For the best experience, open
https://m.punjabitribuneonline.com
on your mobile browser.
Advertisement

ਮਹਿਲਾ ਪਹਿਲਵਾਨ ਨੂੰ ਬ੍ਰਿਜਭੂਸ਼ਨ ਦੇ ਦਫ਼ਤਰ ਲੈ ਕੇ ਗਈ ਪੁਲੀਸ

08:29 PM Jun 23, 2023 IST
ਮਹਿਲਾ ਪਹਿਲਵਾਨ ਨੂੰ ਬ੍ਰਿਜਭੂਸ਼ਨ ਦੇ ਦਫ਼ਤਰ ਲੈ ਕੇ ਗਈ ਪੁਲੀਸ
Advertisement

ਨਵੀਂ ਦਿੱਲੀ, 9 ਜੂਨ

Advertisement

ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਬ੍ਰਿਜਭੂਸ਼ਨ ਸ਼ਰਨ ਸਿੰਘ ਖ਼ਿਲਾਫ਼ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਦੀ ਜਾਂਚ ਤੇਜ਼ ਕਰਦਿਆਂ ਦਿੱਲੀ ਪੁਲੀਸ ਇੱਕ ਮਹਿਲਾ ਪਹਿਲਵਾਨ ਨੂੰ ਉਸ ਦੇ ਦਫ਼ਤਰ ਲੈ ਗਈ ਤਾਂ ਜੋ ਉਨ੍ਹਾਂ ਘਟਨਾਵਾਂ ਦਾ ਦ੍ਰਿਸ਼ ਮੁੜ ਰਚਿਆ ਜਾ ਸਕੇ ਜਿਨ੍ਹਾਂ ਤਹਿਤ ਜਿਨਸੀ ਛੇੜਛਾੜ ਦੀ ਘਟਨਾ ਹੋਈ ਸੀ। ਬ੍ਰਿਜਭੂਸ਼ਨ ਦੀ ਸਰਕਾਰੀ ਰਿਹਾਇਸ਼ ‘ਚ ਹੀ ਡਬਲਿਊਐੱਫਆਈ ਦਾ ਦਫ਼ਤਰ ਵੀ ਹੈ। ਉਧਰ, ਪਹਿਲਵਾਨ ਵਿਨੇਸ਼ ਫੋਗਾਟ ਨੇ ਟਵੀਟ ਕਰਕੇ ਉਨ੍ਹਾਂ ਮੀਡੀਆ ਰਿਪੋਰਟਾਂ ‘ਤੇ ਨਿਰਾਸ਼ਾ ਜ਼ਾਹਿਰ ਕੀਤੀ ਜਿਨ੍ਹਾਂ ‘ਚ ਦਾਅਵਾ ਕੀਤਾ ਗਿਆ ਸੀ ਕਿ ਪਹਿਲਵਾਨ ਸਮਝੌਤੇ ਲਈ ਡਬਲਿਊਐੱਫਆਈ ਦੇ ਦਫ਼ਤਰ ਪਹੁੰਚੀ ਹੈ। ਇਸੇ ਦੌਰਾਨ ਦਿੱਲੀ ਕਾਂਗਰਸ ਨੇ ਕਿਹਾ ਕਿ ਉਹ ਮਹਿਲਾ ਪਹਿਲਵਾਨਾਂ ਦੇ ਹੱਕ ‘ਚ 11 ਜੂਨ ਨੂੰ ਚੌਪਾਲ ਮੀਟਿੰਗਾਂ ਕਰੇਗੀ। -ਪੀਟੀਆਈ

Advertisement
Advertisement
Advertisement
×