For the best experience, open
https://m.punjabitribuneonline.com
on your mobile browser.
Advertisement

ਤੀਆਂ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ

10:37 AM Aug 20, 2024 IST
ਤੀਆਂ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ
ਤੀਆਂ ਮੌਕੇ ਗਿੱਧਾ ਪਾਉਂਦੀਆਂ ਹੋਈਆਂ ਵਿਦਿਆਰਥਣਾਂ।
Advertisement

ਸਤਵਿੰਦਰ ਬਸਰਾ
ਲੁਧਿਆਣਾ, 19 ਅਗਸਤ
ਗੁਰੂ ਨਾਨਕ ਖ਼ਾਲਸਾ ਕਾਲਜ ਫ਼ਾਰ ਵਿਮੈਨ ਅਤੇ ਡਾ. ਏਵੀਐਮ ਪਬਲਿਕ ਸਕੂਲ ਵਿੱਚ ਤੀਆਂ ਦਾ ਤਿਓਹਾਰ ਬੜੀ ਧੂਮ ਧਾਮ ਨਾਲ ਮਨਾਇਆ ਗਿਆ। ਗੁੱਜਰਖਾਨ ਕੈਂਪਸ, ਮਾਡਲ ਟਾਊਨ ਦੇ ਗੁਰੂ ਨਾਨਕ ਖਾਲਸਾ ਕਾਲਜ ਵਿੱਚ ਰੰਗ-ਬਿਰੰਗੇ ਰਵਾਇਤੀ ਪੰਜਾਬੀ ਪਹਿਰਾਵੇ ’ਚ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਤੀਆਂ ਦੇ ਇੱਕ ਪਿੰਡ ਦਾ ਰੰਗ ਬੰਨ੍ਹਿਆ। ਸਮਾਗਮ ਵਿੱਚ ਪ੍ਰਸਿੱਧ ਅਦਾਕਾਰਾ ਡਾ. ਸੁਨੀਤਾ ਧੀਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਨੇ ਕਾਲਜ ਵੱਲੋਂ ਲਗਾਈ ਗਈ ਪੰਜਾਬੀ ਸੱਭਿਆਚਾਰਕ ਅਤੇ ਵਿਰਾਸਤੀ ਵਸਤੂਆਂ ਦੀ ਪ੍ਰਦਰਸ਼ਨੀ ਦਾ ਉਦਘਾਟਨ ਕੀਤਾ। ਕੈਂਪਸ ਉਤਸ਼ਾਹੀ ਕੁੜੀਆਂ ਨੇ ਤੀਜ ਦੇ ਗੀਤਾਂ ’ਤੇ ਫੁੱਲਾਂ ਨਾਲ ਸਜੀਆਂ ਪੀਂਗਾਂ ਦਾ ਅਨੰਦ ਲਿਆ।
ਇਸ ਮੌਕੇ ਉਨ੍ਹਾਂ ਕੈਂਪਸ ਵਿੱਚ ਲੱਗੇ ਵੱਖ-ਵੱਖ ਸਟਾਲਾਂ ਦੇ ਰੱਖੇ ਪਕਵਾਨਾਂ ਦਾ ਸਵਾਦ ਵੀ ਚੱਖਿਆ। ਮੇਲੇ ਵਿੱਚ ਰੌਮਾਂਚਕ ਖੇਡਾਂ, ਮਹਿੰਦੀ, ਚੂੜੀਆਂ ਅਤੇ ਸ਼ਿੰਗਾਰ ਸਮੱਗਰੀ ਸਮੇਤ ਹੋਰ ਕਈ ਤਰ੍ਹਾਂ ਦੇ ਸਟਾਲ ਆਪਣੀ ਵੱਖਰੀ ਛਾਪ ਛੱਡ ਰਹੇ ਸਨ। ਇਸ ਤੋਂ ਇਲਾਵਾ 55 ਵਿਦਿਆਰਥਾਂ ਨੇ ‘ਤੀਆਂ ਦੀ ਰਾਣੀ’ ਮੁਕਾਬਲੇ ਹਿੱਸਾ ਲਿਆ। ਇਸ ਮੌਕੇ ਡਾ. ਜਸਵਿੰਦਰ ਬਰਾੜ (ਪ੍ਰੋਫੈਸਰ, ਪੀਏਯੂ), ਅਤੇ ਸ਼ਰਨਦੀਪ ਕੌਰ ਬੱਲ (ਕਮਿਊਨਿਟੀ ਕਾਲਜ, ਪੀਏਯੂ) ਨੇ ਜੱਜਾਂ ਦੀ ਭੂਮਿਕਾ ਨਿਭਾਈ। ਤਨਪ੍ਰੀਤ ਕੌਰ ਨੇ ਤੀਆਂ ਦੀ ਰਾਣੀ ਦਾ ਖਿਤਾਬ ਹਾਸਲ ਕੀਤਾ।
ਇਸੇ ਤਰ੍ਹਾਂ ਡਾ ਏਵੀਐੱਮ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿੱਚ ਤੀਆਂ ਦੀਆਂ ਰੌਣਕਾਂ ਲੱਗੀਆਂ। ਸਕੂਲ ਦੀਆਂ ਵਿਦਿਆਰਥਣਾਂ ਨੇ ਵੱਖ-ਵੱਖ ਸਭਿਆਚਾਰਕ ਗਤੀਵਿਧੀਆਂ ਵਿੱਚ ਹਿੱਸਾ ਲਿਆ। ਇਸ ਮੌਕੇ ਵੱਖ ਵੱਖ ਗਤੀਵਿਧੀਆਂ ਵਿੱਚੋਂ ਵਰਨੀਤ ਕੌਰ ਅਤੇ ਦਿਲਰੀਤ ਕੌਰ ਨੇ ਪਹਿਲਾ ਜਦਕਿ ਜੰਨਤ ਨੇ ਦੂਜਾ ਸਥਾਨ ਪ੍ਰਾਪਤ ਕੀਤਾ।

