For the best experience, open
https://m.punjabitribuneonline.com
on your mobile browser.
Advertisement

ਅੱਗ ਬੁਝਾਉਣ ਤੋਂ ਪਹਿਲਾਂ ਹੀ ਫਾਇਰ ਬ੍ਰਿਗੇਡ ਦਾ ਪਾਣੀ ਮੁੱਕਿਆ

07:17 AM May 06, 2024 IST
ਅੱਗ ਬੁਝਾਉਣ ਤੋਂ ਪਹਿਲਾਂ ਹੀ ਫਾਇਰ ਬ੍ਰਿਗੇਡ ਦਾ ਪਾਣੀ ਮੁੱਕਿਆ
ਬਲਬੇੜਾ ਵਿੱਚ ਗੱਤਾ ਫੈਕਟਰੀ ’ਚ ਲੱਗੀ ਅੱਗ ਦਾ ਦ੍ਰਿਸ਼।
Advertisement

ਮੁਖਤਿਆਰ ਸਿੰਘ ਨੌਗਾਵਾਂ
ਦੇਵੀਗੜ੍ਹ, 5 ਮਈ
ਕਸਬਾ ਬਲਬੇੜਾ ਨੇੜੇ ਸਵੇਰੇ ਜੈ ਜਵਾਲਾ ਕਾਰਡ ਬੋਰਡ, ਗੱਤਾ ਫੈਕਟਰੀ ’ਚ ਅੱਗ ਲੱਗਣ ਕਾਰਨ ਲੱਖਾਂ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ।
ਫੈਕਟਰੀ ਦੇ ਐੱਮਡੀ ਰਾਜਿੰਦਰ ਕੁਮਾਰ ਤੇ ਸੁਮਨ ਲੱਤਾ ਨੇ ਦੱਸਿਆ ਕਿ ਖੇਤਾਂ ’ਚ ਨਾੜ ਨੂੰ ਲੱਗੀ ਅੱਗ, ਤੇਜ਼ ਹਵਾਵਾਂ ਚੱਲਣ ਕਾਰਨ ਫੈਕਟਰੀ ’ਚ ਜਾ ਵੜੀ। ਇਸ ਦਾ ਉਨ੍ਹਾਂ ਨੂੰ ਕਰੀਬ 11 ਵਜੇ ਸਵੇਰੇ ਫੋਨ ’ਤੇ ਪਤਾ ਲੱਗਾ। ਇਸ ’ਤੇ ਉਹ ਤੁਰੰਤ ਫੈਕਟਰੀ ਪਹੁੰਚੇ ਅਤੇ ਪੁਲੀਸ ਚੌਕੀ ਬਲਬੇੜਾ ਨੂੰ ਇਤਲਾਹ ਦਿੱਤੀ ਅਤੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ। ਕਈ ਘੰਟੇ ਬਾਅਦ ਫਾਇਰ ਬ੍ਰਿਗੇਡ ਦੀ ਗੱਡੀ ਪਹੁੰਚੀ, ਜਦੋਂ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਤਾਂ ਗੱਡੀ ਦਾ ਪਾਣੀ ਖਤਮ ਹੋ ਗਿਆ ਜਦੋਂ ਤੱਕ ਦੁਬਾਰਾ ਫਾਇਰ ਬ੍ਰਿਗੇਡ ਦੀ ਗੱਡੀ ਪਾਣੀ ਲੈ ਕੇ ਆਈ ਉਦੋਂ ਤੱਕ ਸਾਰਾ ਕੁਝ ਸੜ ਕੇ ਸੁਆਹ ਹੋ ਚੁੱਕਿਆ ਸੀ। ਉਨ੍ਹਾਂ ਦੱਸਿਆ ਕਿ ਜੇਕਰ ਫਾਇਰ ਬ੍ਰਿਗੇਡ ਸਹੀ ਸਮੇਂ ’ਤੇ ਕੰਮ ਕਰਦੀ ਤਾਂ ਲੱਖਾਂ ਰੁਪਏ ਦਾ ਨੁਕਸਾਨ ਹੋਣੋਂ ਬਚ ਸਕਦਾ ਸੀ। ਉਨ੍ਹਾਂ ਕਿਹਾ ਕਿ ਅੱਗ ਕਾਰਨ ਫੈਕਟਰੀ ’ਚ ਪਿਆ ਗੱਤਾ, ਬਾਰਦਾਨਾ, ਰੁਈਂ, ਮਸ਼ੀਨਰੀ ਆਦਿ ਸਭ ਕੁਝ ਸੜ ਗਿਆ ਅਤੇ ਲੱਖਾਂ ਦਾ ਨੁਕਸਾਨ ਹੋ ਗਿਆ।

Advertisement

Advertisement
Author Image

Advertisement
Advertisement
×