ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਠਠਿਆਰੀ ਮੁਹੱਲਾ ਤੇ ਬੀਕੋ ਨੇੜੇ ਧੱਸੀ ਜ਼ਮੀਨ ਵਿੱਚ ਫਿਲਿੰਗ ਦਾ ਕੰਮ ਹਫ਼ਤੇ ਤੱਕ ਮੁਕੰਮਲ ਹੋਵੇਗਾ

09:23 AM Aug 04, 2024 IST

ਨਿੱਜੀ ਪੱਤਰ ਪ੍ਰੇਰਕ
ਬਟਾਲਾ, 3 ਅਗਸਤ
ਨਗਰ ਨਿਗਮ ਦੀ ਕਮਿਸ਼ਨਰ ਕਮ ਐੱਸਡੀਐੱਮ ਸ਼ਾਇਰੀ ਭੰਡਾਰੀ ਅਤੇ ਹੋਰ ਅਧਿਕਾਰੀਆਂ ਨੇ ਬਟਾਲਾ ਦੇ ਉਨ੍ਹਾਂ ਸਥਾਨਾਂ ਦਾ ਦੌਰਾ ਕੀਤਾ, ਜਿੱਥੇ ਲੰਘੇ ਦਿਨ ਜ਼ਮੀਨ ਧਸ ਗਈ ਸੀ। ਸਨਅਤੀ ਨਗਰ ਬਟਾਲਾ ’ਚ ਜ਼ਮੀਨ ਧੱਸਣ ਦੀ ਲੰਘੇ 20 ਦਿਨਾਂ ’ਚ ਇਹ ਦੂਸਰੀ ਘਟਨਾ ਹੈ। ਨਿਗਮ ਕਮਿਸ਼ਨਰ ਸਥਾਨਕ ਠਠਿਆਰੀ ਮੁਹੱਲਾ ਨੇੜੇ ਸ਼ਿਵ ਮੰਦਰ ਤੇ ਬੀਕੋ ਨੇੜਲੇ ਇਲਾਕੇ ’ਚ ਗਈ ਅਤੇ ਚੱਲ ਰਹੇ ਕੰਮਾਂ ਦਾ ਨਿਰੀਖਣ ਕੀਤਾ। ਇਸ ਮੌਕੇ ਸੀਵਰੇਜ ਬੋਰਡ ਦੇ ਐੱਸਡੀਓ ਗੁਰਪਾਲ ਸਿੰਘ, ਪੀਡਬਲਿਯੂਡੀ ਦੇ ਐੱਸਡੀਓ ਨਿਰਮਲ ਸਿੰਘ, ਕਾਰਪੋਰੇਸ਼ਨ ਦੇ ਜੇਈ ਰੋਹਿਤ ਉੱਪਲ, ਰਾਕੇਸ਼ ਕੁਮਾਰ ਤੇ ਨਿਰਮਲ ਸਿੰਘ ਆਦਿ ਹਾਜ਼ਰ ਸਨ।
ਇਸ ਮੌਕੇ ਕਮਿਸ਼ਨਰ ਕਾਰਪੋਰੇਸ਼ਨ ਡਾ. ਸ਼ਾਇਰੀ ਭੰਡਾਰੀ ਨੇ ਦੱਸਿਆ ਕਿ ਠਠਿਆਰੀ ਮੁਹੱਲਾ ਨੇੜੇ ਸ਼ਿਵ ਮੰਦਿਰ ਵਿੱਚ ਜਿਸ ਸਥਾਨ ’ਤੇ ਜ਼ਮੀਨ ਧੱਸ ਗਈ ਸੀ, ਉੱਥੇ ਹਫ਼ਤੇ ਤੱਕ ਕੰਮ ਮੁਕੰਮਲ ਹੋ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਜਗ੍ਹਾ ’ਤੇ ਇੱਕ ਪੁਰਾਣੇ ਖੂਹ ਉੱਪਰ ਸਟਰੱਕਚਰ ਬਣਿਆ ਤੇ ਮੈਨਹੋਲ ਦੀ ਲੀਕੇਜ ਤੇ ਸੀਵਰੇਜ ਦਾ ਪਾਣੀ ਪੈਣ ਕਰਕੇ ਜ਼ਮੀਨ ਧਸ ਗਈ ਸੀ। ਇਸੇ ਤਰ੍ਹਾਂ ਬੀਕੋ ਨੇੜੇ ਵੀ ਸੀਵਰੇਜ ਦਾ ਪਾਣੀ ਪੈਣ ਕਰਕੇ ਗਲੀ ਧਸ ਗਈ ਸੀ ਅਤੇ ਇੱਥੇ ਵੀ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਦੀ ਦੇਖ-ਰੇਖ ਹੇਠ ਫਿਲਿੰਗ ਦਾ ਕੰਮ ਚੱਲ ਰਿਹਾ ਹੈ, ਜੋ ਹਫ਼ਤੇ ਤੱਕ ਮੁਕੰਮਲ ਕਰ ਲਿਆ ਜਾਵੇਗਾ।

Advertisement

Advertisement
Advertisement