ਭਾਰਤ ਤੋਂ ਬਾਹਰ ਆੲੀਆੲੀਟੀ ਦਾ ਪਹਿਲਾ ਕੈਂਪਸ ਤਨਜ਼ਾਨੀਆ ’ਚ ਸਥਾਪਤ ਹੋਵੇਗਾ
11:14 AM Jul 06, 2023 IST
ਨਵੀਂ ਦਿੱਲੀ, 6 ਜੁਲਾਈਭਾਰਤ ਤੋਂ ਬਾਹਰ ਵਿਦੇਸ਼ਾਂ ਵਿਚ ਪਹਿਲਾ ਇੰਡੀਅਨ ਇੰਸਟੀਚਿਊਟ ਆਫ਼ ਟੈਕਨਾਲੋਜੀ (ਆਈਆਈਟੀ) ਜ਼ੰਜ਼ੀਬਾਰ-ਤਨਜ਼ਾਨੀਆ ਵਿਚ ਸਥਾਪਤ ਕੀਤਾ ਜਾਵੇਗਾ ਅਤੇ ਇਸ ਲਈ ਦੋਵਾਂ ਦੇਸ਼ਾਂ ਵਿਚਾਲੇ ਸਹਿਮਤੀ ਪੱਤਰ (ਐੱਮਓਯੂ) 'ਤੇ ਦਸਤਖਤ ਕੀਤੇ ਗਏ| ਵਿਦੇਸ਼ ਮੰਤਰਾਲੇ ਨੇ ਅੱਜ ਇਹ ਜਾਣਕਾਰੀ ਦਿੱਤੀ। ਜ਼ੰਜ਼ੀਬਾਰ-ਤਨਜ਼ਾਨੀਆ ਵਿੱਚ ਆਈਆਈਟੀ ਮਦਰਾਸ ਦਾ ਕੈਂਪਸ ਸਥਾਪਤ ਕਰਨ ਲਈ ਭਾਰਤ ਦੇ ਸਿੱਖਿਆ ਮੰਤਰਾਲੇ, ਆਈਆਈਟੀ ਮਦਰਾਸ ਅਤੇ ਤਨਜ਼ਾਨੀਆ ਦੇ ਸਿੱਖਿਆ ਅਤੇ ਕਿੱਤਾਮੁਖੀ ਸਿਖਲਾਈ ਮੰਤਰਾਲੇ ਦਰਮਿਆਨ 5 ਜੁਲਾਈ ਨੂੰ ਸਹਿਮਤੀ ਪੱਤਰ (ਐੱਮਓਯੂ) ਉੱਤੇ ਹਸਤਾਖਰ ਕੀਤੇ ਗਏ ਸਨ। ਇਸ ਮੌਕੇ ਜ਼ੰਜ਼ੀਬਾਰ ਦੇ ਰਾਸ਼ਟਰਪਤੀ ਡਾਕਟਰ ਹੁਸੈਨ ਅਲੀ ਮਿਵਿਨੀ ਅਤੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਮੌਜੂਦ ਸਨ।
Advertisement
Advertisement
Advertisement