ਕਿਸਾਨ ਜਥੇਬੰਦੀ ਵੱਲੋਂ ਖਰੜ ਟੌਲ ਪਲਾਜ਼ਾ ’ਤੇ ਪੱਕਾ ਧਰਨਾ ਲਾਉਣ ਦਾ ਐਲਾਨ
ਪੱਤਰ ਪ੍ਰੇਰਕ
ਸਮਰਾਲਾ, 6 ਅਗਸਤ
ਭਾਰਤੀ ਕਿਸਾਨ ਯੂਨੀਅਨ (ਦੋਆਬਾ) ਦੀ ਮਹੀਨਾਵਾਰ ਮੀਟਿੰਗ ਸਥਾਨਕ ਗੁਰਦੁਆਰਾ ਗੁਰੂ ਗੋਬਿੰਦ ਸਿੰਘ ਸਮਰਾਲਾ ਵਿੱਚ ਯੂਨੀਅਨ ਦੇ ਲੁਧਿਆਣਾ ਜ਼ਿਲ੍ਹਾ ਪ੍ਰਧਾਨ ਬਲਵੀਰ ਸਿੰਘ ਖੀਰਨੀਆਂ, ਬਲਜੀਤ ਸਿੰਘ ਮੱਲਮਾਜਰਾ ਪ੍ਰਧਾਨ ਸਮਰਾਲਾ, ਜੀਵਨ ਸਿੰਘ ਮੱਲਮਾਜਰਾ ਸੈਕਟਰੀ ਜਨਰਲ ਸਕੱਤਰ ਅਤੇ ਜ਼ਿਲ੍ਹਾ ਜਨਰਲ ਸਕੱਤਰ ਜਰਨੈਲ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਬਲਵੀਰ ਸਿੰਘ ਖੀਰਨੀਆਂ ਨੇ ਕਿਹਾ ਕਿ ਖਰੜ ਟੌਲ ਪਲਾਜ਼ਾ ਵਾਲੇ ਆਪਣੀ ਮਨਮਾਨੀ ਕਰਦੇ ਹਨ। ਇਸ ਸਬੰਧ ਵਿੱਚ ਬੀਕੇਯੂ. ਦੋਆਬਾ ਕਿਸਾਨ ਯੂਨੀਅਨ ਵੱਲੋਂ 20 ਅਗਸਤ ਨੂੰ ਪੱਕਾ ਧਰਨਾ ਲਾਇਆ ਜਾਵੇਗਾ ਕਿਉਂਕਿ ਇਹ ਕਿਸਾਨਾਂ ਅਤੇ ਕਿਸਾਨ ਯੂਨੀਅਨ ਦੇ ਮੈਂਬਰਾਂ ਨੂੰ ਬਹੁਤ ਪ੍ਰੇਸ਼ਾਨ ਕਰਦੇ ਹਨ। ਉਹਨਾਂ ਤੋਂ ਜਬਰੀ ਟੌਲ ਵਸੂਲਦੇ ਹਨ। ਉਨ੍ਹਾਂ ਦੀ ਇਸ ਧੱਕੇਸ਼ਾਹੀ ਦੇ ਵਿਰੁੱਧ 20 ਅਗਸਤ ਨੂੰ ਪੱਕਾ ਧਰਨਾ ਲਾਇਆ ਜਾਵੇਗਾ। ਉਨ੍ਹਾਂ ਕਿਹਾ ਪਿਛਲੇ ਦਿਨੀਂ ਪੰਜਾਬ ਦੇ ਕਿਸਾਨਾਂ ਅਤੇ ਆਮ ਲੋਕਾਂ ਦੇ ਬਰਸਾਤ ਕਰ ਕੇ ਹੋਏ ਨੁਕਸਾਨ ਦੀ ਭਰਪਾਈ ਸਰਕਾਰ ਕੋਲੋਂ ਕਰਵਾਉਣ ਲਈ ਵਚਨਬੱਧ ਹੈ। ਇਸ ਮੌਕੇ ਬਲਬੀਰ ਸਿੰਘ ਖੀਰਨੀਆਂ ਪ੍ਰਧਾਨ ਜ਼ਿਲ੍ਹਾ, ਜਰਨੈਲ ਸਿੰਘ ਜ਼ਿਲ੍ਹਾ ਜਨਰਲ ਸਕੱਤਰ, ਗੁਰਪ੍ਰੀਤ ਸਿੰਘ ਜ਼ਿਲ੍ਹਾ ਮੀਤ ਪ੍ਰਧਾਨ, ਬਲਜੀਤ ਸਿੰਘ ਬਲਾਕ ਪ੍ਰਧਾਨ, ਬੇਅੰਤ ਸਿੰਘ ਕੋਟਲਾ ਸ਼ਮਸ਼ਪੁਰ, ਹੁਸ਼ਿਆਰ ਸਿੰਘ ਬੌਂਦਲੀ, ਸੁਖਵੀਰ ਸਿੰਘ ਪਾਲ ਮਾਜਰਾ, ਪ੍ਰੇਮ ਸਿੰਘ ਗੋਸਲਾਂ, ਅਮਰਜੀਤ ਸਿੰਘ ਟੋਡਰਪੁਰ, ਜੀਤ ਸਿੰਘ ਟੋਡਰਪੁਰ, ਕਸ਼ਮੀਰਾ ਸਿੰਘ ਮਾਛੀਵਾੜਾ ਸਾਹਿਬ, ਨਛੱਤਰ ਸਿੰਘ ਮਾਛੀਵਾੜਾ ਸਾਹਿਬ, ਮਨਜੀਤ ਸਿੰਘ ਗੜ੍ਹੀ ਤਰਖਾਣਾ, ਗੁਰਜੀਤ ਸਿੰਘ ਕੋਟਲਾ ਸ਼ਮਸ਼ਪੁਰ, ਬਿੰਕਰ ਸਿੰਘ ਪ੍ਰਧਾਨ ਕੋਟਲਾ ਸ਼ਮਸ਼ਪੁਰ ਆਦਿ ਹਾਜ਼ਰ ਸਨ।