ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਫਿਲਮ ‘ਡੀਅਰ ਜੱਸੀ’ ਨਾਲ ਹੋਵੇਗਾ ਭਾਰਤੀ ਫ਼ਿਲਮ ਮੇਲੇ ਦਾ ਆਗਾਜ਼

07:59 AM May 11, 2024 IST

ਨਵੀਂ ਦਿੱਲੀ: ਤਰਸੇਮ ਸਿੰਘ ਦੇ ਨਿਰਦੇਸ਼ਨ ਹੇਠ ਬਣੀ ਫ਼ਿਲਮ ‘ਡੀਅਰ ਜੱਸੀ’ ਨਾਲ ਭਾਰਤੀ ਫਿਲਮ ਫੈਸਟੀਵਲ ਆਫ ਲਾਸ ਏਂਜਲਸ (ਆਈਐੱਫਐੱਫਐੱਲਏ) ਦੇ 2024 ਐਡੀਸ਼ਨ ਦਾ ਆਗਾਜ਼ ਹੋਵੇਗਾ। ਇਹ ਫਿਲਮ ਫੈਸਟੀਵਲ ਲਾਸ ਏਂਜਲਸ ਵਿੱਚ 27 ਤੋਂ 30 ਜੂਨ ਤੱਕ ਕਰਵਾਇਆ ਜਾ ਰਿਹਾ ਹੈ ਜਿਸ ਵਿਚ ਭਾਰਤ, ਬੰਗਲਾਦੇਸ਼, ਸ੍ਰੀਲੰਕਾ, ਨੇਪਾਲ, ਪਾਕਿਸਤਾਨ ਦੀਆਂ ਵੀਹ ਫ਼ਿਲਮਾਂ ਦਿਖਾਈਆਂ ਜਾਣਗੀਆਂ। ਜ਼ਿਕਰਯੋਗ ਹੈ ਕਿ ਫਿਲਮ ‘ਡੀਅਰ ਜੱਸੀ’ ਦੁਨੀਆ ਭਰ ਦੇ ਵੱਖ-ਵੱਖ ਫਿਲਮ ਮੇਲਿਆਂ ਵਿਚ ਦਿਖਾਈ ਜਾ ਚੁੱਕੀ ਹੈ। ਇਹ ਕੈਨੇਡੀਅਨ ਮੂਲ ਦੀ ਪੰਜਾਬਣ ਕੁੜੀ ਜੱਸੀ ਦੀ ਕਹਾਣੀ ਹੈ ਜਿਸ ਦਾ ਨੀਵੇਂ ਵਰਗ ਦੇ ਮਿੱਠੂ ਨਾਲ ਪਿਆਰ ਪੈ ਜਾਂਦਾ ਹੈ ਜੋ ਰਿਕਸ਼ਾ ਚਲਾਉਂਦਾ ਹੈ। ਇਸ ਫਿਲਮ ਵਿੱਚ ਪਾਵੀਆ ਸਿੱਧੂ ਅਤੇ ਯੁਗਮ ਸੂਦ ਨੇ ਮੁੱਖ ਕਿਰਦਾਰ ਨਿਭਾਏ ਹਨ। ਇਸ ਫਿਲਮ ਤੋਂ ਇਲਾਵਾ ਤਾਮਿਲ ਸੁਪਰਸਟਾਰ ਵਿਜੈ ਸੇਤੂਪਤੀ ਦੀ ‘ਮਹਾਰਾਜਾ’ ਵੀ ਇਸ ਫਿਲਮ ਫੈਸਟੀਵਲ ਵਿੱਚ ਦਿਖਾਈ ਜਾਵੇਗੀ। ਇਸ ਫ਼ਿਲਮ ਦਾ ਨਿਰਦੇਸ਼ਨ ਨਿਥੀਲਾਨ ਸਾਮੀਨਾਥਨ ਨੇ ਕੀਤਾ ਹੈ ਤੇ ਇਹ ਫਿਲਮ ਐਕਸ਼ਨ ਭਰਪੂਰ ਹੈ। ਇਹ ਵੀ ਜਾਣਕਾਰੀ ਮਿਲੀ ਹੈ ਕਿ ਸਾਮੀਨਾਥਨ, ਫਿਲਮ ਦੇ ਨਿਰਮਾਤਾ ਤੇ ਅਦਾਕਾਰਾਂ ਨਾਲ ਲਾਸ ਏਂਜਲਸ ਵਿਚ ਫਿਲਮ ਦੇ ਪ੍ਰੀਮੀਅਰ ਵਿਚ ਸ਼ਿਰਕਤ ਕਰਨਗੇ। ਇਸ ਫਿਲਮ ਫੈਸਟੀਵਲ ਵਿੱਚ ਫਿਲਮ ਨਿਰਮਾਤਾ ਨਿਖਿਲ ਨਾਗੇਸ਼ ਦੀ ਆਗਾਮੀ ਐਕਸ਼ਨ ਥ੍ਰਿਲਰ ਫਿਲਮ ‘ਕਿਲ’ ਅਤੇ ਸਨਡਾਂਸ ਵਿਨਰ, ਫਿਲਮ ‘ਗਰਲਜ਼ ਵਿਲ ਬੀ ਗਰਲਜ਼’ ਵੀ ਦਿਖਾਈਆਂ ਜਾਣਗੀਆਂ ਜਿਸ ਦਾ ਨਿਰਮਾਣ ਅਦਾਕਾਰ ਜੋੜੇ ਅਲੀ ਫਜ਼ਲ ਅਤੇ ਰਿਚਾ ਚੱਢਾ ਨੇ ਕੀਤਾ ਹੈ। -ਪੀਟੀਆਈ

Advertisement

Advertisement
Advertisement