ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਭਾਰਤ-ਨਿਊਜ਼ੀਲੈਂਡ ਟੈਸਟ ਦਾ ਪਹਿਲਾ ਦਿਨ ਮੀਂਹ ਦੀ ਭੇਟ ਚੜ੍ਹਿਆ

07:35 AM Oct 17, 2024 IST
ਮੀਂਹ ਕਾਰਨ ਤਰਪਾਲਾਂ ਨਾਲ ਢਕਿਆ ਹੋਇਆ ਮੈਦਾਨ। -ਫੋਟੋ: ਪੀਟੀਆਈ

ਬੰਗਲੂਰੂ, 16 ਅਕਤੂਬਰ
ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਤਿੰਨ ਟੈਸਟ ਕ੍ਰਿਕਟ ਮੈਚਾਂ ਦੀ ਲੜੀ ਦੇ ਪਹਿਲੇ ਮੈਚ ਦਾ ਪਹਿਲਾ ਦਿਨ ਅੱਜ ਇੱਥੇ ਮੀਂਹ ਦੀ ਭੇਟ ਚੜ੍ਹ ਗਿਆ। ਭਲਕੇ ਦੂਜੇ ਦਿਨ ਵੀ ਮੀਂਹ ਦੀ ਪੇਸ਼ੀਨਗੋਈ ਕੀਤੀ ਗਈ ਹੈ। ਅੱਜ ਜਦੋਂ ਦਿਨ ਵਿੱਚ ਪਹਿਲੀ ਵਾਰ ਮੀਂਹ ਕੁਝ ਦੇਰ ਲਈ ਰੁਕਿਆ ਤਾਂ ਅੰਪਾਇਰਾਂ ਅਤੇ ਹੋਰ ਮੈਚ ਅਧਿਕਾਰੀਆਂ ਨੇ ਬਾਅਦ ਦੁਪਹਿਰ 2 ਵਜੇ ਮੈਦਾਨ ਦਾ ਮੁਆਇਨਾ ਕੀਤਾ ਪਰ ਸਥਿਤੀ ਨੂੰ ਦੇਖਦਿਆਂ ਉਨ੍ਹਾਂ 2:34 ਵਜੇ ਅੱਜ ਦੀ ਖੇਡ ਰੱਦ ਕਰਨ ਦਾ ਫ਼ੈਸਲਾ ਕੀਤਾ। ਇਸ ਤੋਂ ਪਹਿਲਾਂ ਜਦੋਂ ਆਊਟਫੀਲਡ ਕਵਰ ਅਤੇ ਪਿੱਚ ’ਤੇ ਪਾਏ ਕਵਰ ਦੀ ਪਹਿਲੀ ਪਰਤ ਹਟਾਈ ਗਈ ਤਾਂ ਦਰਸ਼ਕ ਖੁਸ਼ ਹੋ ਗਏ ਪਰ ਸਵੇਰ ਤੋਂ ਹੀ ਮੀਂਹ ਪੈਣ ਕਾਰਨ ਖੇਡ ਸੰਭਵ ਨਹੀਂ ਹੋ ਸਕੀ। ਸਵੇਰ ਤੋਂ ਪੈ ਰਹੇ ਭਾਰੀ ਮੀਂਹ ਕਾਰਨ ਟਾਸ ਵੀ ਨਹੀਂ ਹੋ ਸਕੀ।
ਖਰਾਬ ਮੌਸਮ ਦੇ ਬਾਵਜੂਦ ਵੱਡੀ ਗਿਣਤੀ ਦਰਸ਼ਕ ਸਟੇਡੀਅਮ ਵਿੱਚ ਬੈਠੇ ਰਹੇ। ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਅਤੇ ਸਲਾਮੀ ਬੱਲੇਬਾਜ਼ ਯਸ਼ਸਵੀ ਜੈਸਵਾਲ ਨੂੰ ਅੰਦਰ ਅਭਿਆਸ ਕਰਦਿਆਂ ਦੇਖ ਕੇ ਦਰਸ਼ਕ ਕਾਫੀ ਖੁਸ਼ ਹੋਏ। ਜਾਣਕਾਰੀ ਅਨੁਸਾਰ ਦੂਜੇ ਦਿਨ ਵੀ ਭਾਰੀ ਮੀਂਹ ਦੀ ਪੇਸ਼ੀਨਗੋਈ ਕੀਤੀ ਗਈ ਹੈ। ਦੋਵੇਂ ਟੀਮਾਂ ਮੀਂਹ ਕਾਰਨ ਅਭਿਆਸ ਵੀ ਨਹੀਂ ਕਰ ਸਕੀਆਂ। ਬੀਤੇ ਦਿਨ ਵੀ ਮੀਂਹ ਕਾਰਨ ਦੋਵਾਂ ਟੀਮਾਂ ਦਾ ਅਭਿਆਸ ਸੈਸ਼ਨ ਪ੍ਰਭਾਵਿਤ ਹੋਇਆ ਸੀ। ਜੇ ਮੀਂਹ ਨਾ ਪਿਆ ਤਾਂ ਭਲਕੇ ਸਵੇਰੇ 8.45 ਵਜੇ ਟਾਸ ਹੋਵੇਗੀ ਅਤੇ ਖੇਡ 9.15 ਵਜੇ ਸ਼ੁਰੂ ਹੋਵੇਗੀ। ਜ਼ਿਕਰਯੋਗ ਹੈ ਕਿ ਆਈਸੀਸੀ ਵਿਸ਼ਵ ਟੈੱਸਟ ਚੈਂਪੀਅਨਸ਼ਿਪ ਵਿੱਚ ਭਾਰਤ ਅੱਠ ਜਿੱਤਾਂ, ਦੋ ਹਾਰਾਂ ਅਤੇ ਇਕ ਡਰਾਅ ਨਾਲ ਸਿਖਰ ’ਤੇ ਕਾਇਮ ਹੈ। ਭਾਰਤ ਨੇ ਹਾਲ ਹੀ ਵਿੱਚ ਬੰਗਲਾਦੇਸ਼ ਖ਼ਿਲਾਫ਼ ਦੋ ਮੈਚਾਂ ਦੀ ਟੈਸਟ ਲੜੀ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 2-0 ਨਾਲ ਜਿੱਤ ਹਾਸਲ ਕੀਤੀ ਸੀ। -ਪੀਟੀਆਈ

Advertisement

Advertisement