ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਅੱਗ ਨੇ ਖੋਹਿਆ ਦਰਜਨਾਂ ਪਰਿਵਾਰਾਂ ਦਾ ‘ਰੁਜ਼ਗਾਰ’

07:40 AM Jun 01, 2024 IST
ਦੁਕਾਨਾਂ ’ਚੋਂ ਨਿਕਲਦੀਆਂ ਹੋਈਆਂ ਅੱਗ ਦੀਆਂ ਲਾਟਾਂ। -ਫੋੋਟੋ: ਪੀਟੀਆਈ

ਖੇਤਰੀ ਪ੍ਰਤੀਨਿਧ
ਪਟਿਆਲਾ, 31 ਮਈ
ਘਾਹ ਫੂਸ ਸਾੜਨ ਲਈ ਲਾਈ ਅੱੱਗ ਨੇ ਅੱਜ ਇੱਥੇ ਰੈਡੀਮੇਡ ਕੱਪੜਿਆਂ ਦੀਆਂ ਬਣਾਈਆਂ ਆਰਜ਼ੀ ਦੁਕਾਨਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਇਸ ਘਟਨਾ ਨੇ ਕਰੀਬ ਪੰਦਰਾਂ ਪਰਿਵਾਰਾਂ ਦੀ ਰੋਜ਼ੀ ਰੋਟੀ ਖੋਹ ਲਈ ਹੈ। ਇਹ ਘਟਨਾ ਅੱਜ ਦੁਪਹਿਰ ਵੇਲੇ ਇੱਥੇ ਛੋਟੀ ਬਾਰਾਂਦਰੀ ’ਚ ਸਥਿਤ ਬੇਅੰਤ ਸਿੰਘ ਦੇ ਬੁੱਤ ਵਾਲੇ ਚੌਕ ਕੋਲ ਵਾਪਰੀ, ਜਿਸ ਵਿੱਚ ਦੁਕਾਨਦਾਰਾਂ ਦਾ ਲੱਖਾਂ ਦਾ ਨੁਕਸਾਨ ਹੋਇਆ ਹੈ।
ਜਾਣਕਾਰੀ ਅਨੁਸਾਰ ਇੱਥੇ ਸਥਿਤ ਹੋਮਗਾਰਡ ਦੇ ਦਫਤਰ ਨਾਲ ਲੱਗਦੀ ਇਨਕਮ ਟੈਕਸ ਕਲੋਨੀ ਦੇ ਕਿਸੇ ਵਸਨੀਕ ਨੇ ਘਾਹ ਫੂਸ ਸਾੜਨ ਲਈ ਅੱਗ ਲਗਾਈ ਸੀ, ਜੋ ਵਧਦੀ ਹੋਈ ਸੜਕ ਕਿਨਾਰੇ ਸਥਿਤ ਇਨ੍ਹਾਂ ਦੁਕਾਨਾਂ ਤੱਕ ਜਾ ਅੱਪੜੀ। ਕੁਝ ਹੀ ਸਮੇਂ ਵਿੱਚ ਦੁਕਾਨਾਂ ਤੇ ਉਨ੍ਹਾਂ ’ਚ ਪਿਆ ਸਾਮਾਨ ਸੜ ਕੇ ਸੁਆਹ ਹੋ ਗਿਆ। ਇਕੱਤਰ ਹੋਏ ਲੋਕਾਂ ਨੇ ਭਾਵੇਂ ਅੱਗੇ ਹੋ ਕੇ ਦੁਕਾਨਾਂ ਦੇ ਅੱਗੇ ਖੜ੍ਹੇ ਵਾਹਨਾਂ ਨੂੰ ਅੱਗ ਤੋਂ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਫਿਰ ਵੀ ਕੁਝ ਵਾਹਨ ਅੱਗ ਦੀ ਲਪੇਟ ਵਿੱਚ ਆ ਗਏ। ਜਦੋਂ ਤੱਕ ਫਾਇਰ ਬ੍ਰਿ੍ਗੇਡ ਦੀਆਂ ਗੱਡੀਆਂ ਪੁੱਜੀਆਂ ਉਦੋਂ ਤੱਕ ਅੱਗ ਨੇ ਦੁਕਾਨਦਾਰਾਂ ਦਾ ਲੱਖਾਂ ਦਾ ਮਾਲ ਸੁਆਹ ਬਣਾ ਦਿੱਤਾ ਸੀ। ਘਟਨਾ ਦੇ ਪੀੜਤ ਦੁਕਾਨਦਾਰਾਂ ਤੇ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੇ ਪ੍ਰਸ਼ਾਸਨ ਕੋਲੋਂ ਹੋਏ ਨੁਕਸਾਨ ਦੀ ਭਰਪਾਈ ਕਰਨ ਦੀ ਮੰਗ ਕੀਤੀ ਹੈ।
ਘਟਨਾ ਮਗਰੋਂ ਇਥੋਂ ਦੇ ਉਮੀਦਵਾਰ ਪ੍ਰਨੀਤ ਕੌਰ, ਡਾ. ਧਰਮਵੀਰ ਗਾਂਧੀ ਅਤੇ ਐੱਨਕੇ ਸ਼ਰਮਾ ਸਣੇ ਇਲਾਕੇ ਦੇ ਵਿਧਾਇਕ ਅਜੀਤਪਾਲ ਕੋਹਲੀ ਨੇ ਵੀ ਘਟਨਾ ਸਥਾਨ ਦਾ ਦੌਰਾ ਕਰਕੇ ਪੀੜਤ ਦੁਕਾਨਦਾਰਾਂ ਨਾਲ ਦੁੱਖ ਪ੍ਰਗਟਾਇਆ।

Advertisement

Advertisement