ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਦਿੱਲੀ ਦੇ ਪਸ਼ੂ ਹਸਪਤਾਲ ’ਚ ਕੁੱਤੇ ਦੇ ਦਿਲ ਦੀ ਪਹਿਲੀ ਸਰਜਰੀ

07:55 AM Jun 03, 2024 IST

ਨਵੀਂ ਦਿੱਲੀ, 2 ਜੂਨ
ਦਿਲ ਦੇ ਗੰਭੀਰ ਰੋਗ ਤੋਂ ਪੀੜਤ ਮਾਦਾ ਕੁੱਤੇ ਦੀ ਇੱਕ ਹਸਪਤਾਲ ’ਚ ਘੱਟੋ ਘੱਟ ਚੀਰੇ ਵਾਲੀ ਸਰਜਰੀ ਕੀਤੀ ਗਈ। ਵੈਟਰਨਰੀ ਡਾਕਟਰਾਂ ਦਾ ਦਾਅਵਾ ਹੈ ਕਿ ਇਹ ਭਾਰਤੀ ਉਪ-ਮਹਾਂਦੀਪ ’ਚ ਨਿੱਜੀ ਡਾਕਟਰਾਂ ਵੱਲੋਂ ਕੀਤੀ ਗਈ ਅਜਿਹੀ ਪਹਿਲੀ ਪ੍ਰਕਿਰਿਆ ਹੈ। ਦਿੱਲੀ ਦੇ ਈਸਟ ਆਫ ਕੈਲਾਸ਼ ਸਥਿਤ ਮੈਕਸ ਪੈੱਟਜ਼ ਹਸਪਤਾਲ ’ਚ ਛੋਟੇ ਜਾਨਵਰਾਂ ਦੇ ਦਿਲ ਦੇ ਰੋਗਾਂ ਦੇ ਮਾਹਿਰ ਡਾ. ਭਾਨੂਦੇਵ ਸ਼ਰਮਾ ਨੇ ਅੱਜ ਦੱਸਿਆ ਕਿ ਸੱਤ ਸਾਲਾਂ ਦੀ ਬੀਗਲ ਜੂਲੀਅਟ ਪਿਛਲੇ ਦੋ ਸਾਲਾਂ ਤੋਂ ‘ਮਾਈਟਰਲ ਵਾਲਵ’ ਰੋਗ ਤੋਂ ਪੀੜਤ ਸੀ। ਸਰਜਰੀ ਮਾਹਿਰਾਂ ਨੇ 30 ਮਈ ਨੂੰ ਇੱਕ ‘ਵਾਲਵ ਕਲੈਂਪ’ ਦੀ ਵਰਤੋਂ ਕਰਕੇ ‘ਟਰਾਂਸਕੈਥੇਟਰ ਐੱਜ-ਟੂ-ਐੱਜ ਰਿਪੇਅਰ’ ਪ੍ਰਕਿਰਿਆ ਕੀਤੀ ਗਈ। ਸ਼ਰਮਾ ਮੁਤਾਬਕ, ‘‘ਇਸ ਨੂੰ ਹਾਈਬ੍ਰਿਡ ਸਰਜਰੀ ਕਿਹਾ ਜਾਂਦਾ ਹੈ ਕਿਉਂਕਿ ਇਹ ਸੂਖਮ ਸਰਜਰੀ ਹੈ ਤੇ ‘ਇੰਟਰਵੈਂਸ਼ਨਲ’ ਪ੍ਰਕਿਰਿਆ ਦਾ ਤਾਲਮੇਲ ਹੈ। ਇਹ ਪ੍ਰਕਿਰਿਆ ਘੱਟੋ-ਘੱਟ ਚੀਰੇ ਵਾਲੀ ਹੁੰਦੀ ਹੈ।’’ -ਪੀਟੀਆਈ

Advertisement

Advertisement
Advertisement