ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਕਿਸਾਨਾਂ ਨੇ ਟਰੱਕ ਡਰਾਈਵਰ ਦੇ ਘਰ ਦੀ ਕੁਰਕੀ ਰੁਕਵਾਈ

07:30 AM Jul 17, 2024 IST

ਰਵਿੰਦਰ ਰਵੀ
ਧਨੌਲਾ, 16 ਜੁਲਾਈ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਬਰਨਾਲਾ ਵੱਲੋਂ ਧਨੌਲਾ ਦੇ ਪਤੀ-ਪਤਨੀ ਵੱਲੋਂ ਲਏ ਕਰਜ਼ੇ ਦੀ ਅਦਾਇਗੀ ਨਾ ਕਰਨ ਕਰਕੇ ਯੂਕੋ ਬੈਂਕ ਦੀ ਕੁਰਕੀ ਨੂੰ ਰੋਕ ਦਿੱਤਾ ਗਿਆ। ਕਿਸਾਨ ਆਗੂਆਂ ਨੇ ਕਿਹਾ ਕਿ ਉਹ ਕਿਸੇ ਵੀ ਕਿਸਾਨ ਦੀ ਕੁਰਕੀ ਨਹੀਂ ਹੋਣ ਦੇਣਗੇ। ਧਨੌਲਾ ਦੇ ਅਮਰਜੀਤ ਸਿੰਘ ਅਤੇ ਉਸ ਦੀ ਪਤਨੀ ਸੁਖਵਿੰਦਰ ਕੌਰ ਵੱਲੋਂ 2014 ’ਚ 22 ਲੱਖ ਦਾ ਮਕਾਨ ਬਣਾਉਣ ਲਈ ਯੂਕੋ ਬੈਂਕ ਤੋਂ ਕਰਜ਼ਾ ਲਿਆ ਗਿਆ ਸੀ। ਦੋਵਾਂ ਵੱਲੋਂ 22 ਲੱਖ ਕਰਜ਼ੇ ’ਚ 14 ਲੱਖ ਬੈਂਕ ਦਾ ਭਰ ਦਿੱਤਾ ਗਿਆ ਸੀ। ਕੁਝ ਕਾਰਨਾਂ ਕਰਕੇ ਦੋਵੇਂ ਪਤੀ ਪਤਨੀ ਕਰਜ਼ੇ ਦੀ ਰਕਮ ਭਰਨ ’ਚ ਅਸਮਰਥ ਰਹੇ। ਜਾਣਕਾਰੀ ਅਨੁਸਾਰ ਅਮਰਜੀਤ ਸਿੰਘ ਟਰੱਕ ਡਰਾਈਵਰ ਨੂੰ ਟਰੱਕ ਮਾਲਕ ਨੇ ਉਸ ਨੂੰ ਨੌਕਰੀ ਤੋਂ ਹਟਾ ਦਿੱਤਾ ਗਿਆ। ਨੌਕਰੀ ਚਲੇ ਜਾਣ ਤੋਂ ਬਾਅਦ ਅਮਰਜੀਤ ਸਿੰਘ ਨੂੰ ਘਰ ਦਾ ਗੁਜ਼ਾਰਾ ਕਰਨਾ ਮੁਸ਼ਕਲ ਹੋ ਗਿਆ ਅਤੇ ਉਹ ਦਿਹਾੜੀ ਕਰਨ ਲੱਗ ਪਿਆ। ਅਮਰਜੀਤ ਸਿੰਘ ਦੇ ਬੱਚਿਆਂ ਦੀ ਪੜ੍ਹਾਈ ਵਿੱਚ ਹੀ ਰਹਿ ਗਈ ਹੈ। ਅੱਜ ਵੀ ਇਹ ਪਰਿਵਾਰ ਦਿਹਾੜੀ ਕਰ ਰਿਹਾ ਹੈ। ਅਤੇ ਯੂਕੋ ਬੈਂਕ ਵੱਲੋਂ 38 ਲੱਖ ਰੁਪਏ ਕਰਜ਼ਾ ਅਮਰਜੀਤ ਸਿੰਘ ਦੇ ਸਿਰ ਹੈ। ਬੈਂਕ ਮੈਨੇਜਰ ਦਾ ਕਹਿਣਾ ਹੈ ਕਿ 22 ਲੱਖ ਰੁਪਏ ਭਰ ਕੇ ਤੁਹਾਨੂੰ ਕਰਜ਼ਾ ਮੁਕਤ ਕਰ ਦਿੱਤਾ ਜਾਵੇਗਾ। ਯੂਕੋ ਬੈਂਕ ਵੱਲੋਂ ਵਾਰੰਟ ਕਬਜ਼ਾ ਲਿਆਂਦਾ ਗਿਆ ਸੀ ਪਰ ਕਿਸਾਨਾਂ ਦੇ ਰੋਹ ਨੂੰ ਵੇਖਦਿਆਂ ਕੋਈ ਬੈਂਕ ਅਧਿਕਾਰੀ ਨਹੀਂ ਪਹੁੰਚਿਆ। ਇਸ ਮੌਕੇ ਜ਼ਿਲ੍ਹਾ ਜਰਨਲ ਸਕੱਤਰ ਜਰਨੈਲ ਸਿੰਘ ਬਦਰਾ­,­ ਖਜ਼ਾਨਚੀ ਭਗਤ ਸਿੰਘ,­ ਕ੍ਰਿਸ਼ਨ ਸਿੰਘ ਛੰਨਾ­, ਬਲਾਕ ਜਰਨਲ ਸਕੱਤਰ ਬਲਦੇਵ ਸਿੰਘ, ਨਿਰਪਜੀਤ ਸਿੰਘ ਬਡਬਰ,­ ਕੇਵਲ ਸਿੰਘ ਧਨੌਲਾ­, ਨੈਬ ਸਿੰਘ ਬਦਰਾ,­ ਜਵਾਲਾ ਸਿੰਘ,­ ਰਾਜਿੰਦਰ ਸਿੰਘ,­ ਦਰਸ਼ਨ ਸਿੰਘ,­ ਅਵਤਾਰ ਸਿੰਘ ਤੇ ਹੋਰ ਹਾਜ਼ਰ ਸਨ।

Advertisement

Advertisement
Advertisement