ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਨਾੜ ਨੂੰ ਲਾਈ ਅੱਗ ਨੇ ਰੈਸਟੋਰੈਂਟ ਨੂੰ ਲਪੇਟ ਵਿੱਚ ਲਿਆ

11:12 AM May 27, 2024 IST
ਫਰੀਦਕੋਟ ਦੇ ਮੌੜ ਰੈਸਟੋਰੈਂਟ ਵਿੱਚ ਲੱਗੀ ਹੋਈ ਅੱਗ।

ਜਸਵੰਤ ਜੱਸ
ਫਰੀਦਕੋਟ, 26 ਮਈ
ਫਰੀਦਕੋਟ ਦੇ ਪਿੰਡ ਟਹਿਣਾ ਨਜ਼ਦੀਕ ਨਵੇਂ ਬਣੇ ਮੌੜ ਰੈਸਟੋਰੈਂਟ ਨਜ਼ਦੀਕ ਖੇਤਾਂ ਵਿੱਚ ਕਣਕ ਦੇ ਨਾੜ ਨੂੰ ਲਾਈ ਅੱਗ ਰੈਸਟੋਰੈਂਟ ਤੱਕ ਪੁੱਜ ਗਈ। ਤੇਜ਼ ਹਵਾ ਕਾਰਨ ਖੇਤਾਂ ਦੀ ਅੱਗ ਨੇ ਮੌੜ ਰੈਸਟੋਰੈਂਟ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਇਸ ਅੱਗ ਨਾਲ ਰੈਸਟੋਰੈਂਟ ਦਾ ਪਾਰਕ, ਫਰਨੀਚਰ ਅਤੇ ਗਾਹਕਾਂ ਲਈ ਬਣਾਈਆਂ ਕਾਨਿਆਂ ਦੀਆਂ ਝੌਪੜੀਆਂ ਸੜ ਕੇ ਸੁਆਹ ਹੋ ਗਈਆਂ। ਅੱਗ ਬੁਝਾਉ ਦਸਤਿਆਂ ਨੂੰ ਰੈਸਟਰੈਂਟ ਦੇ ਮਾਲਕਾਂ ਵੱਲੋਂ ਮੌਕੇ ’ਤੇ ਬੁਲਾਇਆ ਗਿਆ। ਅੱਗ ਬੁਝਣ ਤੱਕ ਰੈਸਟੋਰੈਂਟ ਦਾ 40 ਫੀਸਦੀ ਸਾਮਾਨ ਸੜ ਗਿਆ ਸੀ। ਇਸ ਘਟਨਾ ਸਬੰਧ ਰੈਸਟੋਰੈਂਟ ਦੇ ਮਾਲਕਾਂ ਨੇ ਜ਼ਿਲ੍ਹਾ ਪੁਲੀਸ ਨੂੰ ਲਿਖਤੀ ਸ਼ਿਕਾਇਤ ਦਿੱਤੀ ਹੈ। ਜ਼ਿਲ੍ਹਾ ਪੁਲੀਸ ਮੁਖੀ ਨੇ ਕਿਹਾ ਕਿ ਪੁਲੀਸ ਇਸ ਮਾਮਲੇ ਦੀ ਪੜਤਾਲ ਕਰ ਰਹੀ ਹੈ।

Advertisement

ਨਾੜ ਨੂੰ ਅੱਗ ਲਾਉਣ ’ਤੇ ਦੋ ਕਿਸਾਨਾਂ ਖ਼ਿਲਾਫ਼ ਕੇਸ ਦਰਜ

ਬਰਨਾਲਾ (ਰਵਿੰਦਰ ਰਵੀ): ਪੁਲੀਸ ਵੱਲੋਂ ਸੰਘੇੜਾ ਵਾਸੀ ਕਿਸਾਨ ਵੱਲੋਂ ਖੇਤ ’ਚ ਕਣਕ ਦੇ ਨਾੜ ਨੂੰ ਲਾਈ ਅੱਗ ਨਾਲ ਹੋਏ ਨੁਕਸਾਨ ਖ਼ਿਲਾਫ਼ ਪੁਲੀਸ ਨੇ ਦੋ ਕਿਸਾਨਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਮਿਲੀ ਜਾਣਕਾਰੀ ਸੰਘੇੜਾ ਵਾਸੀ ਜਗਜੀਤ ਸਿੰਘ ਨੇ ਪੁਲੀਸ ਨੂੰ ਕੀਤੀ ਸ਼ਿਕਾਇਤ ’ਚ ਕਿ ਸੰਘੇੜਾ ਵਾਸੀ ਮੰਦਰ ਸਿੰਘ ਅਤੇ ਗੁਰਦੀਪ ਸਿੰਘ ਵੱਲੋਂ 17 ਮਈ ਨੂੰ ਕਣਕ ਦੀ ਰਹਿਦ ਖੂੰਹਦ ਨੂੰ ਲਾਈ ਅੱਗ ਕਾਰਨ ਉਸ ਦੇ ਖੇਤ ’ਚ ਪਿਆ 10 ਕੁਇੰਟਲ ਬਾਲਣ­ ਟਾਹਲੀ ਅਤੇ ਜਾਮਣ ਦੇ ਦਰੱਖ਼ਤ ਬੁਰੀ ਤਰ੍ਹਾਂ ਝੁਲਸ ਗਏ ਅਤੇ ਖੇਤ ’ਚ ਬੀਜੇ ਬਾਜਰੇ ਦਾ ਵੀ ਅੱਗ ਨਾਲ ਨੁਕਸਾਨ ਹੋ ਗਿਆ। ਸ਼ਿਕਾਇਤਕਰਤਾ ਨੇ ਦੱਸਿਆ ਕਿ ਅੱਗ ਨਾਲ ਉਸ ਦਾ 50 ਹਜ਼ਾਰ ਰੁਪਏ ਦੇ ਕਰੀਬ ਵਿੱਤੀ ਨੁਕਸਾਨ ਹੋ ਗਿਆ ਹੈ। ਪੁਲੀਸ ਨੇ ਸ਼ਿਕਾਇਤਕਰਤਾ ਜਗਜੀਤ ਸਿੰਘ ਦੇ ਬਿਆਨ ’ਤੇ ਮੰਦਰ ਸਿੰਘ ਅਤੇ ਗੁਰਦੀਪ ਸਿੰਘ ਵਾਸੀ ਸੰਘੇੜਾ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

Advertisement
Advertisement