ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਕਿਸਾਨਾਂ ਨੇ ਭਾਜਪਾ ਉਮੀਦਵਾਰ ਦੇ ਬਰਾਬਰ ਆਪਣਾ ਮੰਚ ਲਗਾਇਆ

08:50 AM May 16, 2024 IST
ਰਾਜਪੁਰਾ ਵਿੱਚ ਸਿਨੇਮਾ ਰੋਡ ਕੋਲ ਭਾਸ਼ਣ ਦਿੰਦੇ ਹੋਏ ਕਿਸਾਨ ਆਗੂ।

ਜੈਸਮੀਨ ਭਾਰਦਵਾਜ
ਨਾਭਾ, 15 ਮਈ
ਲੋਕ ਸਭਾ ਚੋਣਾਂ ਵਿੱਚ ਪਟਿਆਲਾ ਤੋਂ ਭਾਜਪਾ ਉਮੀਦਵਾਰ ਪ੍ਰਨੀਤ ਕੌਰ ਦੇ ਬਰਾਬਰ ਅੱਜ ਕਿਸਾਨ ਆਗੂਆਂ ਨੇ ਆਪਣਾ ਮੰਚ ਲਗਾ ਕੇ ਭਾਸ਼ਣ ਦਿੱਤੇ। ਜ਼ਿਕਰਯੋਗ ਹੈ ਕਿ ਪ੍ਰਨੀਤ ਕੌਰ ਅੱਜ ਪਟਿਆਲਾ ਗੇਟ ਤੋਂ ਬਾਜ਼ਾਰ ਵਿੱਚ ਦੀ ਰੋਡ ਸ਼ੋਅ ਕਰਦੇ ਹੋਏ ਸਥਾਨਕ ਸਿਨੇਮਾ ਰੋਡ ’ਤੇ ਆਪਣੇ ਚੋਣ ਦਫ਼ਤਰ ਪਹੁੰਚੇ। ਪਹਿਲਾਂ ਕਿਸਾਨਾਂ ਨੇ ਪ੍ਰਨੀਤ ਕੌਰ ਦੇ ਪਿੱਛੇ-ਪਿੱਛੇ ਜਾ ਕੇ ਉਸ ਦੇ ਉਲਟ ਪ੍ਰਚਾਰ ਕਰਨ ਦਾ ਪ੍ਰੋਗਰਾਮ ਉਲੀਕਿਆ ਸੀ ਪਰ ਪੁਲੀਸ ਵੱਲੋਂ ਵਿਰੋਧ ਕੀਤੇ ਜਾਣ ਤੇ ਉਨ੍ਹਾਂ ਨੇ ਪਟਿਆਲਾ ਗੇਟ ’ਤੇ ਕੈਪਟਨ ਅਮਰਿੰਦਰ ਸਿੰਘ ਅਤੇ ਪ੍ਰਨੀਤ ਕੌਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਫਿਰ ਕਿਸਾਨਾਂ ਨੇ ਸਿਨੇਮਾ ਰੋਡ ’ਤੇ ਪਹੁੰਚ ਕੇ ਉਥੇ ਆਪਣਾ ਮੰਚ ਲਾ ਲਿਆ। ਸਿਨੇਮਾ ਰੋਡ ’ਤੇ ਕਿਸਾਨਾਂ ਨੂੰ ਭਾਜਪਾ ਦਫ਼ਤਰ ਕੋਲ ਪਹੁੰਚਣ ਤੋਂ ਰੋਕਣ ਲਈ ਪੁਲੀਸ ਨੇ ਦਫ਼ਤਰ ਤੋਂ 100 ਕੁ ਫੁੱਟ ਦੂਰ ਬੈਰੀਕੇਡ ਲਗਾ ਕੇ ਬਾਜ਼ਾਰ ਦਾ ਰਸਤਾ ਬੰਦ ਕਰ ਦਿੱਤਾ ਜਿਸ ਨਾਲ ਆਮ ਲੋਕਾਂ ਨੂੰ ਵੀ ਕਾਫੀ ਪ੍ਰੇਸ਼ਾਨੀ ਹੋਈ।
