For the best experience, open
https://m.punjabitribuneonline.com
on your mobile browser.
Advertisement

ਐਤਕੀਂ ਮਾਲਵੇ ਦੋ ਦਿਨ ਮਨਾਇਆ ਦੀਵਾਲੀ ਦਾ ਤਿਉਹਾਰ

10:14 AM Nov 03, 2024 IST
ਐਤਕੀਂ ਮਾਲਵੇ ਦੋ ਦਿਨ ਮਨਾਇਆ ਦੀਵਾਲੀ ਦਾ ਤਿਉਹਾਰ
Advertisement

ਪੱਤਰ ਪ੍ਰੇਰਕ
ਮਾਨਸਾ, 2 ਨਵੰਬਰ
ਮਾਲਵਾ ਖੇਤਰ ਵਿੱਚ ਐਤਕੀਂ ਦੀਵਾਲੀ ਦਾ ਤਿਉਹਾਰ ਦੋ ਦਿਨ ਮਨਾਇਆ ਗਿਆ। ਲੋਕਾਂ ਦੀਵਾਲੀ ਦੇ ਤਿਉਹਾਰ ਨੂੰ ਲੈਕੇ ਲਗਾਤਾਰ ਦੋ ਦਿਨ ਖਰੀਦੋ-ਫ਼ਰੋਖ਼ਤ ਕੀਤੀ ਜਿਸ ਦਾ ਦੁਕਾਨਦਾਰਾਂ ਨੇ ਖੂਬ ਲਾਹਾ ਲਿਆ। ਭਾਵੇਂ ਪੰਜਾਬ ਅਤੇ ਕੇਂਦਰ ਸਰਕਾਰ ਦੇ ਵਿਭਾਗੀ ਕੈਲੰਡਰਾਂ ਮੁਤਾਬਕ ਦੀਵਾਲੀ ਦਾ ਤਿਉਹਾਰ 31 ਅਕਤੂਬਰ ਨੂੰ ਦੱਸਿਆ ਗਿਆ, ਜਿਸ ਅਨੁਸਾਰ ਬਹੁਤੇ ਮੁਲਾਜ਼ਮ ਲੋਕਾਂ ਨੇ ਇਸ ਨੂੰ ਬੀਤੀ ਕੱਲ੍ਹ ਮਨਾਇਆ ਗਿਆ, ਜਦੋਂ ਕਿ ਇਸਦੇ ਉਲਟ ਇਲਾਕੇ ਦੀਆਂ ਕਈ ਧਾਰਮਿਕ ਧਿਰਾਂ ਨੇ ਪਹਿਲੀ ਨਵੰਬਰ ਨੂੰ ਮਨਾਉਣ ਸਬੰਧੀ ਕਰਵਾਈ ਗਈ ਮੁਨਿਆਦੀ ਅਨੁਸਾਰ ਇਸ ਨੂੰ ਅੱਜ ਵੀ ਮਨਾਇਆ ਗਿਆ। ਲਗਾਤਾਰ ਦੋਨੋਂ ਦਿਨ 4 ਵਜੇ ਹੀ ਬੱਸਾਂ ਬੰਦ ਹੋ ਜਾਂਦੀਆਂ ਰਹੀਆਂ ਹਨ। ਵੇਰਵਿਆਂ ਅਨੁਸਾਰ ਭਾਵੇਂ ਮਾਨਸਾ ਜ਼ਿਲ੍ਹਾ ਪ੍ਰਸ਼ਾਸਨ ਨੇ ਪਟਾਖ਼ੇ ਪਾਉਣ ਦਾ ਸਮਾਂ 10 ਵਜੇ ਤੱਕ ਤੈਅ ਕੀਤਾ ਸੀ, ਜਿਸ ਨੂੰ ਲੈ ਕੇ ਕੱਲ੍ਹ ਅੱਧੀ ਰਾਤ ਤੱਕ ਅਸਮਾਨ ਉਤੇ ਅਤਿਸ਼ਬਾਜ਼ੀਆਂ ਅਤੇ ਪਟਾਖ਼ੇ ਚੱਲਦੇ ਰਹੇ ਅਤੇ ਅੱਜ ਵੀ ਦੇਰ ਸ਼ਾਮ ਲੋਕ ਪਟਾਖੇ ਵਜਾਉਂਦੇ ਰਹੇ। ਸ਼ਹਿਰ ਵਿੱਚ ਅੱਜ ਦੀਵਾਲੀ ਵਾਲੇ ਦਿਨ ਵਾਂਗ ਹੀ ਖਰੀਦੋ-ਫਰੋਖ਼ਤ ਅਤੇ ਤੋਹਫ਼ਿਆਂ ਦੀ ਵੰਡ-ਵਡਾਈ ਜਾਰੀ ਰਹੀ। ਦੀਵਾਲੀ ਵਾਲੇ ਤਿਉਹਾਰ ਦੇ ਦੋ ਦਿਨਾਂ ਵਿੱਚ ਉਲਝੇ ਮਾਮਲੇ ਨੂੰ ਲੈਕੇ ਅੱਜ ਵਿਸ਼ਵਕਰਮਾ ਦਿਵਸ ਵੀ ਨਹੀਂ ਮਨਾਇਆ ਗਿਆ, ਜਿਸ ਨੂੰ ਭਲਕੇ ਮਨਾਉਣ ਦਾ ਵੱਖ-ਵੱਖ ਧਿਰਾਂ ਵੱਲੋਂ ਭਲਕੇ ਮਨਾਉਣ ਦਾ ਫੈਸਲਾ ਕੀਤਾ ਗਿਆ ਹੈ। ਇਸੇ ਦੌਰਾਨ ਮਾਨਸਾ ਪੁਲੀਸ ਦੇ ਉਚ ਅਧਿਕਾਰੀਆਂ ਨੇ ਦੀਵਾਲੀ ਦੇ ਤਿਉਹਾਰ ਦੌਰਾਨ ਪੁਲੀਸ ਮੁਲਾਜ਼ਮਾਂ ਨੂੰ ਮਠਿਆਈ ਵੰਡ ਕੇ ਉਨ੍ਹਾਂ ਖੁਸ਼ੀਆਂ ਸਾਂਝੀਆਂ ਕੀਤੀਆਂ ਅਤੇ ਪੁਲੀਸ ਪਰਿਵਾਰ ਨੂੰ ਸ਼ੁਭਕਾਮਨਾਵਾਂ ਭੇਟ ਕੀਤੀਆਂ। ਸੀਨੀਅਰ ਕਪਤਾਨ ਪੁਲੀਸ ਭਾਗੀਰਥ ਸਿੰਘ ਮੀਨਾ ਨੇ ਕਿਹਾ ਕਿ ਪੁਲੀਸ ਵਿਭਾਗ ਦੇ ਸਾਰੇ ਅਧਿਕਾਰੀ ਅਤੇ ਕਰਮਚਾਰੀ ਸਮਾਜ ਦੀ ਸੁਰੱਖਿਆ ਲਈ ਦਿਨ-ਰਾਤ ਸਖ਼ਤ ਮਿਹਨਤ ਅਤੇ ਲਗਨ ਨਾਲ ਆਪਣੀ ਡਿਊਟੀ ਨਿਭਾਉਂਦੇ ਹਨ। ਉਨ੍ਹਾਂ ਕਿਹਾ ਕਿ ਤਿਉਹਾਰ ਸਾਰਿਆਂ ਦੇ ਸਾਂਝੇ ਹੁੰਦੇ ਹਨ। ਉਨ੍ਹਾਂ ਜ਼ਿਲ੍ਹੇ ਵਿੱਚ ਤਾਇਨਾਤ ਪੁਲੀਸ ਮੁਲਾਜ਼ਮਾਂ ਨੂੰ ਤੋਹਫ਼ੇ ਵੀ ਭੇਟ ਕੀਤੇ। ਉਨ੍ਹਾਂ ਕਿਹਾ ਕਿ ਤਿਉਹਾਰਾਂ ਦੌਰਾਨ ਲੋਕਾਂ ਦੀਆਂ ਖੁਸ਼ੀਆਂ ਕਾਇਮ ਰੱਖਣ ਲਈ ਪੁਲੀਸ ਨੂੰ ਬੇਹੱਦ ਸਖ਼ਤ ਡਿਊਟੀ ਦੇਣੀ ਪੈਂਦੀ ਹੈ ਅਤੇ ਆਮ ਲੋਕਾਂ ਦੀ ਸੁਰੱਖਿਆ ਨੂੰ ਕਾਇਮ ਰੱਖਣਾ ਪੈਂਦਾ ਹੈ।ਐਸਐਸਪੀ ਨੇ ਕਿਹਾ ਕਿ ਦੀਵਾਲੀ ਵਾਲੇ ਦਿਨ ਹੁੰਦੇ ਲੜਾਈ-ਝਗੜਿਆਂ ਨੂੰ ਰੋਕਣ ਲਈ ਪੁਲੀਸ ਨੂੰ ਬੇਹੱਦ ਮਿਹਨਤ ਨਾਲ ਸਾਰੇ ਪਾਸੇ ਨਜ਼ਰਸਾਨੀ ਰੱਖਣੀ ਪੈਂਦੀ ਹੈ। ਉਨ੍ਹਾਂ ਕਿਹਾ ਕਿ ਤਿਉਹਾਰ ਤਾਂ ਹੀ ਚੰਗੇ ਲੱਗਦੇ ਹਨ, ਜੇਕਰ ਪੁਲੀਸ ਮੁਲਾਜ਼ਮ ਤਨਦੇਹੀ ਨਾਲ ਕੰਮ ਕਰਕੇ ਲੋਕਾਂ ਲਈ ਸੁਰੱਖਿਆ ਮੁਹੱਈਆ ਕਰਵਾ ਸਕਣ, ਜਿਸ ਲਈ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਆਪਸੀ ਤਾਲਮੇਲ ਦਾ ਹੋਣਾ ਜ਼ਰੂਰੀ ਹੈ।

Advertisement

Advertisement
Advertisement
Author Image

Advertisement