For the best experience, open
https://m.punjabitribuneonline.com
on your mobile browser.
Advertisement

ਰਾਮ ਨੌਮੀ ਦਾ ਤਿਉਹਾਰ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ

08:56 AM Apr 18, 2024 IST
ਰਾਮ ਨੌਮੀ ਦਾ ਤਿਉਹਾਰ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ
ਖਮਾਣੋਂ ਵਿੱਚ ਸ਼ੋਭਾ ਯਾਤਰਾ ਕੱਢਦੇ ਹੋਏ ਸ਼ਰਧਾਲੂ।
Advertisement

ਨਿੱਜੀ ਪੱਤਰ ਪ੍ਰੇਰਕ
ਖਮਾਣੋਂ, 17 ਅਪਰੈਲ
ਖਮਾਣੋ ਸ਼ਹਿਰ ਦੀਆਂ ਸਮੂਹ ਧਾਰਮਿਕ ਸੰਸਥਾਵਾਂ ਅਤੇ ਇਲਾਕਾ ਵਾਸੀਆਂ ਅੱਜ ਸ੍ਰੀ ਰਾਮ ਨੌਮੀ ਦਾ ਤਿਉਹਾਰ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ ਅਤੇ ਇਸ ਮੌਕੇ ਸ਼ੋਭਾ ਯਾਤਰਾ ਵੀ ਕੱਢੀ ਗਈ। ਪ੍ਰਬੰਧਕਾਂ ਨੇ ਦੱਸਿਆ ਕਿ ਸਵੇਰੇ 9 ਵਜੇ ਰਮਾਇਣ ਪਾਠ ਦੇ ਭੋਗ ਪਾਏ ਗਏ ਅਤੇ ਹਵਨ ਕਰਵਾਇਆ ਗਿਆ। ਇਸ ਉਪਰੰਤ ਸ਼ੋਭਾ ਯਾਤਰਾ ਦੁਪਹਿਰ ਸ਼ੀਤਲਾ ਮਾਤਾ ਮੰਦਿਰ, ਖੰਨਾ ਰੋਡ, ਖਮਾਣੋਂ ਤੋਂ ਆਰੰਭ ਹੋਈ ਅਤੇ ਸ਼ਾਮ ਸਮੇਂ ਸ੍ਰੀ ਦੁਰਗਾ ਮੰਦਿਰ, ਮੰਦਿਰ ਰੋਡ, ਖਮਾਣੋਂ ਵਿਖੇ ਸਮਾਪਤ ਹੋਈ। ਇਸ ਸ਼ੋਭਾ ਯਾਤਰਾ ਨੂੰ ਇਲਾਕੇ ਦੀ ਧਾਰਮਿਕ ਸ਼ਖਸੀਅਤ ਬਾਬਾ ਸਰਬਜੀਤ ਸਿੰਘ ਭੱਲਾ ਵੱਲੋਂ ਸ਼ੁਰੂ ਕਰਵਾਇਆ ਗਿਆ ਜਿਸ ਦਾ ਵੱਖ ਵੱਖ ਥਾਵਾਂ ਉੱਤੇ ਨਿੱਘਾ ਸਵਾਗਤ ਕੀਤਾ ਗਿਆ ਅਤੇ ਇਸ ਉਪਰੰਤ ਸ਼ਾਮ ਨੂੰ ਕੀਰਤਨ ਦਰਬਾਰ ਸਜਾਇਆ ਗਿਆ ਅਤੇ ਭੰਡਾਰਾ ਵਰਤਾਇਆ ਗਿਆ। ਲੋਕ ਸਭਾ ਹਲਕਾ ਫਤਿਹਗੜ੍ਹ ਸਾਹਿਬ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਡਾਕਟਰ ਅਮਰ ਸਿੰਘ, ‘ਆਪ’ ਉਮੀਦਵਾਰ ਗੁਰਪ੍ਰੀਤ ਸਿੰਘ ਜੀ ਪੀ ਦੀ ਪਤਨੀ ਗੁਰਪ੍ਰੀਤ ਕੌਰ, ਕਾਂਗਰਸ ਕਮੇਟੀ ਦੇ ਪ੍ਰਧਾਨ ਡਾ. ਸਿਕੰਦਰ ਸਿੰਘ, ਸ਼੍ਰੋਮਣੀ ਅਕਾਲੀ ਦਲ ਹਲਕਾ ਬਸੀ ਪਠਾਣਾ ਦੇ ਮੁੱਖ ਸੇਵਾਦਾਰ ਦਰਬਾਰਾ ਸਿੰਘ ਗੁਰੂ, ਡਾ. ਜਗਦੀਪ ਸਿੰਘ ਰਾਣਾ ਨੇ ਸ਼ੋਭਾ ਯਾਤਰਾ ਦਾ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਰਮੇਸ਼ ਗਾਬਾ ਪ੍ਰਧਾਨ ਸ਼ੀਤਲਾ ਮਾਤਾ ਮੰਦਰ ਕਮੇਟੀ, ਡਾ. ਨਰੇਸ਼ ਚੌਹਾਨ, ਨਰੇਸ਼ ਕੁਮਾਰ ਘੋਕਾ, ਸੁਨੀਲ ਕਾਲੜਾ, ਦਰਸ਼ਨ ਕੁਮਾਰ ਸੋਨੀ, ਗੋਪਾਲ ਕ੍ਰਿਸ਼ਨ, ਦੀਪਕ ਵਰਮਾ, ਨਰੇਸ਼ ਗੁਪਤਾ, ਕੁਲਦੀਪ ਮਦਾਨ, ਸੰਜੇ ਦਾਨੀਆ,ਅਜੇ ਗੁਪਤਾ, ਸੁਰਿੰਦਰ ਸਿੰਘ ਰਾਮਗੜ੍ਹ, ਅਮਰਨਾਥ ਨੰਦਾ, ਡਾ. ਅਮਰਜੀਤ ਸੋਹਲ,ਜਗਜੀਤ ਕੁਮਾਰ ਵਿੱਕੀ, ਰਵਿੰਦਰ ਸਿੰਘ ਮਨੈਲਾ, ਮਨੋਜ ਸ਼ੁਕਲਾ, ਦੀਪੂ ਗਾਬਾ, ਪ੍ਰਵੀਨ ਕੁਮਾਰ, ਡਾਕਟਰ ਰਣਜੀਤ ਸਿੰਘ, ਨਵੀਨ ਬਾਂਸਲ, ਕੌਂਸਲਰ ਗੁਰਿੰਦਰ ਸੋਨੀ, ਕੌਂਸਲਰ ਸੁਖਵਿੰਦਰ ਸਿੰਘ, ਬਲਵੀਰ ਸਿੰਘ ਸਿੱਧੂ, ਸੰਦੀਪ ਕੁਮਾਰ ਖਮਾਣੋਂ ਪੈਟਰੋਲ ਪੰਪ, ਵਿੱਕੀ ਜੈਨ, ਸੰਜੀਵ ਕਾਲੜਾ, ਦੀਪੂ ਗਾਬਾ, ਮੋਨੂ ਸੋਨੀ, ਅਸ਼ੀਸ਼ ਗੁਪਤਾ, ਜਗਦੀਸ਼ ਜੌਲੀ, ਪ੍ਰਿੰਸ ਪਪਨੇਜਾ, ਕੌਂਸਲਰ ਹਰਦੀਪ ਸਿੰਘ ਝੰਡਾ, ਕਰਨੈਲ ਸਿੰਘ ਗੁੱਡੂ, ਹਰੀਪਾਲ ਸਿੰਘ ਖਮਾਣੋਂ ਮੇਲੇ ਵਾਲੀ, ਮਨੁੱਜ ਸ਼ਰਮਾ, ਸਤਪਾਲ ਕੈਂਥ, ਸੱਤੀ ਖੁਰਾਨਾ ਅਤੇ ਵਿਜੈ ਕੁਮਾਰ ਗੁਪਤਾ ਹਾਜ਼ਰ ਸਨ।
ਸ੍ਰੀ ਕੀਰਤਪੁਰ ਸਾਹਿਬ (ਪੱਤਰ ਪ੍ਰੇਰਕ): ਅੱਜ ਰਾਮ ਨੌਮੀ ਦਾ ਤਿਉਹਾਰ ਸਥਾਨਕ ਸ੍ਰੀ ਰਾਮ ਮੰਦਿਰ ਵਿਖੇ ਸਨਾਤਨ ਧਰਮ ਸਭਾ, ਸ੍ਰੀ ਸਨਾਤਨ ਯੁਵਾ ਮੰਡਲ ਅਤੇ ਇਸਤਰੀ ਸਤਿਸੰਗ ਸਭਾ ਕੀਰਤਪੁਰ ਸਾਹਿਬ ਵੱਲੋਂ ਸਮੂਹ ਸੰਗਤ ਦੇ ਸਹਿਯੋਗ ਦੇ ਨਾਲ ਮਨਾਇਆ ਗਿਆ। ਪਿਛਲੇ ਦਿਨਾਂ ਤੋਂ ਆਰੰਭ ਹੋਏ 31 ਸ੍ਰੀ ਰਮਾਇਣ ਪਾਠਾਂ ਦੀ ਲੜੀ ਦੇ ਭੋਗ ਪਾਏ ਗਏ।

