For the best experience, open
https://m.punjabitribuneonline.com
on your mobile browser.
Advertisement

ਪਾਵਰਕੌਮ ਵੱਲੋਂ ਲਾਏ ਸਮਾਰਟ ਮੀਟਰ ਕਿਸਾਨਾਂ ਨੇ ਉਤਾਰੇ

09:21 PM Jun 23, 2023 IST
ਪਾਵਰਕੌਮ ਵੱਲੋਂ ਲਾਏ ਸਮਾਰਟ ਮੀਟਰ ਕਿਸਾਨਾਂ ਨੇ ਉਤਾਰੇ
Advertisement

ਪੱਤਰ ਪ੍ਰੇਰਕ

Advertisement

ਸ੍ਰੀ ਗੋਇੰਦਵਾਲ ਸਾਹਿਬ, 7 ਜੂਨ

ਕਸਬਾ ਗੋਇੰਦਵਾਲ ਸਾਹਿਬ ਵਿੱਚ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਨੇ ਪਾਵਰਕੌਮ ਵਿਭਾਗ ਵੱਲੋਂ ਕਸਬੇ ਵਿੱਚ ਲਾਏ ਜਾ ਰਹੇ ਸਮਾਰਟ ਬਿਜਲੀ ਮੀਟਰ ਉਤਾਰ ਦਿੱਤੇ। ਇਸ ਮੌਕੇ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂਆਂ ਨੇ ਗੋਇੰਦਵਾਲ ਸਾਹਿਬ ਵਿੱਚ ਵੱਖ-ਵੱਖ ਥਾਵਾਂ ‘ਤੇ ਲਾਏ ਗਏ ਸਾਰੇ ਮੀਟਰ ਉਤਾਰ ਦਿੱਤੇ ਗਏ| ਕਿਸਾਨ ਆਗੂਆਂ ਨੇ ਦੱਸਿਆ ਕਿ ਕਿਸਾਨ ਆਗੂਆਂ ਦੀ ਅਗਵਾਈ ਹੇਠ ਵੀਰਵਾਰ ਨੂੰ ਪਾਵਰਕੌਮ ਦਫ਼ਤਰ ਖਡੂਰ ਸਾਹਿਬ ਵਿੱਚ ਉਤਾਰੇ ਗਏ ਮੀਟਰ ਜਮ੍ਹਾਂ ਕਰਵਾਏ ਜਾਣਗੇ| ਉਨ੍ਹਾਂ ਸਪੱਸ਼ਟ ਕਿਹਾ ਕਿ ਇਲਾਕੇ ਦੇ ਕਿਸੇ ਵੀ ਘਰ ਵਿੱਚ ਸਮਾਰਟ ਮੀਟਰ ਨਹੀਂ ਲੱਗਣ ਦਿੱਤਾ ਜਾਵੇਗਾ।

ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਦੇ ਇਕਾਈ ਪ੍ਰਧਾਨ ਦਵਿੰਦਰ ਸਿੰਘ ਨੇ ਦੱਸਿਆ ਕਿ ਪਾਵਰਕੌਮ ਵਿਭਾਗ ਵੱਲੋਂ ਗੁਪਤ ਤਰੀਕੇ ਨਾਲ ਸਮਾਰਟ ਮੀਟਰ ਲਗਾਏ ਜਾ ਰਹੇ ਹਨ। ਵਿਭਾਗ ਵੱਲੋਂ ਸਮਾਰਟ ਮੀਟਰ ਲਗਾਉਂਦੇ ਸਮੇਂ ਖ਼ਪਤਕਾਰ ਨੂੰ ਜਾਣਕਾਰੀ ਦੇਣਾ ਵੀ ਜ਼ਰੂਰੀ ਨਹੀਂ ਸਮਝਿਆ ਜਾਂਦਾ। ਕਿਸਾਨ ਆਗੂਆਂ ਨੇ ਕਿਹਾ ਕਿ ਸਮਾਰਟ ਮੀਟਰ ਗ਼ਰੀਬ ਲੋਕਾਂ ਤੋਂ ਬਿਜਲੀ ਦਾ ਜ਼ਰੂਰੀ ਹੱਕ ਖੋਹ ਲੈਣਗੇ। ਉਨ੍ਹਾਂ ਦੱਸਿਆ ਕਿ ਜਦੋਂ ਇਨ੍ਹਾਂ ਸਮਾਰਟ ਮੀਟਰ ਤੇ ਪ੍ਰੀਪੇਡ ਰੀਚਾਰਜ ਲਾਗੂ ਹੋਵੇਗਾ ਤਾਂ ਗ਼ਰੀਬ ਵਰਗ ਸਭ ਤੋਂ ਵੱਧ ਪ੍ਰਭਾਵਿਤ ਹੋਵੇਗਾ। ਇਸ ਕਾਰਨ ਗ਼ਰੀਬ ਪਰਿਵਾਰਾਂ ਦੇ ਘਰਾਂ ਵਿੱਚ ਹਨੇਰਾ ਹੋ ਜਾਵੇਗਾ।

ਇਸ ਮੌਕੇ ਮਹਿੰਦਰ ਸਿੰਘ, ਅਵਤਾਰ ਸਿੰਘ, ਗੁਰਪ੍ਰੀਤ ਸਿੰਘ, ਗੁਰਜੀਤ ਸਿੰਘ, ਰਣਜੀਤ ਸਿੰਘ, ਜਤਿੰਦਰ ਸਿੰਘ, ਇੰਦਰਜੀਤ ਸਿੰਘ, ਕੁਲਵੰਤ ਸਿੰਘ, ਸੋਨੂੰ ਆਦਿ ਹਾਜ਼ਰ ਸਨ।

Advertisement
Advertisement
Advertisement
×