ਅਣਖ ਖ਼ਾਤਰ ਕਤਲ ਕੀਤੀ ਜੱਸੀ ਸਿੱਧੂ ’ਤੇ ਬਣੀ ਫਿਲਮ ਟੋਰਾਂਟੋ ਕੌਮਾਂਤਰੀ ਫਿਲਮ ਮੇਲੇ ’ਚ ਦਿਖਾਈ
12:55 PM Sep 11, 2023 IST
Advertisement
ਟੋਰਾਂਟੋ, 11 ਸਤੰਬਰ
ਹਾਲੀਵੁੱਡ ਨਿਰਦੇਸ਼ਕ ਤਰਸੇਮ ਸਿੰਘ ਵੱਲੋਂ ਬਣਾਈ ਫਿਲਮ 'ਡੀਅਰ ਜੱਸੀ', ਇਥੇ ਚੱਲ ਰਹੇ ਟੋਰਾਂਟੋ ਅੰਤਰਰਾਸ਼ਟਰੀ ਫਿਲਮ ਫੈਸਟੀਵਲ ਵਿੱਚ ਦਿਖਾਈ ਗਈ। ਪ੍ਰੀਮੀਅਰ ਕੀਤੀ ਗਈ। ਜੂਨ 2000 ਵਿੱਚ ਪੰਜਾਬ ਵਿੱਚ ਪਿੰਡ ਦੇ ਲੜਕੇ ਨਾਲ ਪਰਿਵਾਰ ਦੀ ਮਰਜ਼ੀ ਵਿਰੁੱਧ ਵਿਆਹ ਕਰਾਉਣ ਕਾਰਨ ਇੰਡੋ-ਕੈਨੇਡੀਅਨ ਮੁਟਿਆਾਰ ਜੱਸੀ ਸਿੱਧੂ ਦੀ ਅਣਖ ਕਾਰਨ ਹੱਤਿਆ ਕਰ ਦਿੱਤੀ ਗਈ ਸੀ ਤੇ ਇਹੀ ਫਿਲਮ ਦੀ ਕਹਾਣੀ ਹੈ। ਇਹ ਫਿਲਮ 24 ਸਾਲਾ ਜੱਸੀ ਸਿੱਧੂ ਦੀ ਤ੍ਰਾਸਦੀ ਨੂੰ ਬਿਆਨ ਕਰਦੀ ਹੈ, ਜਿਸ ਨੂੰ ਪੰਜਾਬ ਵਿੱਚ ਆਪਣੇ ਨਾਨਕੇ ਪਿੰਡ ਆਉਣ ’ਤੇ ਸੁਖਵਿੰਦਰ ਸਿੱਧੂ ਉਰਫ਼ ਮਿੱਠੂ ਨਾਲ ਪਿਆਰ ਹੋ ਗਿਆ ਸੀ। ਵੈਨਕੂਵਰ ਨੇੜੇ ਮੈਪਲ ਰਿਜ ਵਿਖੇ ਜਨਮੀ ਜੱਸੀ ਨੂੰ ਪੰਜਾਬ ਦੇ ਜਗਰਾਓਂ ਨੇੜੇ ਉਸ ਦੀ ਮਾਂ ਨੇ ਮਰਵਾ ਦਿੱਤਾ ਸੀ, ਜਦ ਕਿ ਉਸ ਦੇ ਪਤੀ ਨੂੰ ਗੰਭੀਰ ਹਾਲਤ ਵਿੱਚ ਛੱਡ ਦਿੱਤਾ ਸੀ।
Advertisement
Advertisement
Advertisement