੀਨ ਵਿੱਚ ਪਹਿਲੀ ਸਾਂਝੀ ਅਤਿਵਾਦ ਵਿਰੋਧੀ ਮਸ਼ਕ ਵਿੱਚ ਹਿੱਸਾ ਲਿਆ ਜਿਸ ਵਿੱਚ ‘ਅਤਿਵਾਦੀ ਗਰੁੱਪਾਂ ਦੇ ਖ਼ਾਤਮੇ’ ਵਰਗੀਆਂ ਵਿਸ਼ੇਸ਼ ਮੁਹਿੰਮਾਂ ’ਤੇ ਧਿਆਨ ਕੇਂਦਰਿਤ ਕੀਤਾ ਗਿਆ। ਚੀਨ ਦੇ ਲੋਕ ਸੁਰੱਖਿਆ ਮੰਤਰਾਲੇ ਨੇ ਕਿਹਾ ਕਿ ਉੱਤਰ-ਪੱਛਮੀ ਚੀਨ ਦੇ ਸ਼ਿਨਜਿਆਂਗ ਉਈਗਰ ਖੁਦਮੁਖ਼ਤਾਰ ਖੇਤਰ ਵਿੱਚ ਹਾਲ ਹੀ ਵਿੱਚ ਸਾਂਝਾ ਅਤਿਵਾਦ ਵਿਰੋਧੀ ਅਭਿਆਸ ‘ਇੰਟਰੈਕਸ਼ਨ-2024’ ਕੀਤਾ ਗਿਆ। ਇਸ ਮਸ਼ਕ ਵਿੱਚ ਐੱਸਸੀਓ ਦੇ ਸਾਰੇ ਮੈਂਬਰ ਦੇਸ਼ਾਂ ਦੀਆਂ ਸਬੰਧਤ ਏਜੰਸੀਆਂ ਨੇ ਹਿੱਸਾ ਲਿਆ। -ਪੀਟੀਆਈ
Advertisement
Advertisement
Advertisement