For the best experience, open
https://m.punjabitribuneonline.com
on your mobile browser.
Advertisement

ਨਵੇਂ ਵਾਅਦੇ ਮੁਤਾਬਕ ਵੀ ਨਾ ਹੋਈ ਕਿਸਾਨਾਂ ਦੀ ਰਿਹਾਈ

08:16 AM Apr 28, 2024 IST
ਨਵੇਂ ਵਾਅਦੇ ਮੁਤਾਬਕ ਵੀ ਨਾ ਹੋਈ ਕਿਸਾਨਾਂ ਦੀ ਰਿਹਾਈ
Advertisement

ਖੇਤਰੀ ਪ੍ਰਤੀਨਿਧ
ਪਟਿਆਲਾ, 27 ਅਪਰੈਲ
ਪਿਛਲੇ ਮਹੀਨੇ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜੇ ਤਿੰਨ ਕਿਸਾਨਾਂ ਨੂੰ ਹਰਿਆਣਾ ਪੁਲੀਸ ਵੱਲੋਂ 27 ਅਪਰੈਲ ਨੂੰ ਰਿਹਾਅ ਕਰਨ ਦਾ ਵਾਅਦਾ ਕੀਤਾ ਗਿਆ ਸੀ ਜੋ ਵਫ਼ਾ ਨਾ ਹੋਇਆ ਜਿਸ ਕਰਕੇ ਕਿਸਾਨਾਂ ਵਿੱਚ ਰੋਸ ਹੈ। ਉਂਜ ਅੱਜ ਰਿਹਾਈ ਨਾ ਹੋਣ ’ਤੇ 28 ਨੂੰ ਰੇਲਵੇ ਟਰੈਕ ਰੋਕਣ ਤੇ ਸੜਕੀ ਆਵਜਾਈ ਠੱਪ ਕਰਨ ਦਾ ਐਲਾਨ ਕੀਤਾ ਗਿਆ ਸੀ ਪਰ ਇਸ ਸਬੰਧੀ ਕਿਸਾਨ ਧਿਰਾਂ ਨੇ ਅੱਜ ਚੁੱਪ ਵੱਟ ਲਈ। ਇਕ ਕਿਸਾਨ ਆਗੂ ਨੇ ਦੱਸਿਆ ਕਿ ਇਹ ਐਕਸ਼ਨ ਹਰਿਆਣਾ ਵਿਚਲੀਆਂ ਕਿਸਾਨ ਜਥੇਬੰਦੀਆਂ ਵੱਲੋਂ ਕੀਤਾ ਜਾਣਾ ਹੈ।
ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਹਰਿਆਣਾ ਪੁਲੀਸ ਵੱਲੋਂ ਨਵਦੀਪ ਜਲਵੇੜਾ ਅਤੇ ਗੁਰਪ੍ਰੀਤ ਸਿੰਘ ਸਮੇਤ ਤਿੰਨ ਕਿਸਾਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਜੋ ਹੁਣ ਹਰਿਆਣਾ ਵਿਚਲੀ ਇੱਕ ਜੇਲ੍ਹ ’ਚ ਹਨ। ਇਸੇ ਦੌਰਾਨ ਕਿਸਾਨੀ ਮੰਗਾਂ ਦੀ ਪੂਰਤੀ ਲਈ 75 ਦਿਨਾਂ ਤੋਂ ਸ਼ੰਭੂ ਬਾਰਡਰ ’ਤੇ ਪੱਕਾ ਮੋਰਚਾ ਲਾਉਣ ਵਾਲੇ ਸੰਯੁਕਤ ਕਿਸਾਨ ਮੋਰਚਾ (ਗੈਰ ਰਾਜਨੀਤਕ) ਅਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਪਿਛਲੇ ਮਹੀਨੇ ਐਲਾਨ ਕੀਤਾ ਸੀ ਕਿ ਜੇਕਰ 7 ਅਪਰੈਲ ਤੱਕ ਰਿਹਾਈ ਨਾ ਹੋਈ ਤਾਂ ਉਹ 8 ਅਪਰੈਲ ਨੂੰ ਸ਼ੰਭੂ ਰੇਲਵੇ ਟਰੈਕ ’ਤੇ ਧਰਨਾ ਦੇਣਗੇ ਪਰ ਪੰਜਾਬ ਅਤੇ ਹਰਿਆਣਾ ਦੇ ਅਧਿਕਾਰੀਆਂ ਨਾਲ ਹੋਈ ਗੱਲਬਾਤ ਦੌਰਾਨ ਮਿਲੇ ਭਰੋਸੇ ਤਹਿਤ ਇਹ ਧਰਨਾ 17 ਤੱਕ ਅਪਰੈਲ ਤੱਕ ਕਈ ਵਾਰ ਮੁਲਤਵੀ ਕੀਤਾ ਗਿਆ ਪਰ 17 ਅਪਰੈਲ ਤੋਂ ਕਿਸਾਨ ਸ਼ੰਭੂ ਰੇਲਵੇ ਟਰੈਕ ’ਤੇ ਡਟੇ ਹੋਏ ਹਨ।

Advertisement

Advertisement
Author Image

sukhwinder singh

View all posts

Advertisement
Advertisement
×