ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਹਸਪਤਾਲ ਵਿੱਚ ਪਹਿਲਾ ਡਾਇਲੇਸਿਸ ਸੈਂਟਰ ਖੋਲ੍ਹਿਆ

06:53 AM Jul 22, 2024 IST
ਡਾਇਲੇਸਿਸ ਸੈਂਟਰ ਦਾ ਉਦਘਾਟਨ ਕਰਦੇ ਹੋਏ ਰਾਜਾ ਗਿੱਲ ਅਤੇ ਹੋਰ। -ਫੋਟੋ: ਟੱਕਰ

ਪੱਤਰ ਪ੍ਰੇਰਕ
ਮਾਛੀਵਾੜਾ, 21 ਜੁਲਾਈ
ਸਿਹਤ ਸੇਵਾਵਾਂ ਪ੍ਰਦਾਨ ਕਰ ਰਹੇ ਆਨੰਦ’ਜ਼ ਮੈਡੀਸਿਟੀ ਹਸਪਤਾਲ ਵੱਲੋਂ ਅੱਜ ਇਲਾਕੇ ਵਿਚ ਆਪਣਾ ਪਹਿਲਾ ਡਾਇਲੇਸਿਸ ਸੈਂਟਰ ਖੋਲ੍ਹ ਕੇ ਕਿਡਨੀ ਨਾਲ ਪੀੜਤ ਮਰੀਜ਼ਾਂ ਲਈ ਵੱਡਾ ਉਪਰਾਲਾ ਕੀਤਾ ਹੈ। ਡਾਇਲੇਸਿਸ ਸੈਂਟਰ ਦਾ ਉਦਘਾਟਨ ਹਲਕਾ ਸਮਰਾਲਾ ਤੋਂ ਕਾਂਗਰਸ ਪਾਰਟੀ ਇੰਚਾਰਜ ਰੁਪਿੰਦਰ ਸਿੰਘ ਰਾਜਾ ਗਿੱਲ ਨੇ ਕੀਤਾ। ਇਸ ਮੌਕੇ ਆਨੰਦ’ਜ਼ ਮੈਡੀਸਿਟੀ ਹਸਪਤਾਲ ਦੇ ਚੇਅਰਮੈਨ ਸ਼ਕਤੀ ਆਨੰਦ ਨੇ ਕਿਹਾ ਕਿ ਡਾਇਲੇਸਿਸ ਸੈਂਟਰ ਖੋਲ੍ਹਣ ਦਾ ਮੰਤਵ ਕੋਈ ਕਮਾਈ ਕਰਨਾ ਨਹੀਂ ਬਲਕਿ ਇਲਾਕੇ ਦੇ ਮਰੀਜ਼ਾਂ ਨੂੰ ਨਾਮਾਤਰ ਰੇਟਾਂ ’ਤੇ ਸੁਵਿਧਾਵਾਂ ਪ੍ਰਦਾਨ ਕਰਨਾ ਹੈ। ਇਸ ਮੌਕੇ ਡਾ. ਦੀਪ ਆਨੰਦ ਨੇ ਦੱਸਿਆ ਕਿ ਇਹ ਡਾਇਲੇਸਿਸ ਮਸ਼ੀਨਾਂ ਜਰਮਨ ਤੋਂ ਮੰਗਵਾਈਆਂ ਗਈਆਂ ਹਨ। ਇਸ ਮੌਕੇ ਗੀਤਕਾਰ ਸੰਜੀਵ ਆਨੰਦ, ਐਡਵੋਕੇਟ ਕਪਿਲ ਆਨੰਦ, ਡਾ. ਦੀਪ ਆਨੰਦ, ਡਾ. ਹਿਮਾਂਸ਼ੂ ਆਨੰਦ, ਡਾ. ਨੇਹਾ ਆਨੰਦ, ਡਾ. ਪੂਰਨਿਮਾ ਆਨੰਦ, ਇੰਸਪੈਕਟਰ ਭਿੰਦਰ ਸਿੰਘ ਖੰਗੂੜਾ, ਡਾ. ਸੁਨੀਲ ਦੱਤ, ਜੇ.ਪੀ. ਸਿੰਘ ਮੱਕੜ, ਤੇਜਿੰਦਰ ਸਿੰਘ ਕੂੰਨਰ, ਜ਼ਿਲਾ ਉਪ ਪ੍ਰਧਾਨ ਕਸਤੂਰੀ ਲਾਲ ਮਿੰਟੂ, ਸਾਬਕਾ ਚੇਅਰਮੈਨ ਜਗਜੀਤ ਸਿੰਘ ਪ੍ਰਿਥੀਪੁਰ, ਸੁਸ਼ੀਲ ਲੂਥਰਾ, ਟਹਿਲ ਸਿੰਘ ਔਜਲਾ, ਡਾ. ਸੰਜੀਵ ਅਗਰਵਾਲ, ਜਗਮੀਤ ਸਿੰਘ ਮੱਕੜ ਮੌਜੂਦ ਸਨ।

Advertisement

Advertisement