For the best experience, open
https://m.punjabitribuneonline.com
on your mobile browser.
Advertisement

ਕਾਨ ਭਾਰਤ ਪੈਵੇਲੀਅਨ ਵਿੱਚ ਦਿਖਾਈ ਜਾਵੇਗੀ ਫ਼ਿਲਮ ‘ਔਰੋਂ ਮੇਂ ਕਹਾਂ ਦਮ ਥਾ’

07:25 AM May 15, 2024 IST
ਕਾਨ ਭਾਰਤ ਪੈਵੇਲੀਅਨ ਵਿੱਚ ਦਿਖਾਈ ਜਾਵੇਗੀ ਫ਼ਿਲਮ ‘ਔਰੋਂ ਮੇਂ ਕਹਾਂ ਦਮ ਥਾ’
Advertisement

ਮੁੰਬਈ: ਫ਼ਿਲਮ ‘ਔਰੋਂ ਮੇਂ ਕਹਾਂ ਦਮ ਥਾ’ ਰਿਲੀਜ਼ ਹੋਣ ਵਾਲੀ ਹੈ। ਇਸ ਵਿੱਚ ਅਜੇ ਦੇਵਗਨ ਅਤੇ ਤੱਬੂ ਮੁੱਖ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ। ਇਹ ਫ਼ਿਲਮ ਕਾਨ ਫ਼ਿਲਮ ਮਹਾਉਤਸਵ ਵਿੱਚ ਦਿਖਾਈ ਜਾਵੇਗੀ। ਫ਼ਿਲਮ ਦੇ ਨਿਰਮਾਤਾਵਾਂ ਨੇ ਦੱਸਿਆ ਕਿ ਫ਼ਿਲਮ 17 ਮਈ ਨੂੰ ਕਾਨ ਫ਼ਿਲਮ ਮੇਲੇ ਦੌਰਾਨ ਭਾਰਤ ਪੈਵੇਲੀਅਨ ਵਿੱਚ ਦਿਖਾਈ ਜਾਵੇਗੀ। ਫ਼ਿਲਮ ਦਾ ਨਿਰਦੇਸ਼ਨ ‘ਏ ਵੈੱਡਨਸਡੇਅ’ ਅਤੇ ‘ਸਪੈਸ਼ਲ 26’ ਬਣਾਉਣ ਵਾਲੇ ਨੀਰਜ ਪਾਂਡੇ ਨੇ ਦਿੱਤਾ ਹੈ। ਇਹ ਫ਼ਿਲਮ ਦਰਸ਼ਕਾਂ ਨੂੰ ਇੱਕ ਰੋਲਕੋਸਟਰ ਸਵਾਰੀ ’ਤੇ ਲਿਜਾਣ ਦਾ ਵਾਅਦਾ ਕਰਦਾ ਹੈ, ਕਿਉਂਕਿ ਇਹ 23 ਸਾਲ ਦੀ ਪ੍ਰੇਮ ਯਾਤਰਾ ਨੂੰ ਦਰਸਾਉਂਦੀ ਹੈ। ਫ਼ਿਲਮ ਪਿਆਰ ਦੀਆਂ ਗੁੰਝਲਾਂ ’ਤੇ ਰੌਸ਼ਨੀ ਪਾਉਂਦੀ ਹੈ। ਆਸਕਰ ਐਵਾਰਡ ਜੇਤੂ ਸੰਗੀਤਕਾਰ ਐੱਮਐੱਮ ਕੀਰਾਵਾਨੀ ਨੇ ਫ਼ਿਲਮ ਦਾ ਸੰਗੀਤ ਤਿਆਰ ਕੀਤਾ ਹੈ। ਐੱਨਐੱਚ ਸਟੂਡੀਓਜ਼ ਦੇ ਨਿਰਮਾਤਾ ਸ੍ਰੀਆਂਸ ਹੀਰਾਵਤ ਨੇ ਕਿਹਾ, ‘ਜਦਕਿ ਮੈਂ ਆਪਣੀ ਅਗਲੀਆਂ ਕੁਝ ਦਿਲਚਸਪ ਫ਼ਿਲਮਾਂ ਨਾਲ ਕਾਨ ਫ਼ਿਲਮ ਬਾਜ਼ਾਰ ਵਿੱਚ ਰਹਾਂਗਾ। ਇਸ ਦੌਰਾਨ ਮੈਂ ਵਿਸ਼ੇਸ਼ ਤੌਰ ’ਤੇ ‘ਔਰੋਂ ਮੇਂ ਕਹਾਂ ਦਮ ਥਾ’ ਦੀ ਇੱਕ ਝਲਕ ਸਾਂਝੀ ਕਰਨ ਲਈ ਉਤਸ਼ਾਹਿਤ ਹਾਂ। ਕਾਨ ਪ੍ਰਬੰਧਕਾਂ ਨੂੰ ਭਾਰਤ ਪੈਵੇਲੀਅਨ ਵਿੱਚ ਫ਼ਿਲਮ ਪ੍ਰਸ਼ੰਸਕਾਂ ਅਤੇ ਉਦਯੋਗ ਮਾਹਿਰਾਂ ਦੀਆਂ ਗਤੀਵਿਧੀਆਂ ਦੇਖਣਾ ਚੰਗਾ ਲੱਗੇਗਾ। ਸ਼ੀਤਲ ਭਾਟੀਆ, ਨਰੇਂਦਰ ਹੀਰਾਵਤ, ਕੁਮਾਰ ਮੰਗਤ ਪਾਠਕ (ਪੈਨੋਰਮਾ ਸਟੂਡੀਓਜ਼) ਅਤੇ ਸੰਗੀਤਾ ਅਹੀਰ ਵੱਲੋਂ ਬਣਾਈ ਫ਼ਿਲਮ ‘ਔਰੋਂ ਮੇਂ ਕਹਾਂ ਦਮ ਥਾ’ ਪੰਜ ਜੁਲਾਈ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ। -ਆਈਏਐੱਨਐੱਸ

Advertisement

Advertisement
Author Image

joginder kumar

View all posts

Advertisement
Advertisement
×