ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪੰਜ ਸੌ ਕਰੋੜ ਰੁਪਏ ਕਮਾਉਣ ਦੇ ਨੇੜੇ ਪੁੱਜੀ ਫਿਲਮ ‘ਗਦਰ 2’

08:08 AM Sep 04, 2023 IST

ਮੁੰਬਈ: ਫਿਲਮ ‘ਗਦਰ 2’ ਨੇ ਸਿਨੇ ਜਗਤ ਦੇ ਕਈ ਰਿਕਾਰਡ ਤੋੜ ਦਿੱਤੇ ਹਨ। ਇਹ ਫਿਲਮ ਬਾਕਸ ਆਫਿਸ ’ਤੇ 500 ਕਰੋੜ ਦਾ ਅੰਕੜਾ ਛੂਹਣ ਵਾਲੀ ਹੈ। ਇਹ ਫਿਲਮ 2001 ਦੀ ਬਲਾਕਬਸਟਰ ਫਿਲਮ ‘ਗਦਰ: ਏਕ ਪ੍ਰੇਮ ਕਥਾ’ ਦਾ ਅਗਲਾ ਭਾਗ ਹੈ। ਇਸ ਫਿਲਮ ਦੇ ਨਿਰਦੇਸ਼ਕ ਅਨਿਲ ਸ਼ਰਮਾ ਦਾ ਕਹਿਣਾ ਹੈ ਕਿ ਅਸਲ ਅਤੇ ਕਲਪਨਾ ਦਾ ਸੁਮੇਲ ਕਰਕੇ ਮਨੋਰੰਜਨ ਕਰਨਾ ਔਖਾ ਕੰਮ ਹੈ। ਅਨਿਲ ਸ਼ਰਮਾ ਦੀ ਹਾਲ ਹੀ ਵਿਚ ਰਿਲੀਜ਼ ਹੋਈ ਇਸ ਫਿਲਮ ਵਿਚ ਸਨੀ ਦਿਓਲ ਨੇ ਤਾਰਾ ਸਿੰਘ ਤੇ ਅਮੀਸ਼ਾ ਪਟੇਲ ਨੇ ਸਕੀਨਾ ਜਦਕਿ ਨਿਰਦੇਸ਼ਕ ਦੇ ਪੁੱਤਰ ਉਤਕਰਸ਼ ਸ਼ਰਮਾ ਨੇ ਤਾਰਾ ਤੇ ਸਕੀਨਾ ਦੇ ਪੁੱਤਰ ਚਰਨਜੀਤ ਸਿੰਘ ਦੀ ਭੂਮਿਕਾ ਨਿਭਾਈ ਹੈ। ‘ਗਦਰ-2’ 11 ਅਗਸਤ ਨੂੰ ਰਿਲੀਜ਼ ਹੋਈ ਸੀ ਤੇ ਇਹ ਫਿਲਮ ਹੁਣ ਤੱਕ 493.37 ਕਰੋੜ ਰੁਪਏ ਦੀ ਕਮਾਈ ਕਰ ਚੁੱਕੀ ਹੈ ਜੋ ਕਰੋਨਾ ਮਹਾਮਾਰੀ ਤੋਂ ਬਾਅਦ ਬਾਕਸ ਆਫਿਸ ’ਤੇ ਹਿੱਟ ਹੋਣ ਵਾਲੀਆਂ ਫਿਲਮਾਂ ਵਿਚੋਂ ਇਕ ਹੈ। ਅਨਿਲ ਸ਼ਰਮਾ ਨੇ ਕਿਹਾ, ‘ਵੱਡੇ ਪੱਧਰ ’ਤੇ ਲੋਕਾਂ ਲਈ ਮਨੋਰੰਜਕ ਫਿਲਮ ਬਣਾਉਣਾ ਸੌਖਾ ਨਹੀਂ ਹੈ। ਇਹ ਬਹੁਤ ਔਖਾ ਹੈ ਕਿਉਂਕਿ ਤੁਹਾਨੂੰ ਹੀਰੋ ਨੂੰ ਇਸ ਢੰਗ ਨਾਲ ਦਿਖਾਉਣਾ ਹੈ ਕਿ ਉਹ ਅਸਲ ’ਚ ਜੋ ਵੀ ਕਰੇ ਮਨੋਰੰਜਕ ਲੱਗੇ। ਇੱਕ ਯਥਾਰਥਵਾਦੀ ਫਿਲਮ ਬਣਾਉਂਦੇ ਵੇਲੇ ਤੁਸੀਂ ਉਸ ਵਿਅਕਤੀ ਅਤੇ ਹੋਰਾਂ ਨਾਲ ਗੱਲ ਕਰ ਸਕਦੇ ਹੋ ਜਿਨ੍ਹਾਂ ’ਤੇ ਕਹਾਣੀ ਆਧਾਰਿਤ ਹੈ, ਪਰ ਇਸ ਫਿਲਮ ਵਿੱਚ ਬਹਾਦਰੀ ਨੂੰ ਜੋੜਨਾ ਚੁਣੌਤੀਪੂਰਨ ਹੁੰਦਾ ਹੈ।’ -ਪੀਟੀਆਈ

Advertisement

 

ਫਿਲਮ ‘ਗਦਰ-2’ ਦੀ ਕਾਮਯਾਬੀ ਦਾ ਜਸ਼ਨ

Advertisement

ਫਿਲਮ ‘ਗਦਰ-2’ ਦੀ ਕਾਮਯਾਬੀ ਲਈ ਮੁੰਬਈ ’ਚ ਰੱਖੀ ਗਈ ਪਾਰਟੀ ’ਚ ਪਹੁੰਚਦੇ ਹੋਏ ਅਦਾਕਾਰ ਸਨੀ ਦਿਓਲ ਤੇ ਬੌਬੀ ਦਿਓਲ, ਧਰਮਿੰਦਰ, ਅਨਿਲ ਕਪੂਰ ਅਤੇ ਅਦਾਕਾਰਾ ਸਾਰਾ ਅਲੀ ਖਾਨ ਤੇ ਉਸ ਦਾ ਭਰਾ ਇਬਰਾਹਿਮ ਅਲੀ ਖਾਨ। -ਫੋਟੋਆਂ: ਪੀਟੀਆਈ

 

 

Advertisement