ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਫਿਲਮ ‘ਕੈਰੀ ਆਨ ਜੱਟੀਏ’ ਅਗਲੇ ਸਾਲ ਜੁਲਾਈ ’ਚ ਹੋਵੇਗੀ ਰਿਲੀਜ਼

07:20 AM Oct 31, 2023 IST
featuredImage featuredImage

ਨਵੀਂ ਦਿੱਲੀ: ਪੰਜਾਬੀ ਫਿਲਮ ‘ਕੈਰੀ ਆਨ ਜੱਟੀਏ’ ਅਗਲੇ ਸਾਲ 26 ਜੁਲਾਈ ਨੂੰ ਰਿਲੀਜ਼ ਹੋਵੇਗੀ। ਇਸ ਫਿਲਮ ਵਿਚ ਮੁੱਖ ਅਦਾਕਾਰ ਗਿੱਪੀ ਗਰੇਵਾਲ, ਸਰਗੁਨ ਮਹਤਿਾ, ਜੈਸਮੀਨ ਭਸੀਨ ਅਤੇ ਸੁਨੀਲ ਗਰੋਵਰ ਹਨ। ਇਹ ਫਿਲਮ ਗਿੱਪੀ ਗਰੇਵਾਲ ਦੀ ‘ਕੈਰੀ ਆਨ ਜੱਟਾ’ ਫਰੈਂਚਾਇਜ਼ੀ ਦਾ ਹਿੱਸਾ ਹੈ। ਇਸ ਪੰਜਾਬੀ ਅਦਾਕਾਰ ਨੇ ਐਕਸ ’ਤੇ ਇਸ ਫਿਲਮ ਦੇ ਰਿਲੀਜ਼ ਹੋਣ ਦੀ ਮਤਿੀ ਸਾਂਝੀ ਕਰਦਿਆਂ ਲਿਖਿਆ, ‘26 ਜੁਲਾਈ 2024 ਨੂੰ ਸਿਨੇਮਾ ਘਰਾਂ ਵਿੱਚ ਆ ਰਹੀ ਹੈ ‘ਕੈਰੀ ਆਨ ਜੱਟੀਏ’। ਇਸ ਦੀ ਤਰੀਕ ਸੇਵ (ਪੱਕਾ) ਕਰ ਲਓ।’ ਫਿਲਮ ‘ਕੈਰੀ ਆਨ ਜੱਟੀਏ’ ਦਾ ਨਿਰਦੇਸ਼ਨ ਸਮੀਪ ਕੰਗ ਕਰ ਰਹੇ ਹਨ। ਇਹ ਫਿਲਮ ਕੁਮਾਰ ਮੰਗਤ ਪਾਠਕ, ਗਿੱਪੀ ਗਰੇਵਾਲ, ਰਵਨੀਤ ਕੌਰ ਗਰੇਵਾਲ, ਅਭਿਸ਼ੇਕ ਪਾਠਕ, ਵਿਨੋਦ ਅਸਵਾਲ ਅਤੇ ਦਿਵਿਆ ਧਮੀਜਾ ਵੱਲੋਂ ਬਣਾਈ ਗਈ ਹੈ। ਇਸ ਫਿਲਮ ਦੇ ਹੋਰ ਅਦਾਕਾਰਾਂ ਵਿੱਚ ਜਸਵਿੰਦਰ ਭੱਲਾ, ਨਾਸਿਰ ਚਿਨਓਟੀ, ਨਿਰਮਲ ਰਿਸ਼ੀ ਅਤੇ ਰੁਪਿੰਦਰ ਰੂਪੀ ਹਨ। ਫਿਲਮ ਦੀ ਸ਼ੂਟਿੰਗ ਫਿਲਹਾਲ ਲੰਡਨ ’ਚ ਚੱਲ ਰਹੀ ਹੈ। -ਪੀਟੀਆਈ

Advertisement

Advertisement