ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕਸੂਰ ਵਿੱਚ ਹੋਈ ਪਹਿਲੀ ਅੰਤਰਰਾਸ਼ਟਰੀ ਪੰਜਾਬੀ ਕਾਨਫਰੰਸ

09:07 AM Oct 02, 2024 IST
ਪਹਿਲੀ ਅੰਤਰਰਾਸ਼ਟਰੀ ਪੰਜਾਬੀ ਕਾਨਫਰੰਸ ਵਿੱਚ ਹਿੱਸਾ ਲੈਣ ਵਾਲਿਆਂ ਦਾ ਸਨਮਾਨ ਕਰਦੇ ਹੋਏ ਪ੍ਰਬੰਧਕ

ਡਾ. ਮੁਹੰਮਦ ਰਿਆਜ਼ ਅੰਜੁਮ

ਕਸੂਰ: ਬੁੱਲ੍ਹੇ ਸ਼ਾਹ ਲਿਟਰੇਰੀ ਸੁਸਾਇਟੀ, ਕਸੂਰ ਦੀ ਸਰਪ੍ਰਸਤੀ ਹੇਠ ਪਹਿਲੀ ਅੰਤਰਰਾਸ਼ਟਰੀ ਪੰਜਾਬੀ ਕਾਨਫਰੰਸ ਹੋਈ। ਕਾਨਫਰੰਸ ਦਾ ਮੁੱਖ ਵਿਸ਼ਾ ਸੀ ‘ਪੰਜਾਬੀ ਬੋਲੀ ਅਤੇ ਸਾਹਿਤ ਦੀ ਅਜੋਕੀ ਦਸ਼ਾ’। ਸੁਸਾਇਟੀ ਦੇ ਪ੍ਰਚਾਰ ਸਕੱਤਰ ਹਾਫ਼ਿਜ਼ ਅਲੀ ਅਹਿਮਦ ਸਾਬਿਰ ਦੇ ਕੁਰਾਨ ਦੀ ਆਇਤ ਪੇਸ਼ ਕਰਨ ਨਾਲ ਪ੍ਰੋਗਰਾਮ ਆਰੰਭ ਹੋਇਆ। ਚੇਅਰਮੈਨ ਅਲ-ਹਜ ਸ਼ੌਕਤ ਨਕਸ਼ਬੰਦੀ ਨੇ ਇੱਕ ਕਵਿਤਾ ਹਜ਼ਰਤ ਮੁਹੰਮਦ ਦੀ ਉਸਤਤ ਵਿੱਚ ਸੁਣਾਈ। ਕਾਨਫਰੰਸ ਦੇ ਪਹਿਲੇ ਦੋ ਸੈਸ਼ਨਾਂ ਦੀ ਪ੍ਰਧਾਨਗੀ ਡਾਕਟਰ ਮੁਜ਼ਾਹਿਦ ਬੱਟ, ਵਿਮੈੱਨ ਯੂਨੀਵਰਸਿਟੀ, ਲਾਹੌਰ ਦੇ ਪੰਜਾਬੀ ਵਿਭਾਗ ਦੇ ਮੁਖੀ ਵੱਲੋਂ ਕੀਤੀ ਗਈ। ਮੁੱਖ ਮਹਿਮਾਨਾਂ ਵਿੱਚ ਡਾਕਟਰ ਮੁਖਤਾਰ ਅਹਿਮਦ ਆਜ਼ਮੀ, ਮਿਨਹਾਜ਼ ਯੂਨੀਵਰਸਿਟੀ ਲਾਹੌਰ ਦੇ ਅਨੁਵਾਦ ਕੇਂਦਰ ਦੇ ਡਾਇਰੈਕਟਰ, ਡਾਕਟਰ ਨਿਘਾਤ ਖੁਰਸ਼ੀਦ, ਪ੍ਰਿੰਸੀਪਲ (ਸੇਵਾਮੁਕਤ), ਗੁਰੂ ਨਾਨਕ ਕਾਲਜ ਫਾਰ ਵਿਮੈਨ, ਨਨਕਾਣਾ ਸਾਹਿਬ ਡਾਕਟਰ ਮੁਹੰਮਦ ਅਰਸ਼ਾਦ ਇਕਬਾਲ, ਵਾਈਸ ਪ੍ਰਿੰਸੀਪਲ ਸਰਕਾਰੀ ਦਿਆਲ ਸਿੰਘ ਕਾਲਜ, ਲਾਹੌਰ ਅਤੇ ਡਾਕਟਰ ਹਾਫ਼ਿਜ਼ ਅਹਿਮਦ, ਗੁਜਰਾਂਵਾਲਾ ਬੋਰਡ ਦੇ ਸਹਾਇਕ ਵਿੱਤ ਸਕੱਤਰ (ਸੇਵਾਮੁਕਤ) ਸ਼ਾਮਲ ਸਨ।
