ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਰਾਫਾਲ ਜਹਾਜ਼ਾਂ ਦੀ ਪਹਿਲੀ ਖ਼ੇਪ ਭਲਕੇ ਭਾਰਤ ਪੁੱਜੇਗੀ

06:49 AM Jul 28, 2020 IST

Advertisement

ਨਵੀਂ ਦਿੱਲੀ/ਪੈਰਿਸ, 27 ਜੁਲਾਈ

ਪੈਰਿਸ ਤੇ ਨਵੀਂ ਦਿੱਲੀ ਵਿਚਾਲੇ ਬਹੁਮੰਤਵੀ ਰਾਫਾਲ ਲੜਾਕੂ ਜਹਾਜ਼ਾਂ ਦਾ ਸੌਦਾ ਸਿਰੇ ਚੜ੍ਹਨ ਤੋਂ ਕਰੀਬ ਚਾਰ ਸਾਲ ਬਾਅਦ ਅੱਜ ਪੰਜ ਜਹਾਜ਼ਾਂ ਦੇ ਪਹਿਲੇ ਬੈਚ ਨੇ ਭਾਰਤ ਲਈ ਉਡਾਨ ਭਰੀ। ਜ਼ਿਕਰਯੋਗ ਹੈ ਕਿ 36 ਜਹਾਜ਼ਾਂ ਲਈ ਦੋਵਾਂ ਮੁਲਕਾਂ ਵਿਚਾਲੇ ਸਰਕਾਰੀ ਪੱਧਰ ’ਤੇ 59 ਹਜ਼ਾਰ ਕਰੋੜ ਦਾ ਸੌਦਾ ਹੋਇਆ ਸੀ। ਫਰਾਂਸ ਵਿਚ ਭਾਰਤ ਦੇ ਰਾਜਦੂਤ ਜਾਵੇਦ ਅਸ਼ਰਫ਼ ਨੇ ਕਿਹਾ ਕਿ ਰਾਫਾਲ ਨੂੰ ਤੁਸੀਂ ‘ਬਿਊਟੀ ਐਂਡ ਦੀ ਬੀਸਟ’ ਕਹਿ ਸਕਦੇ ਹੋ। ਉਨ੍ਹਾਂ ਫਰਾਂਸੀਸੀ ਫ਼ੌਜ ਦੇ ਟਿਕਾਣੇ ਉਤੇ ਅੱਜ ਭਾਰਤੀ ਹਵਾਈ ਸੈਨਾ ਦੇ ਪਾਇਲਟਾਂ ਨਾਲ ਮੁਲਾਕਾਤ ਕੀਤੀ ਜੋ ਇਨ੍ਹਾਂ ਜਹਾਜ਼ਾਂ ਨੂੰ ਭਾਰਤ ਲਿਆਉਣਗੇ। ਜਹਾਜ਼ ਕਰੀਬ 7000 ਕਿਲੋਮੀਟਰ ਦਾ ਸਫ਼ਰ ਤੈਅ ਕਰਨਗੇ ਤੇ ਹਵਾ ’ਚ ਹੀ ਤੇਲ ਭਰਿਆ ਜਾਵੇਗਾ। ਬੁੱਧਵਾਰ ਨੂੰ ਅੰਬਾਲਾ ਏਅਰਬੇਸ ਪਹੁੰਚਣ ਤੋਂ ਪਹਿਲਾਂ ਇਹ ਸਿਰਫ਼ ਯੂਏਈ ਵਿਚ ਰੁਕਣਗੇ।  ਰਾਫਾਲ ਜੈੱਟ ਦੀ ਪਹਿਲੀ ਸਕੁਐਡਰਨ ਅੰਬਾਲਾ ਵਿਚ ਤਾਇਨਾਤ ਹੋਵੇਗੀ। ਸਰਕਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ 10 ਲੜਾਕੂ ਜਹਾਜ਼ਾਂ ਦੀ ਡਲਿਵਰੀ ਸਮੇਂ ਸਿਰ ਹੋ ਰਹੀ ਹੈ। ਪੰਜ ਜਹਾਜ਼ ਸਿਖ਼ਲਾਈ ਮਿਸ਼ਨ ਲਈ ਫਰਾਂਸ ਵਿਚ ਹੀ ਰੁਕਣਗੇ। ਬਿਆਨ ਵਿਚ ਕਿਹਾ ਗਿਆ ਹੈ ਕਿ 2021 ਦੇ ਅਖ਼ੀਰ ਤੱਕ ਸਾਰੇ 36 ਜਹਾਜ਼ ਭਾਰਤ ਨੂੰ ਮਿਲ ਜਾਣਗੇ। ਪਹਿਲਾ ਰਾਫਾਲ ਭਾਰਤ ਨੂੰ ਪਿਛਲੇ ਵਰ੍ਹੇ ਅਕਤੂਬਰ ਵਿਚ ਮਿਲਿਆ ਸੀ। ਭਾਰਤੀ ਰਾਜਦੂਤ ਅਸ਼ਰਫ਼ ਨੇ ਕਿਹਾ ਕਿ ਇਹ ਬਿਹਤਰੀਨ ‘ਫਲਾਇੰਗ ਮਸ਼ੀਨਜ਼’ ਹਨ ਤੇ ਦੁਨੀਆ ਦੇ ਸਭ ਤੋਂ ਵਧੀਆ ਪਾਇਲਟ ਇਨ੍ਹਾਂ ਨੂੰ ਉਡਾਉਂਦੇ ਹਨ। ਰਾਜਦੂਤ ਨੇ ਜਹਾਜ਼ ਦੇ ਨਿਰਮਾਤਾ ‘ਦਾਸੋ ਐਵੀਏਸ਼ਨ’ ਦਾ ਵੀ ਸ਼ੁਕਰੀਆ ਅਦਾ ਕੀਤਾ। ਉਨ੍ਹਾਂ ਕਿਹਾ ਕਿ ਇਹ ਸੌਦਾ ਭਾਰਤ ਤੇ ਫਰਾਂਸ ਵਿਚਾਲੇ ਰਣਨੀਤਕ ਭਾਈਵਾਲੀ ਦਾ ਚਿੰਨ੍ਹ ਹੈ ਤੇ ਇਸ ਨਾਲ ਭਾਰਤ ਦੀ ਹਵਾਈ ਤਾਕਤ ਬੇਹੱਦ ਮਜ਼ਬੂਤ ਹੋਵੇਗੀ। -ਪੀਟੀਆਈ 

Advertisement

Advertisement
Tags :
ਖ਼ੇਪਜਹਾਜ਼ਾਂਪਹਿਲੀਪੁੱਜੇਗੀਭਲਕੇਭਾਰਤ:ਰਾਫਾਲ
Advertisement