ਨਹਿਰ ਟੁੱਟਣ ਕਾਰਨ ਖੇਤਾਂ ’ਚ ਪਾਣੀ ਭਰਿਆ
09:55 AM Nov 20, 2023 IST
ਜਸਬੀਰ ਸਿੰਘ ਚਾਨਾ
ਫਗਵਾੜਾ, 19 ਨਵੰਬਰ
ਫਗਵਾੜਾ-ਦੁਸਾਂਝਾ ਰੋਡ ’ਤੇ ਬੰਦ ਪਈ ਨਹਿਰ ’ਚ ਵਿਭਾਗ ਵੱਲੋਂ ਪਾਣੀ ਛੱਡਣ ਕਾਰਨ ਪਾਣੀ ਕਈ ਪਿੰਡਾਂ ਦੇ ਖੇਤਾਂ ’ਚ ਜਾ ਵੜਿਆ। ਇਸ ਕਾਰਨ ਕਿਸਾਨਾਂ ਦਾ ਨੁਕਸਾਨ ਹੋਣ ਦੀ ਸੂਚਨਾ ਮਿਲੀ ਹੈ।
ਕਿਸਾਨ ਆਗੂ ਗੁਲਜਿੰਦਰ ਸਿੰਘ ਨੇ ਦੱਸਿਆ ਕਿ ਵਿਭਾਗ ਵੱਲੋਂ ਕੱਲ੍ਹ ਇਸ ਨਹਿਰ ’ਚ ਛੱਠ ਪੂਜਾ ਦੇ ਤਿਉਹਾਰ ਦੇ ਮੱਦੇਨਜ਼ਰ ਪਾਣੀ ਛੱਡ ਦਿੱਤਾ ਗਿਆ ਜਦਕਿ ਇਸ ਨੂੰ ਰੋਕਣ ਲਈ ਅੱਗੇ ਬੰਨ੍ਹ ਲੱਗਾ ਦਿੱਤੇ ਗਏ ਪਰ ਇਹ ਬੰਨ੍ਹ ਟੁੱਟ ਗਏ ਤੇ ਪਾਣੀ ਉਨ੍ਹਾਂ ਦੇ ਖੇਤਾਂ ’ਚ ਜਾ ਵੜ੍ਹਿਆ। ਇਸ ਕਾਰਨ ਕਰੀਬ 50 ਖੇਤਾਂ ਦਾ ਨੁਕਸਾਨ ਹੋਇਆ ਹੈ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਇਸ ਲਈ ਜ਼ਿੰਮੇਵਾਰ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ ਤੇ ਇਸ ਦਾ ਮੁਆਵਜ਼ਾ ਦਿੱਤਾ ਜਾਵੇ।
ਵਿਭਾਗ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਕੂੜਾ ਕਰਕਟ ਫਸਣ ਕਾਰਨ ਪਾਣੀ ਓਵਰਫਲੋਅ ਹੋਇਆ ਹੈ ਜਿਸ ਨਾਲ ਪਾਣੀ ਖੇਤਾਂ ’ਚ ਜਾ ਵੜਿਆ ਤੇ ਨੁਕਸਾਨ ਹੋਇਆ ਹੈ।
Advertisement
Advertisement