ਪਹਿਲੇ ਸੈਸ਼ਨ ਵਿੱਚ ਪੇਪਰ ਪੜ੍ਹਨ ਵਾਲੇ ਸਨ ਡਾ. ਅਰਸ਼ਾਦ ਮਹਿਮੂਦ ਨਾਸ਼ਾਦ, ਮੁਖੀ, ਉਰਦੂ ਵਿਭਾਗ, ਅਲਾਮਾ ਇਕਬਾਲ ਯੂਨੀਵਰਸਿਟੀ, ਇਸਲਾਮਾਬਾਦ, ਡਾ. ਰਿਆਜ਼ ਸ਼ਾਹਿਦ, ਸੇਵਾਮੁਕਤ ਮੁਖੀ ਪੰਜਾਬੀ ਵਿਭਾਗ, ਸਰਕਾਰੀ ਕਾਲਜ ਯੂਨੀਵਰਸਿਟੀ, ਫੈਸਲਾਬਾਦ, ਡਾ. ਮੁਹੰਮਦ ਆਯੂਬ, ਸੇਵਾਮੁਕਤ ਮੁਖੀ, ਪੰਜਾਬੀ ਵਿਭਾਗ, ਸਰਕਾਰੀ ਕਾਲਜ ਸਮਨਾਬਾਦ, ਡਾ. ਸਿਆਦਤ ਅਲੀ ਸਕੀਬ, ਪ੍ਰੋਫੈਸਰ, ਪੰਜਾਬ ਯੂਨੀਵਰਸਿਟੀ, ਲਾਹੌਰ, ਡਾ. ਫਜ਼ੀਲਤ ਬਾਨੋ, ਐਸੋਸੀਏਟ ਪ੍ਰੋਫੈਸਰ, ਮਿਨਹਾਜ਼ ਯੂਨੀਵਰਸਿਟੀ, ਲਾਹੌਰ, ਡਾ. ਅਰਸ਼ਾਦ ਇਕਬਾਲ ਅਰਸ਼ਾਦ, ਡਾ. ਇਹਸਾਨ ਉਲ੍ਹਾ ਤਾਹਿਰ, ਗੁਜਰਾਂਵਾਲਾ ਕਾਲਜ ਤੋਂ ਡਾ. ਮੁਜ਼ਾਹਿਦ ਬੱਟ, ਮੁਹੰਮਦ ਅਖਤਿਆਰ ਖਾਂ, ਲਾਹੌਰ, ਡਾ. ਜੇਬਾ ਨੀਸਾ, ਅਲਾਮਾ ਇਕਬਾਲ ਯੂਨੀਵਰਸਿਟੀ, ਇਸਲਾਮਾਬਾਦ, ਡਾ. ਮੁਹੰਮਦ ਇਰਫਾਨ ਹੱਕ, ਪੰਜਾਬ ਯੂਨੀਵਰਸਿਟੀ, ਲਾਹੌਰ ਅਤੇ ਡਾ. ਗੁਲਾਮ ਦਸਤਗੀਰ ਨਾਰੋਵਾਲ ਯੂਨੀਵਰਸਿਟੀ ਤੋਂ ਮੌਜੂਦ ਸਨ।
ਅੰਤਰਰਾਸ਼ਟਰੀ ਵਿਦਵਾਨਾਂ ਨੇ ਆਪਣੇ ਪੇਪਰ ਆਨਲਾਈਨ ਪੇਸ਼ ਕੀਤੇ। ਇਨ੍ਹਾਂ ਵਿੱਚ ਗੁਰਦੀਸ਼ ਕੌਰ ਗਰੇਵਾਲ, ਮੀਤ ਪ੍ਰਧਾਨ, ਕੈਲਗਰੀ ਵਿਮੈਨ ਕਲਚਰਲ ਐਸੋਸੀਏਸ਼ਨ, ਕੈਲਗਰੀ (ਕੈਨੇਡਾ), ਡਾ. ਜੋਗਾ ਸਿੰਘ ਵਿਰਕ ਸੇਵਾਮੁਕਤ ਭਾਸ਼ਾ ਵਿਗਿਆਨੀ, ਪੰਜਾਬੀ ਯੂਨੀਵਰਸਿਟੀ, ਪਟਿਆਲਾ, (ਭਾਰਤ) ਡਾ. ਜਸਬੀਰ ਸਿੰਘ ਸਰਨਾ, ਸੇਵਾਮੁਕਤ ਅਫ਼ਸਰ, ਖੇਤੀਬਾੜੀ ਵਿਭਾਗ, ਜੰਮੂ ਕਸ਼ਮੀਰ (ਭਾਰਤ), ਦੇਵਿੰਦਰਪਾਲ ਸਿੰਘ, ਡਾਇਰੈਕਟਰ, ਕੈਨਮਬ੍ਰਿਜ ਲਰਨਿੰਗ, ਮਿਸੀਸਾਗਾ (ਕੈਨੇਡਾ) ਅਤੇ ਡਾ. ਜਸਵਿੰਦਰ ਸਿੰਘ ਅਸਿਸਟੈਂਟ ਪ੍ਰੋਫੈਸਰ,ਖਾਲਸਾ ਕਾਲਜ ਪਟਿਆਲਾ (ਭਾਰਤ) ਸ਼ਾਮਲ ਸਨ।
ਦੂਜੇ ਸੈਸ਼ਨ ਵਿੱਚ ਡਾ. ਸਆਦਤ ਅਲੀ ਸਾਦਿਕ, ਸਾਬਿਰ ਵਿਰਕ, ਜੇਵਡ ਮਹਿੰਦੀ, ਓਵਾਸ ਰਜ਼ਾ ਸਾਬਰੀ, ਹਾਜ਼ੀ ਅੱਲ੍ਹਾ ਵਾਸਿਆ ਗੌਹਰ, ਅਲੀ ਚੰਦ ਅਤੇ ਅਨਮੋਲ ਬ੍ਰਦਰਜ਼ ਨੇ ਬੁੱਲ੍ਹੇ ਸ਼ਾਹ ਦੀਆਂ ਕਾਫ਼ੀਆਂ ਪੇਸ਼ ਕੀਤੀਆਂ। ਸੈਸ਼ਨਾਂ ਦੇ ਦੌਰਾਨ ਹੀ ਵਿਦਵਾਨਾਂ ਨੂੰ ਅਤੇ ਕਲਾਮ ਪੇਸ਼ ਕਰਨ ਵਾਲਿਆਂ ਨੂੰ ਸਰਟੀਫਿਕੇਟ ਅਤੇ ਇਨਾਮ ਵੀ ਪ੍ਰਦਾਨ ਕੀਤੇ ਗਏ। ਬੁੱਲ੍ਹੇ ਸ਼ਾਹ ਐਵਾਰਡ ਸਾਹਿਤਕ ਪ੍ਰਾਪਤੀਆਂ ਵਾਲੀਆਂ ਸ਼ਖ਼ਸੀਅਤਾਂ ਨੂੰ ਤਕਸੀਮ ਕੀਤੇ ਗਏ ਜਿਨ੍ਹਾਂ ਵਿੱਚ ਮੁਹੰਮਦ ਇਕਬਾਲ ਜ਼ਖ਼ਮੀ, ਡਾ. ਮੁਹੰਮਦ ਯੂਨਿਸ ਅਹਕਰ, ਤਾਲਿਬ ਜੈਤੋਈ, ਅਬਦੁਲ ਹਮੀਦ ਨਿਜ਼ਾਮੀ ਅਤੇ ਨਜ਼ੀਰ ਅਹਿਮਦ ਜਾਹਿਦ ਨੂੰ ਉਨ੍ਹਾਂ ਦੀ ਸਾਹਿਤਕ ਦੇਣ ਨੂੰ ਵਡਿਆਇਆ ਗਿਆ। ਇੱਕ ਮਤਾ ਸਰਬਸੰਮਤੀ ਨਾਲ ਪਾਸ ਕੀਤਾ ਗਿਆ ਜਿਸ ਵਿੱਚ ਕਿਹਾ ਗਿਆ ਕਿ ਸਕੂਲਾਂ ਵਿੱਚ ਪੰਜਾਬੀ ਲਾਜ਼ਮੀ ਕੀਤੀ ਜਾਵੇ।
