ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸਰਕਲ ਕਬੱਡੀ ਦੇ ਪਹਿਲੇ ਦਿਨ ਹੋਏ ਫ਼ਸਵੇਂ ਮੁਕਾਬਲੇ

06:50 AM Sep 18, 2024 IST
ਰੂਪਨਗਰ ਵਿੱਚ ਜੌਹਰ ਦਿਖਾਉਂਦੇ ਹੋਏ ਖਿਡਾਰੀ।

ਪੱਤਰ ਪ੍ਰੇਰਕ
ਰੂਪਨਗਰ, 17 ਸਤੰਬਰ
ਪੰਜਾਬ ਰਾਜ ਅੰਤਰ ਜ਼ਿਲ੍ਹਾ 68ਵੀਆਂ ਸਕੂਲ ਖੇਡਾਂ ਤਹਿਤ ਸਰਕਲ ਕਬੱਡੀ ਦੇ ਮੁਕਾਬਲੇ ਰੂਪਨਗਰ ਦੇ ਸਕੂਲ ਆਫ ਐਮੀਨੈਂਸ ਵਿੱਚ ਅੱਜ ਸ਼ੁਰੂ ਹੋਏ। ਪਹਿਲੇ ਦਿਨ ਲੜਕੀਆਂ ਦੇ ਮੁਕਾਬਲਿਆਂ ਦੌਰਾਨ ਸੰਗਰੂਰ ਨੇ ਜਲੰਧਰ ਨੂੰ 29-16 ਅੰਕਾਂ ਨਾਲ, ਪਟਿਆਲਾ ਨੇ ਲੁਧਿਆਣਾ ਨੂੰ 19-2 ਨਾਲ, ਫਾਜ਼ਿਲਕਾ ਨੇ ਫ਼ਰੀਦਕੋਟ ਨੂੰ 22-4 ਨਾਲ, ਹੁਸ਼ਿਆਰਪੁਰ ਨੇ ਮਾਨਸਾ ਨੂੰ 21-17 ਨਾਲ, ਸ੍ਰੀ ਮੁਕਤਸਰ ਸਾਹਿਬ ਸੰਗਰੂਰ ਨੂੰ 26-17 ਨਾਲ ਹਰਾਇਆ। ਇਸੇ ਤਰ੍ਹਾਂ ਮੋਗਾ ਨੇ ਹੁਸ਼ਿਆਰਪੁਰ ਨੂੰ 11-1 ਨਾਲ, ਰੂਪਨਗਰ ਨੇ ਗੁਰਦਾਸਪੁਰ ਨੂੰ 25-8 ਨਾਲ, ਪਟਿਆਲਾ ਨੇ ਮੁਹਾਲੀ ਨੂੰ 19-3 ਨਾਲ, ਸੰਗਰੂਰ ਨੇ ਫ਼ਿਰੋਜ਼ਪੁਰ ਨੂੰ 25-17 ਨਾਲ ਹਰਾਇਆ, ਪਟਿਆਲਾ ਨੇ ਫ਼ਤਹਿਗੜ੍ਹ ਸਾਹਿਬ ਨੂੰ 20-5 ਨਾਲ ਹਰਾਇਆ। ਮੋਗਾ ਨੇ ਮਾਲੇਰਕੋਟਲਾ ਦੀ ਟੀਮ ਨੂੰ 17-4 ਨਾਲ, ਬਰਨਾਲਾ ਨੇ ਬਠਿੰਡਾ ਨੂੰ 22-4 ਨਾਲ, ਸ੍ਰੀ ਮੁਕਤਸਰ ਸਾਹਿਬ ਨੇ ਫ਼ਿਰੋਜ਼ਪੁਰ ਨੂੰ 27-3 ਨਾਲ ਅਤੇ ਨਵਾਂ ਸ਼ਹਿਰ ਦੀ ਟੀਮ ਨੇ ਗੁਰਦਾਸਪੁਰ ਦੀ ਟੀਮ ਨੂੰ 23-13 ਨਾਲ ਹਰਾ ਕੇ ਜਿੱਤ ਹਾਸਲ ਕੀਤੀ।
ਇਸੇ ਤਰ੍ਹਾਂ ਮੁਹਾਲੀ ਨੇ ਫ਼ਤਹਿਗੜ੍ਹ ਸਾਹਿਬ ਨੂੰ 29-9 ਨਾਲ, ਤਰਨ ਤਾਰਨ ਨੇ ਬਠਿੰਡਾ ਨੂੰ 23-20 ਨਾਲ, ਫ਼ਿਰੋਜ਼ਪੁਰ ਨੇ ਜਲੰਧਰ ਨੂੰ 23-16 ਨਾਲ ਹਰਾਇਆ, ਅੰਮ੍ਰਿਤਸਰ ਨੇ ਸ਼ਹੀਦ ਭਗਤ ਸਿੰਘ ਨਗਰ ਨੂੰ 24-13 ਨਾਲ, ਮਾਲੇਰਕੋਟਲਾ ਨੇ ਮਾਨਸਾ ਨੂੰ 21-13 ਨਾਲ, ਲੁਧਿਆਣਾ ਨੇ ਫ਼ਤਹਿਗੜ੍ਹ ਸਾਹਿਬ ਨੂੰ 31-11 ਨਾਲ, ਤਰਨ ਤਾਰਨ ਨੇ ਬਰਨਾਲਾ ਨੂੰ 21-8 ਨਾਲ ਹਰਾਇਆ ਤੇ ਅੰਮ੍ਰਿਤਸਰ ਨੇ ਗੁਰਦਾਸਪੁਰ ਨੂੰ 28-7 ਨਾਲ ਹਰਾਇਆ।

Advertisement

Advertisement