ਇਸ ਮੌਕੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਅਤੇ ਉਗਰਾਹਾਂ ਕਿਸਾਨ ਯੂਨੀਅਨ ਦੇ ਆਗੂਆਂ ਨੇ ਬੈਰੀਕੇਡ ਦੇ ਨੇੜੇ ਹੀ ਆਪਣਾ ਸਪੀਕਰ ਅਤੇ ਮਾਈਕ ਚਾਲੂ ਕਰ ਦਿੱਤਾ ਤੇ ਭਾਸ਼ਣ ਦੇਣਾ ਸ਼ੁਰੂ ਕਰ ਦਿੱਤਾ। ਯੂਨੀਅਨਾਂ ਨੇ ਦੋ ਕਾਰਾਂ ਉੱਪਰ ਹੀ ਸਪੀਕਰ ਫਿੱਟ ਕਰਵਾ ਕੇ ਨਾਲ ਮਾਈਕ ਲਗਾ ਰੱਖਿਆ ਸੀ। ਦਰਜਨਾਂ ਆਗੂਆਂ ਨੇ ਵਾਰੀ ਵਾਰੀ ਸਿਰ ਬਾਜ਼ਾਰ ਦੇ ਦੁਕਾਨਦਾਰਾਂ, ਗਾਹਕਾਂ ਅਤੇ ਭਾਜਪਾ ਉਮੀਦਵਾਰ ਲਈ ਇਕੱਤਰ ਕੀਤੇ ਸਮਰਥਕਾਂ ਨੂੰ ਸੰਬੋਧਨ ਕਰਦਿਆਂ ਆਪਣੇ ਵਿਰੋਧ ਦੇ ਕਾਰਨ ਪੂਰੇ ਵਿਸਤਾਰ ਵਿੱਚ ਦੱਸੇ।
ਡੇਢ ਘੰਟੇ ਤੋਂ ਵੱਧ ਸਮਾਂ ਚੱਲੇ ਭਾਸ਼ਣ ਵਿੱਚ ਕਿਸਾਨ ਆਗੂਆਂ ਨੇ ਨੋਟਬੰਦੀ, ਕਰੋਨਾ ਮੌਕੇ ਲੋੜ ਨਾਲੋਂ ਸਖ਼ਤ ਤਾਲਾਬੰਦੀ, ਫਿਰ ਕਿਸਾਨ ਅੰਦੋਲਨ ਸਮੇਂ ਲਖੀਮਪੁਰ ਖੀਰੀ, ਬਿਲਕੀਸ ਬਾਨੋ ਦੇ ਦੋਸ਼ੀਆਂ ਦੀ ਰਿਹਾਈ, ਪਹਿਲਵਾਨ ਮਹਿਲਾਵਾਂ ਦੇ ਸੰਘਰਸ਼, ਫਿਰਕਾਪ੍ਰਸਤੀ, ਕਿਸਾਨਾਂ ਨੂੰ ਦਿੱਲੀ, ਹਰਿਆਣਾ ਵਿੱਚ ਜਾਣ ਤੋਂ ਰੋਕਣ ਆਦਿ ਘਟਨਾਵਾਂ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਹੇਠ ਹੁਣ ਛੋਟੇ ਵਪਾਰ ਵੀ ਦਮ ਤੋੜ ਰਹੇ ਹਨ ਕਿਉਂਕਿ ਕਾਰਪੋਰੇਟ ਸਰਕਾਰ ਤੋਂ ਗੱਫੇ ਲੈ ਕੇ ਪ੍ਰਚੂਨ ਦੁਕਾਨਦਾਰਾਂ ਖ਼ਿਲਾਫ਼ ਵੱਡੇ ਮਾਲ ਖੋਲ੍ਹ ਰਿਹਾ ਹੈ। ਇਸ ਮੌਕੇ ਸ਼ਹਿਰ ਵਿੱਚ ਥਾਂ-ਥਾਂ ਬੈਰੀਕੇਡ ਅਤੇ ਭਾਰੀ ਪੁਲੀਸ ਫੋਰਸ ਤਾਇਨਾਤ ਰਹੀ।

Advertisement

Advertisement
Advertisement