ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਖੇਤਾਂ ਦੀ ਅੱਗ ਨੇ ਨੇੜਲੇ ਘਰ ਲਪੇਟ ਵਿੱਚ ਲਏ

10:27 AM May 20, 2024 IST

ਪੱਤਰ ਪ੍ਰੇਰਕ
ਰਤੀਆ, 19 ਮਈ
ਪਿੰਡ ਢਾਣੀ ਬਬਨਪੁਰ ’ਚ ਇਕ ਖੇਤ ਮਾਲਕ ਵੱਲੋਂ ਖੇਤਾਂ ਵਿਚ ਫਸਲ ਦੀ ਰਹਿੰਦ ਖੂੰਹਦ ਨੂੰ ਸਾੜਨ ਤੇ ਗੁਆਂਢੀ ਦੇ ਘਰਾਂ ਵਿਚ ਅੱਗ ਲੱਗਣ ਨਾਲ ਕਰੀਬ 10 ਲੱਖ ਰੁਪਏ ਦੀ ਕੀਮਤ ਦੇ 2 ਗੋਬਰ ਗੈਸ ਪਲਾਂਟਾਂ ਤੋਂ ਇਲਾਵਾ ਲੱਕੜ ਅਤੇ ਤੂੜੀ ਆਦਿ ਨਸ਼ਟ ਹੋਣ ’ਤੇ ਸਦਰ ਥਾਣਾ ਦੀ ਪੁਲੀਸ ਨੇ ਖੇਤ ਮਾਲਕ ਗੁਰਨਾਮ ਸਿੰਘ ਖਿਲਾਫ਼ ਵੱਖ ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ। ਪਿੰਡ ਦੇ ਰਮਨਪ੍ਰੀਤ ਸਿੰਘ ਅਤੇ ਕਿਰਨ ਪਾਲ ਸਿੰਘ ਨੇ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਸ਼ਿਕਾਇਤਕਰਤਾ ਨੇ ਪੁਲੀਸ ਨੂੰ ਦੱਸਿਆ ਕਿ ਗੁਰਨਾਮ ਸਿੰਘ ਦੇ ਖੇਤ ਉਨ੍ਹਾਂ ਦੇ ਘਰਾਂ ਨਾਲ ਹਨ ਅਤੇ ਉਹ ਪਿਛਲੇ ਕਾਫ਼ੀ ਸਮੇਂ ਤੋਂ ਉਨ੍ਹਾਂ ਨਾਲ ਰੰਜਿਸ਼ ਰੱਖਦਾ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਉਸ ਨੇ ਉਨ੍ਹਾਂ ਨੂੰ ਨੁਕਸਾਨ ਪਹੁੰਚਾਉਣ ਲਈ ਆਪਣੇ ਖੇਤ ’ਚ ਫਸਲ ਦੀ ਰਹਿੰਦ-ਖੂੰਹਦ ਨੂੰ ਅੱਗ ਲਗਾ ਦਿੱਤੀ। ਉਨ੍ਹਾਂ ਦੱਸਿਆ ਕਿ ਖੇਤ ’ਚੋਂ ਫੈਲਦੀ ਹੋਈ ਅੱਗ ਨੇ ਉਨ੍ਹਾਂ ਦੇ ਘਰਾਂ ਨੂੰ ਵੀ ਲਪੇਟ ’ਚ ਲੈ ਲਿਆ, ਜਿਸ ਨਾਲ ਉਨ੍ਹਾਂ ਦੇ 2 ਗੋਬਰ ਗੈਸ, 40-50 ਕੁਇੰਟਲ ਲੱਕੜ ਅਤੇ 40 ਟਰਾਲੀਆਂ ਤੂੜੀ ਸੜ ਕੇ ਸੁਆਹ ਹੋ ਗਈ। ਉਨ੍ਹਾਂ ਦੱਸਿਆ ਕਿ ਇਸ ਘਟਨਾ ਵਿੱਚ ਉਨ੍ਹਾਂ ਦਾ ਕਰੀਬ 10 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਅੱਗ ਦੇ ਪ੍ਰਭਾਵ ਨਾਲ ਉਨ੍ਹਾਂ ਦਾ ਤੂੜੀ ਵਾਲਾ ਕਮਰਾ ਵੀ ਪੂਰੀ ਤਰ੍ਹਾਂ ਸੜ ਚੁੱਕਾ ਹੈ। ਉਨ੍ਹਾਂ ਪੁਲੀਸ ਨੂੰ ਦੱਸਿਆ ਕਿ ਘਰ ਅੱਗੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਉਕਤ ਵਿਅਕਤੀ ਦੇ ਅੱਗ ਲਾਉਣ ਦੀ ਵੀਡੀਓ ਵੀ ਬਣੀ ਹੋਈ ਹੈ। ਪੁਲੀਸ ਨੇ ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

Advertisement

Advertisement