ਕਿਸਾਨ ਸੰਘਰਸ਼ ਸ਼ੰਭੂ ਤੇ ਢਾਬੀ ਗੁੱਜਰਾਂ ਬਾਰਡਰਾਂ ’ਤੇ ਬਹਿ ਕੇ ਲੜਾਂਗੇ, ਰੋਕਾਂ ਹਟਾਉਣ ਬਾਅਦ ਹੀ ਦਿੱਲੀ ਕੂਚ ਕਰਾਂਗੇ: ਪੰਧੇਰ
05:59 PM Mar 08, 2024 IST
Advertisement
ਸਰਬਜੀਤ ਸਿੰਘ ਭੰਗੂ
ਸ਼ੰਭੂ(ਪਟਿਆਲਾ), 8 ਮਾਰਚ
ਕਿਸਾਨ ਆਗੂ ਸਰਵਣ ਸਿੰਘ ਪੱਧਰ ਨੇ ਅੱਜ ਇਥੇ ਐਲਾਨ ਕੀਤਾ ਕਿ ਕਿਸਾਨ ਸੰਘਰਸ਼ ਦਿੱਲੀ ਦੀ ਬਜਾਏ ਹਰਿਆਣੇ ਦੀਆਂ ਬਰੂਹਾਂ ’ਤੇ ਹੀ ਲੜਿਆ ਜਾਵੇਗਾ। ਕਿਸਾਨ ਟਕਰਾਅ ’ਚ ਨਹੀਂ ਪੈਣਗੇ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਰੋਕਾਂ ਹਟਾਉਣ ਤੋਂ ਬਾਅਦ ਕਿਸਾਨ ਦਿੱਲੀ ਕੂਚ ਕਰਨਗੇ। ਇਸ ਨੂੰ ਭਾਵੇਂ ਸਾਲ-ਦੋ ਸਾਲ ਲੱਗ ਜਾਣ। ਸੰਘਰਸ਼ ਸ਼ੰਭੂ ਅਤੇ ਢਾਬੀ ਗੁੱਜਰਾਂ ਦੇ ਬਾਰਡਰਾਂ ’ਤੇ ਬਹਿ ਕੇ ਲੜਿਆ ਜਾਵੇਗਾ। ਇਸ ਅੰਦੋਲਨ ’ਚ ਔਰਤਾਂ ਦੀ ਸ਼ਮੂਲੀਅਤ ਨੂੰ ਵਧਾਇਆ ਜਾਵੇਗਾ ਤੇ ਇਸ ਦੀ ਸ਼ੁਰੂਆਤ 10 ਮਾਰਚ ਨੂੰ ਰੇਲ ਰੋਕੋ ਅੰਦੋਲਨ ਤੋਂ ਕੀਤੀ ਜਾਵੇਗੀ।
Advertisement
Advertisement
Advertisement