Advertisement

ਦੱਤਾਤ੍ਰੇਅ ਨੇ ਸ੍ਰੀ ਵੈਂਕਟੇਸ਼ਵਰ ਸਵਾਮੀ ਮੰਦਰ ’ਚ ਮੱਥਾ ਟੇਕਿਆ

ਪੰਚਕੂਲਾ (ਪੱਤਰ ਪ੍ਰੇਰਕ): ਹਰਿਆਣਾ ਦੇ ਰਾਜਪਾਲ ਬੰਡਾਰੂ ਦੱਤਾਤ੍ਰੇਅ ਨੇ ਅੱਜ ਰਾਮ ਨੌਮੀ ਦੇ ਸ਼ੁਭ ਮੌਕੇ ’ਤੇ ਸੈਕਟਰ-12-ਏ ਸਥਿਤ ਸ੍ਰੀ ਵੈਂਕਟੇਸ਼ਵਰ ਸਵਾਮੀ ਮੰਦਰ ਵਿਚ ਪਹੁੰਚ ਕੇ ਪੂਜਾ ਅਰਚਨਾ ਕੀਤੀ ਅਤੇ ਭਗਵਾਨ ਵੈਂਕਟੇਸ਼ਵਰ ਦਾ ਆਸ਼ੀਰਵਾਦ ਲਿਆ। ਇਸ ਮੌਕੇ ਹਰਿਆਣਾ ਦੇ ਮੁੱਖ ਸਕੱਤਰ ਅਤੇ ਮੰਦਿਰ ਮੁਖੀ ਟੀ.ਵੀ.ਐਸ.ਐਨ ਪ੍ਰਸਾਦ ਅਤੇ ਉਨ੍ਹਾਂ ਦੀ ਪਤਨੀ ਡਾ. ਸ਼੍ਰੀਦੇਵੀ ਵੀ ਮੌਜੂਦ ਸਨ। ਸ੍ਰੀ ਪ੍ਰਸਾਦ ਨੇ ਰਾਜਪਾਲ ਦਾ ਮੰਦਰ ਪਹੁੰਚਣ ‘ਤੇ ਸਵਾਗਤ ਕੀਤਾ। ਰਾਜਪਾਲ ਬੰਡਾਰੂ ਦੱਤਾਤ੍ਰੇਯ ਨੇ ਰਾਮ ਨੌਮੀ ’ਤੇ ਲੋਕਾਂ ਨੂੰ ਵਧਾਈਆਂ ਅਤੇ ਸ਼ੁੱਭਕਾਮਨਾਵਾਂ ਦਿੱਤੀਆਂ। ਇਸ ਮੌਕੇ ਸ੍ਰੀ ਵੈਂਕਟੇਸ਼ਵਰ ਸਵਾਮੀ ਤਿਰੂਪਤੀ ਬਾਲਾਜੀ ਮੰਦਰ ਕੁਰੂਕਸ਼ੇਤਰ ਤੋਂ ਆਏ ਪੁਜਾਰੀਆਂ ਵੱਲੋਂ ਰਸਮੀ ਪੂਜਾ ਅਰਚਨਾ ਕੀਤੀ ਗਈ। ਸ੍ਰੀ ਸੀਤਾਰਾਮ ਕਲਿਆਣਮ ਮੰਦਿਰ ਵਿੱਚ ਧੂਮਧਾਮ ਨਾਲ ਮਨਾਇਆ ਗਿਆ। ਸ੍ਰੀ ਵੈਂਕਟੇਸ਼ਵਰ ਸਵਾਮੀ ਮੰਦਰ ਦੇ ਨੁਮਾਇੰਦਿਆਂ ਨੇ ਰਾਜਪਾਲ ਨੂੰ ਸ਼ਾਲ ਭੇਂਟ ਕਰਕੇ ਸਨਮਾਨਿਤ ਕੀਤਾ। ਇਸ ਮੌਕੇ ਡਿਪਟੀ ਕਮਿਸ਼ਨਰ ਪੁਲੀਸ ਹਿਮਾਦਰੀ ਕੌਸ਼ਿਕ, ਜ਼ਿਲ੍ਹਾ ਪਰਿਸ਼ਦ ਦੇ ਮੁੱਖ ਕਾਰਜਕਾਰੀ ਅਧਿਕਾਰੀ ਗਗਨਦੀਪ ਸਿੰਘ, ਮੰਦਰ ਦੀ ਸਕੱਤਰ ਸ੍ਰੀਮਤੀ ਨੀਰਜਾ, ਆਈਪੀਐੱਸ, ਮੈਂਬਰ ਸੰਜੀਵ ਕੁਮਾਰ ਹਾਜ਼ਰ ਸਨ।

108 ਕੰਨਿਆਵਾਂ ਦੀ ਪੂਜਾ ਕੀਤੀ

ਚੰਡੀਗੜ੍ਹ (ਟ੍ਰਿਬਿਊਨ ਨਿਊਜ਼ ਸਰਵਿਸ): ਇੱਥੋਂ ਦੇ ਸੈਕਟਰ-26 ਵਿਖੇ ਸਥਿਤ ਕਿੰਨਰ ਜੈ ਮਾਤਾ ਮੰਦਰ ਵਿੱਚ ਰਾਮ ਨੌਮੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਮੰਦਰ ਦੀ ਪ੍ਰਮੁੱਖ ਮਹੰਤ ਕਮਲੀ ਵੱਲੋਂ 108 ਕੰਨਿਆਵਾਂ ਦੀ ਪੂਜਾ ਕੀਤੀ ਗਈ ਅਤੇ ਪ੍ਰਸਾਦ ਵੰਡਿਆ। ਮਹੰਦ ਕਮਲੀ ਨੇ ਕਿਹਾ ਕਿ ਕਿੰਨਰ ਜੈ ਮਾਤਾ ਮੰਦਰ ਵਿੱਚ ਨਰਾਤਿਆਂ ਨੂੰ ਧੁਮਧਾਮ ਨਾਲ ਮਨਾਇਆ ਗਿਆ ਹੈ।

Advertisement
Author Image

sukhwinder singh

View all posts

Advertisement
Advertisement
×