For the best experience, open
https://m.punjabitribuneonline.com
on your mobile browser.
Advertisement

ਸੂਬੇ ਦੀ ਨਸਲ, ਫ਼ਸਲ ਤੇ ਭਾਸ਼ਾ ਬਚਾਉਣ ਦੀ ਲੜਾਈ ਰਿਹਾਂ: ਲੱਖਾ ਸਿਧਾਣਾ

08:58 AM May 05, 2024 IST
ਸੂਬੇ ਦੀ ਨਸਲ  ਫ਼ਸਲ ਤੇ ਭਾਸ਼ਾ ਬਚਾਉਣ ਦੀ ਲੜਾਈ ਰਿਹਾਂ  ਲੱਖਾ ਸਿਧਾਣਾ
ਇੱਕ ਪਿੰਡ ਵਿੱਚ ਚੋਣ ਮੀਟਿੰਗ ਦੌਰਾਨ ਸੰਬੋਧਨ ਕਰਦੇ ਹੋਏ ਲੱਖਾ ਸਿਧਾਣਾ।
Advertisement

ਪੱਤਰ ਪ੍ਰੇਰਕ
ਬੋਹਾ, 4 ਮਈ
ਹਲਕਾ ਬਠਿੰਡਾ ਤੋਂ ਸ਼੍ਰੋਮਣੀ ਅਕਾਲੀ ਦਲ (ਅ) ਵੱਲੋਂ ਸਮਰਥਨ ਪ੍ਰਾਪਤ ਉਮੀਦਵਾਰ ਲੱਖਾ ਸਿਧਾਣਾ ਨੇ ਗਾਦੜਪੱਤੀ ਚੌਕ ਵਿੱਚ ਚੋਣ ਮੀਟਿੰਗਾਂ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਹਮੇਸ਼ਾ ਪੰਜਾਬ ਦੀ ਨਸਲ, ਫ਼ਸਲ, ਭਾਸ਼ਾ ਤੇ ਸੱਭਿਆਚਾਰ ਨੂੰ ਬਚਾਉਣ ਦੀ ਲੜਾਈ ਲੜੀ ਹੈ ਜਦੋਂਕਿ ਸਿਆਸੀ ਪਾਰਟੀਆਂ ਸੱਤਾ ਹਥਿਆਉਣ ਦੀ ਲੜਾਈ ਹੀ ਲੜਦੀਆਂ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਨੂੰ ਸੱਤਾ ਦੀ ਭੁੱਖ ਹੁੰਦੀ ਤਾਂ ਕਿਸੇ ਵੀ ਸਿਆਸੀ ਪਾਰਟੀ ਦੇ ਲੜ ਲੱਗ ਕੇ ਉਹ ਵਿਧਾਇਕ ਬਣ ਸਕਦੇ ਸਨ। ਉਨ੍ਹਾਂ ਕਿਹਾ ਕਿ ਲੋਕ ਸਭਾ ਚੋਣਾਂ ਵਿੱਚ ਉਹ ਉਮੀਦਵਾਰ ਹੀ ਚੁਣ ਕੇ ਪਾਰਲੀਮੈਂਟ ਵਿੱਚ ਭੇਜਣੇ ਚਾਹੀਦੇ ਹਨ ਜਿਹੜੇ ਉੱਥੇ ਪੰਜਾਬ ਦੀ ਆਵਾਜ਼ ਬਣ ਸਕਣ। ਉਨ੍ਹਾਂ ਕਿਹਾ ਕਿ ਜਿੱਤਣ ਤੋਂ ਬਾਅਦ ਉਹ ਨਾ ਤਾਂ ਕਿਸੇ ਸਿਆਸੀ ਦਬਾਓ ਅੱਗੇ ਝੁਕਣਗੇ ਅਤੇ ਨਾ ਦਬਣਗੇ ਤੇ ਵਿਕਣਗੇ।
ਉਨ੍ਹਾਂ ਦੋਸ਼ ਲਾਇਆ ਕਿ ਇਸ ਸੀਟ ਤੋਂ ਹਰਸਿਮਰਤ ਕੌਰ ਬਾਦਲ ਨੂੰ ਜਿਤਾਉਣ ਲਈ ਸਿਆਸੀ ਪਾਰਟੀਆਂ ਵਿਚਕਾਰ ਕੋਈ ਗੁਪਤ ਸਮਝੌਤਾ ਹੋਇਆ ਹੈ ਜਿਸ ਲਈ ਭਾਜਪਾ ਤੇ ਕਾਂਗਰਸ ਨੇ ਇੱਥੋਂ ਕਮਜ਼ੋਰ ਉਮੀਦਵਾਰ ਖੜ੍ਹੇ ਕੀਤੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਤੇ ਕਾਂਗਰਸ ਅਲੱਗ-ਅਲੱਗ ਚੋਣਾਂ ਲੜ ਰਹੀਆਂ ਹਨ, ਪਰ ਬਾਕੀ ਦੇਸ਼ ਵਿੱਚ ਇਨ੍ਹਾਂ ਦਾ ਗੱਠਜੋੜ ਹੈ ਤੇ ਇਸ ਤਰ੍ਹਾਂ ਅਕਾਲੀ ਦਲ (ਬਾਦਲ) ਦੀਆਂ ਉਪਰਲੀਆਂ ਤਾਰਾਂ ਵੀ ਭਾਜਪਾ ਨਾਲ ਜੁੜੀਆਂ ਹੋਈਆਂ ਹਨ। ਇਸ ਮੌਕੇ ਕਿਸਾਨ ਆਗੂ ਬੀਲ੍ਹਾ ਸਿੰਘ ਹਾਕਮ ਵਾਲਾ, ਭੂਰਾ ਸਿੰਘ ਸਾਬਕਾ ਪੰਚ, ਜੋਗਿੰਦਰ ਸਿੰਘ ਖਾਲਸਾ ਤੇ ਸੁਰਜਨ ਸਿੰਘ ਖਾਲਸਾ ਵੀ ਹਾਜ਼ਰ ਸਨ।

Advertisement

Advertisement
Author Image

Advertisement
Advertisement
×