Advertisement

ਰਾਏਕੋਟ ’ਚ ਤੀਆਂ ਦਾ ਤਿਉਹਾਰ ਮਨਾਇਆ

ਰਾਏਕੋਟ (ਸੰਤੋਖ ਗਿੱਲ): ਇੱਥੋਂ ਦੇ ਮੁਹੱਲਾ ਭਾਈ ਨੂਰਾ ਮਾਹੀ ਵਿੱਚ ਮੁਟਿਆਰਾਂ ਅਤੇ ਔਰਤਾਂ ਨੇ ਬੱਲ੍ਹੋ ਪਾ ਕੇ ਤੀਆਂ ਦੇ ਤਿਉਹਾਰ ਦੀ ਸਮਾਪਤੀ ਕਰ ਦਿੱਤੀ। ਮੁਹੱਲੇ ਦੀਆਂ ਵੱਡੀ ਗਿਣਤੀ ਸਕੂਲੀ ਵਿਦਿਆਰਥਣਾਂ, ਮੁਟਿਆਰਾਂ ਅਤੇ ਔਰਤਾਂ ਪਿਛਲੇ ਕਈ ਦਿਨਾਂ ਤੋਂ ਰਲ-ਮਿਲ ਕੇ ਤੀਆਂ ਦਾ ਤਿਉਹਾਰ ਮਨਾਉਣ ਵਿੱਚ ਰੁੱਝੀਆਂ ਸਨ ਅਤੇ ਅੱਜ ਉਨ੍ਹਾਂ ਬੱਲ੍ਹੋ ਪਾ ਕੇ ਤੀਆਂ ਦੇ ਤਿਉਹਾਰ ਦੀ ਸਮਾਪਤੀ ਕਰ ਦਿੱਤੀ। ਲੜਕੀਆਂ ਨੇ ਪੰਜਾਬੀ ਸੱਭਿਆਚਾਰ ਨੂੰ ਦਰਸਾਉਂਦਾ ਪਹਿਰਾਵਾ ਟਿੱਕਾ, ਸੱਗੀ ਫੁੱਲ, ਪਰਾਂਦੇ ਆਦਿ ਪਹਿਨ ਕੇ ਬੋਲੀਆਂ-ਲੋਕ-ਗੀਤ, ਸਿੱਠਣੀਆਂ ਆਦਿ ਪੇਸ਼ ਕਰਦਿਆਂ ਸਮਾਗਮ ਨੂੰ ਚਾਰ ਚੰਨ ਲਾਏ। ਇਸ ਮੌਕੇ ਸੁਖਬੀਰ ਕੌਰ, ਅਮਰਜੀਤ ਕੌਰ, ਮੈਡਮ ਰੰਮੀ, ਕੁਲਵਿੰਦਰ ਕੌਰ ਹਾਜ਼ਰ ਸਨ।

Advertisement

Advertisement
Author Image

joginder kumar

View all posts

Advertisement