ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸ਼ਰਧਾਲੂਆਂ ਦਾ ਪਹਿਲਾ ਜਥਾ ਅਮਰਨਾਥ ਦੀ ਪਵਿੱਤਰ ਗੁਫ਼ਾ ਲਈ ਰਵਾਨਾ, ਸੁਰੱਖਿਆ ਕਾਫ਼ਲੇ ਦਾ ਵਾਹਨ ਖੱਡ ’ਚ ਡਿੱਗਣ ਕਾਰਨ ਡੀਐੱਸਪੀ ਸਣੇ 3 ਜ਼ਖ਼ਮੀ

02:35 PM Jun 30, 2023 IST

ਊਧਮਪੁਰ/ਜੰਮੂ, 30 ਜੂਨ

Advertisement

ਜੰਮੂ-ਕਸ਼ਮੀਰ ਦੇ ਊਧਮਪੁਰ ਜ਼ਿਲ੍ਹੇ ‘ਚ ਅਮਰਨਾਥ ਸ਼ਰਧਾਲੂਆਂ ਦੇ ਸੁਰੱਖਿਆ ਕਾਫ਼ਲੇ ਦਾ ਵਾਹਨ ਜੰਮੂ-ਸ੍ਰੀਨਗਰ ਰਾਸ਼ਟਰੀ ਰਾਜਮਾਰਗ ‘ਤੇ ਫਿਸਲ ਗਿਆ, ਜਿਸ ਕਾਰਨ ਉਸ ‘ਚ ਸਵਾਰ ਡੀਐੱਸਪੀ ਸਮੇਤ ਤਿੰਨ ਵਿਅਗਤੀ ਜ਼ਖ਼ਮੀ ਹੋ ਗਏ। ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਨੇ ਅੱਜ ਸਵੇਰੇ ਜੰਮੂ ਦੇ ਭਗਵਤੀ ਨਗਰ ਕੈਂਪ ਤੋਂ ਸਾਲਾਨਾ ਅਮਰਨਾਥ ਯਾਤਰਾ ਲਈ ਸ਼ਰਧਾਲੂਆਂ ਦੇ ਪਹਿਲੇ ਜਥੇ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਜੱਥੇ ਵਿੱਚ ਕਰੀਬ 3400 ਸ਼ਰਧਾਲੂ ਸ਼ਾਮਲ ਹਨ। ਸੁਰੱਖਿਆ ਕਾਫਲਾ ਜੰਮੂ ਤੋਂ ਕਸ਼ਮੀਰ ਜਾ ਰਿਹਾ ਸੀ ਕਿ ਬਾਲੀ ਨਾਲਾ ਖੇਤਰ ਵਿੱਚ ਇਸ ਵਿੱਚ ਸ਼ਾਮਲ ਵਾਹਨਾਂ ਵਿੱਚੋਂ ਇੱਕ ਹਾਈਵੇਅ ਤੋਂ ਫਿਸਲ ਗਿਆ। ਜ਼ਖ਼ਮੀਆਂ ਨੂੰ ਹਸਪਤਾਲ ਵਿੱਚ ਭਰਤੀ ਕਰਵਾ ਦਿੱਤਾ ਗਿਆ ਹੈ।

Advertisement

Advertisement
Tags :
ਅਮਰਨਾਥਸ਼ਰਧਾਲੂਆਂਸੁਰੱਖਿਆਕਾਫ਼ਲੇਕਾਰਨਗੁਫ਼ਾਜ਼ਖ਼ਮੀਡਿੱਗਣਡੀਐੱਸਪੀਪਹਿਲਾਂਪਵਿੱਤਰਰਵਾਨਾਵਾਹਨ
Advertisement