For the best experience, open
https://m.punjabitribuneonline.com
on your mobile browser.
Advertisement

ਮਾਤਾ ਬੀਬੜੀਆਂ ਮਾਈਆਂ ਦਾ ਮੇਲਾ ਭਰਿਆ

08:39 AM Apr 15, 2024 IST
ਮਾਤਾ ਬੀਬੜੀਆਂ ਮਾਈਆਂ ਦਾ ਮੇਲਾ ਭਰਿਆ
ਮੇਲੇ ’ਚ ਮਿੱਟੀ ਕੱਢਦੇ ਹੋਏ ਸ਼ਰਧਾਲੂ।-ਫੋਟੋ: ਸਿੰਗਲਾ
Advertisement

ਪੱਤਰ ਪ੍ਰੇਰਕ
ਸ਼ਹਿਣਾ, 14 ਅਪਰੈਲ
ਇੱਥੇ ਅੱਜ ਐਤਵਾਰ ਨੂੰ ਮਾਤਾ ਬੀਬੜੀਆਂ ਮਾਈਆਂ ਸ਼ਹਿਣਾ ਦਾ ਪ੍ਰਸਿੱਧ ਛਿਮਾਹੀ ਮੇਲਾ ਭਰਿਆ। ਇਸ ਮੌਕੇ ਸ਼ਰਧਾਲੂਆਂ ਨੇ ਮੱਥਾ ਟੇਕਿਆ ਅਤੇ ਮਿੱਟੀ ਕੱਢੀ। ਮੇਲੇ ਵਿੱਚ 40 ਹਜ਼ਾਰ ਤੋਂ ਵੱਧ ਲੋਕਾਂ ਨੇ ਮੱਥਾ ਟੇਕਿਆ। ਮੇਲੇ ਵਿੱਚ ਹਰ ਵਰਗ, ਧਰਮ ਦੇ ਲੋਕ ਸ਼ਰਧਾ ਅਤੇ ਉਤਸ਼ਾਹ ਨਾਲ ਸ਼ਾਮਲ ਹੋਏ।
ਇਸ ਮੌਕੇ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਦੀ ਅਗਵਾਈ ਹੇਠ ਸੰਗਤਾਂ ਲਈ ਲੰਗਰ ਵੀ ਲਾਇਆ ਗਿਆ ਅਤੇ ਯਾਤਰੂਆਂ ਦੇ ਆਉਣ-ਜਾਣ ਲਈ ਬੱਸ ਸਟੈਂਡ ਸ਼ਹਿਣਾ, ਬੱਸ ਸਟੈਂਡ ਬਰਨਾਲਾ ਅਤੇ ਭਦੌੜ ਤੋਂ ਵਿਸ਼ੇਸ ਬੱਸਾਂ ਵੀ ਚਲਾਈਆਂ ਗਈਆਂ।
ਥਾਣਾ ਸ਼ਹਿਣਾ ਦੇ ਐੱਸਐੱਚਓ ਜਗਸੀਰ ਸਿੰਘ ਦੀ ਅਗਵਾਈ ਹੇਠ ਮੇਲੇ ’ਚ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ। ਬੀਬੜੀਆਂ ਮਾਈਆਂ ਦਾ ਮੇਲਾ ਹਰ ਸਾਲ ਨਰਾਤਿਆਂ ’ਚ ਲੱਗਦਾ ਹੈ ਅਤੇ ਦੂਰੋਂ-ਦੂਰੋਂ ਸ਼ਰਧਾਲੂ ਮੱਥਾ ਟੇਕਣ ਲਈ ਆਉਦੇ ਹਨ। ਮੇਲੇ ’ਚ ਲੋਕਾਂ ਨੇ ਭਰਵਾਂ ਦਾਨ ਵੀ ਦਿੱਤਾ। ਸੰਗਤਾਂ ਲਈ ਲੰਗਰ ਤੇ ਛਾਂ ਪਾਣੀ ਦੇ ਉਚਿਤ ਪ੍ਰਬੰਧ ਸਨ।

Advertisement

Advertisement
Author Image

Advertisement
Advertisement
×