ਤੀਸਰੇ ਸੈਸ਼ਨ ਵਿੱਚ ਮੁਸ਼ਾਇਰਾ ਕੀਤਾ ਗਿਆ। ਇਸ ਵਿੱਚ ਮੁੱਖ ਮਹਿਮਾਨ ਫੈਸਲਾਬਾਦ ਤੋਂ ਮਹਿਬੂਬ ਸਰਮਦ ਸਨ। ਹੋਰ ਵਿਸ਼ੇਸ਼ ਮਹਿਮਾਨਾਂ ਵਿੱਚ ਡਾ. ਨਿਘਾਤ ਖੁਰਸ਼ੀਦ, ਮੁਹੰਮਦ ਸਿਦੀਕ ਜੌਹਰ, ਮਲਿਕ ਸ਼ਰੀਫ ਅਰਸ਼ਾਦ ਅਤੇ ਜਾਵੇਦ ਕੰਵਲ ਸਨ। ਮੁਸ਼ਾਇਰੇ ਦਾ ਆਗਾਜ਼ ਬੁੱਲ੍ਹੇ ਸ਼ਾਹ ਲਿਟਰੇਰੀ ਸੁਸਾਇਟੀ ਦੇ ਜਨਰਲ ਸਕੱਤਰ, ਸਲਿਮ ਅਫ਼ਤਾਬ ਸਲੀਮ ਨੇ ਕੀਤਾ। ਆਪਣਾ ਕਲਾਮ ਸੁਣਾਉਣ ਵਾਲੇ ਸਥਾਨਕ ਕਵੀ ਸਨ-ਅਜ਼ਮਾਤੁਲਾ ਖਾਂ ਅਜ਼ਮਤ, ਅਬਦੁਲ ਰਜ਼ਾਕ ਫੱਕਰ, ਮੁਹੰਮਦ ਅਸ਼ਰਫ ਨਸੀਰ, ਸਰਦਾਰ ਉਮੈਰ ਅਲੀ, ਜ਼ੁਲਫਿਕਾਰ ਨਜ਼ੀਰ ਨੂੰ ਸਰੋਤਿਆਂ ਨੇ ਖੂਬ ਵਾਹ ਵਾਹ ਦਿੱਤੀ। ਬਾਹਰਲੇ ਖੇਤਰ ਤੋਂ ਆਏ ਸ਼ਾਇਰ ਇਕਬਾਲ ਦਰਵੇਸ਼ ਲਾਹੌਰ, ਆਦਿਲ ਮਿਨਹਾਸ ਲਾਹੌਰ, ਜੀ. ਐੱਮ. ਸਾਕੀ, ਲਾਹੌਰ, ਲਿਆਕਤ ਮਾਇਓ, ਲਾਹੌਰ, ਜਫ਼ਰ ਇਕਬਾਲ ਸਲੀਮ ਸਰਾਏ ਮੁਗਲ ਤੋਂ, ਯਾਸੀਨ ਯਸ ਫੂਲ ਨਗਰ ਤੋਂ ਅਤੇ ਹੋਰਾਂ ਨੇ ਵਧੀਆ ਰੰਗ ਬੰਨ੍ਹਿਆ।
ਬਹੁਤ ਸਾਰੇ ਵਿਦਿਆਰਥੀਆਂ ਸਮੇਤ ਹੋਰ ਪਤਵੰਤਿਆਂ ਨੇ ਵੀ ਕਾਨਫਰੰਸ ਵਿੱਚ ਸ਼ਾਮਲ ਹੋ ਕੇ ਵਿਦਵਾਨ ਬੁਲਾਰਿਆਂ ਅਤੇ ਮਕਬੂਲ ਸ਼ਾਇਰਾਂ ਨੂੰ ਸੁਣਿਆ। ਕਸੂਰ, ਲਾਹੌਰ ਅਤੇ ਹੋਰ ਨੇੜੇ ਦੇ ਖੇਤਰ ਤੋਂ ਵੱਡੀ ਗਿਣਤੀ ਵਿੱਚ ਸਾਹਿਤ ਪ੍ਰੇਮੀ ਹਾਜ਼ਰ ਹੋਏ। ਅਖੀਰ ’ਤੇ ਬੁਲ੍ਹੇ ਸ਼ਾਹ ਲਿਟਰੇਰੀ ਸੁਸਾਇਟੀ, ਕਸੂਰ ਦੇ ਪ੍ਰਧਾਨ ਡਾ. ਮੁਹੰਮਦ ਰਿਆਜ਼ ਅੰਜੁਮ ਨੇ ਸਭ ਵਿਦਵਾਨਾਂ ਅਤੇ ਸ਼ਾਇਰਾਂ ਪ੍ਰਤੀ ਆਭਾਰ ਪ੍ਰਗਟ ਕਰਦਿਆਂ ਪੰਜਾਬੀ ਬੋਲੀ ਅਤੇ ਸਾਹਿਤ ਦੇ ਵਿਕਾਸ ਵਿੱਚ ਅਜਿਹੀਆਂ ਕਾਨਫਰੰਸਾਂ ਨੂੰ ਇੱਕ ਮੀਲ ਪੱਥਰ ਦੱਸਿਆ।

Advertisement

Advertisement