ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕਿਸਾਨ ਜਥੇਬੰਦੀਆਂ ਨੇ ਟੌਲ ਪਲਾਜ਼ੇ ਤੋਂ ਲਾਂਘਾ ਮੁਫ਼ਤ ਕੀਤਾ

05:26 PM Sep 19, 2024 IST
ਟੌਲ ਪਲਾਜ਼ਾ 'ਤੇ ਕਿਸਾਨ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਗੱਲਬਾਤ ਕਰਦੇ ਹੋਏ। -ਫੋਟੋ: ਬੇਦੀ

ਪੱਤਰ ਪ੍ਰੇਰਕ
ਜੰਡਿਆਲਾ ਗੁਰੂ, 19 ਸਤੰਬਰ
ਇਥੋਂ ਨਜ਼ਦੀਕੀ ਜੀਟੀ ਰੋਡ ਉੱਤੇ ਸਥਿਤ ਨਿਜਰਪੁਰਾ ਟੌਲ ਪਲਾਜ਼ਾ ਵਿਖੇ ਸਵੇਰੇ ਕਰੀਬ 8 ਵਜੇ ਪਰਾਲੀ ਵਾਲੀ ਟਰਾਲੀ ਲੈ ਕੇ ਜਾ ਰਹੇ ਕਿਸਾਨ ਦਾ ਟੌਲ ਮਲਾਜ਼ਮਾਂ ਨਾਲ ਟੌਲ ਪਰਚੀ ਕੱਟਣ ਨੂੰ ਲੈ ਕੇ ਵਿਵਾਦ ਹੋ ਗਿਆ। ਇਸ ਤੋਂ ਬਾਅਦ ਕਿਸਾਨ ਜਥੇਬੰਦੀਆਂ ਨੇ ਨਿਜਰਪੁਰਾ ਟੌਲ ਪਲਾਜ਼ਾ ਲਾਂਘਾ ਮੁਫ਼ਤ ਕਰ ਦਿੱਤਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਗੁਰਜੰਟ ਸਿੰਘ ਨੇ ਦੱਸਿਆ ਇੱਥੇ ਟੌਲ ਪਲਾਜ਼ਾ ਮੁਲਾਜ਼ਮ ਨੇ ਪਰਾਲੀ ਵਾਲੀ ਟਰਾਲੀ ਲੈ ਕੇ ਜਾ ਰਹੇ ਕਿਸਾਨ ਦੇ ਨਾਲ ਬਦਤਮੀਜ਼ੀ ਕੀਤੀ ਤੇ ਕਿਸਾਨ ਦਾ ਮੋਬਾਈਲ ਫੋਨ ਖੋਹ ਲਿਆ। ਇਸ ਕਾਰਨ ਕਿਸਾਨਾਂ ਨੇ ਇਸ ਟੌਲ ਪਲਾਜ਼ਾ ਦਾ ਲਾਂਘਾ ਮੁਫਤ ਕਰ ਦਿੱਤਾ।
ਕਿਸਾਨ ਆਗੂ ਨੇ ਕਿਹਾ ਇੱਕ ਪਾਸੇ ਸਰਕਾਰ ਪਰਾਲੀ ਨੂੰ ਅੱਗ ਲਾਉਣ ਤੋਂ ਮਨਾ ਕਰ ਰਹੀ ਹੈ ਪਰ ਦੂਸਰੇ ਪਾਸੇ ਕਿਸਾਨ ਦੋ-ਦੋ ਹਜ਼ਾਰ ਰੁਪਏ ਦੇ ਕੇ ਆਪਣੀਆਂ ਪੈਲੀਆਂ ਵਿੱਚੋਂ ਪਰਾਲੀ ਫੈਕਟਰੀਆਂ ਵਿੱਚ ਭੇਜ ਰਹੇ ਹਨ, ਤਾਂ ਟੌਲ ਪਲਾਜ਼ਾ ਵਾਲਿਆਂ ਵੱਲੋਂ ਟਰਾਲੀਆਂ ਨੂੰ ਰੋਕ ਕੇ ਉਨ੍ਹਾਂ ਕੋਲੋਂ ਟੌਲ ਵਸੂਲਿਆ ਜਾ ਰਿਹਾ ਹੈ। ਜੇ ਕੋਈ ਕਿਸਾਨ ਟੌਲ ਨਹੀਂ ਦਿੰਦਾ ਤਾਂ ਉਸ ਦੇ ਨਾਲ  ਗੁੰਡਾਗਰਦੀ ਕੀਤੀ ਜਾਂਦੀ ਹੈ।
ਇਸ ਮੌਕੇ ਡੀਸੀ ਦਫਤਰ ਤੋਂ ਪ੍ਰਸ਼ਾਸਨਿਕ ਅਧਿਕਾਰੀ ਪੁੱਜੇ ਤੇ ਉਨ੍ਹਾਂ ਵੱਲੋਂ ਟੌਲ ਪਲਾਜ਼ਾ ਵਾਲਿਆਂ ਨੂੰ ਨੋਟੀਫਿਕੇਸ਼ਨ ਵੀ ਦਿਖਾਇਆ ਗਿਆ। ਉਨ੍ਹਾਂ ਕਿਹਾ ਕਿ ਡੀਸੀ ਦਫਤਰ ਵਲੋਂ ਨੋਟੀਫਿਕੇਸ਼ਨ ਪਹਿਲਾਂ ਹੀ ਟੌਲ ਪਲਾਜ਼ਾ ਵਾਲਿਆਂ ਨੂੰ ਭੇਜਿਆ ਗਿਆ ਹੈ, ਪਰ ਇਹ ਕਥਿਤ ਜਾਣ-ਬੁੱਝ ਕੇ ਕਿਸਾਨਾਂ ਨੂੰ ਤੰਗ ਪਰੇਸ਼ਾਨ ਕਰ ਰਹੇ ਹਨ। ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਭਰੋਸਾ ਦਵਾਏ ਜਾਣ ’ਤੇ ਕਿ ਮੁੜ ਕਿਸਾਨਾਂ ਕੋਲੋਂ ਟੌਲ ਫੀਸ ਨਹੀਂ ਵਸੂਲੀ ਜਾਏਗੀ, ਕਿਸਾਨਾਂ ਨੇ ਇੱਕ ਡੇਢ ਘੰਟੇ ਬਾਅਦ ਟੌਲ ਪਲਾਜ਼ਾ ਤੋਂ ਧਰਨਾ ਚੁੱਕ ਲਿਆ।

Advertisement

Advertisement