ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕਿਸਾਨਾਂ-ਮਜ਼ਦੂਰਾਂ ਨੇ ਸਕੂਲੀ ਬੱਚਿਆਂ ਦੇ ਹੱਥਾਂ ’ਚ ਝੋਨੇ ਦੀ ਪਨੀਰੀ ਫੜਾਈ

02:55 PM Jun 30, 2023 IST

ਜੋਗਿੰਦਰ ਸਿੰਘ ਮਾਨ

Advertisement

ਮਾਨਸਾ, 29 ਜੂਨ

ਪੰਜਾਬ ਦੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਵਿੱਚ ਛੁੱਟੀਆਂ ਹੋਣ ਦਾ ਲਾਹਾ ਲੈ ਕੇ ਹੁਣ ਕਿਸਾਨਾਂ ਅਤੇ ਮਜ਼ਦੂਰਾਂ ਵੱਲੋਂ ਆਪਣੇ ਬੱਚਿਆਂ ਨੂੰ ਝੋਨੇ ਦੀ ਲਵਾਈ ਲਈ ਖੇਤਾਂ ਵਿੱਚ ਲਿਜਾਇਆ ਜਾਣ ਲੱਗਿਆ ਹੈ। ਮੀਂਹਾਂ ਦਾ ਮੌਸਮ ਆਉਣ ਤੋਂ ਬਾਅਦ ਪਾਰਾ ਹੇਠਾਂ ਆਉਣ ਸਦਕਾ ਪਿੰਡਾਂ ਵਿੱਚ ਜਦੋਂ ਝੋਨੇ ਦੀ ਲਵਾਈ ਲਈ ਮਜ਼ਦੂਰਾਂ ਦੀ ਘਾਟ ਮਹਿਸੂਸ ਹੋਣ ਲੱਗੀ ਹੈ ਤਾਂ ਸਕੂਲਾਂ ਵਿੱਚ ਪੜ੍ਹਦੇ ਬੱਚਿਆਂ ਦੀ ਖੇਤਾਂ ਵਿੱਚ ਟੌਹਰ ਬਣਨ ਲੱਗੀ ਹੈ।

Advertisement

ਮਾਲਵਾ ਖੇਤਰ ਵਿੱਚ ਅੱਜ ਕੱਲ੍ਹ ਝੋਨੇ ਦੀ ਲੁਵਾਈ ਦੇ ਜ਼ੋਰ ਵੇਲੇ ਕਿਸਾਨਾਂ ਨੇ ਪਰਵਾਸੀ ਮਜ਼ਦੂਰਾਂ ਦੇ ਨਾਲ ਪਿੰਡਾਂ ਦੀ ਦੇਸੀ ਲੇਬਰ ਤੋਂ ਝੋਨਾ ਲਵਾਉਣਾ ਆਰੰਭ ਕੀਤਾ ਹੋਇਆ ਹੈ। ਹੁਣ ਲਵਾਈ ਦੇ ਜ਼ੋਰ ਦੇਖਦੇ ਹੋਏ ਘਰਾਂ ਵਿੱਚ ਬੈਠੇ ਬੱਚਿਆਂ ਨੂੰ ਮਾਪਿਆਂ ਵੱਲੋਂ ਝੋਨਾ ਲਾਉਣ ਲਈ ਨਾਲ ਲਿਜਾਇਆ ਜਾਣ ਲੱਗਿਆ ਹੈ।

ਦਿਲਚਸਪ ਗੱਲ ਹੈ ਕਿ ਝੋਨੇ ਦੀ ਲੁਵਾਈ ਵੇਲੇ ਕਿਸਾਨਾਂ ਦੇ ਬੱਚਿਆਂ ਤੋਂ ਇਲਾਵਾ ਹੋਰ ਪਰਿਵਾਰਕ ਜੀਅ ਵੀ ਖੇਤਾਂ ਵਿੱਚ ਕੰਮ ਕਰਵਾਉਣ ਲਈ ਜੁਟੇ ਹੋਏ ਵਿਖਾਈ ਦੇ ਰਹੇ ਹਨ। ਬੱਚੇ ਸਕੂਲਾਂ ਵਿੱਚ ਛੁੱਟੀਆਂ ਹੋਣ ਕਾਰਨ ਝੋਨੇ ਦੀ ਪੌਦ ਨੂੰ ਪੁੱਟਣ ਤੋਂ ਲੈ ਕੇ ਲੁਵਾਈ ਦੇ ਕੰਮ ਹੱਥ ਵਟਾਉਂਦੇ ਹਨ। ਹੁਣ ਬਹੁਤੇ ਕਿਸਾਨ ਕੱਦੂ ਕਰਨ ਦਾ ਕਾਰਜ ਦਿਨ ਚੜ੍ਹਦੇ ਤੋਂ ਪਹਿਲਾਂ ਹੀ ਕਰ ਰੱਖਦੇ ਹਨ ਅਤੇ ਸਾਰਾ ਦਿਨ ਝੋਨੇ ਦੀ ਲੁਵਾਈ ਲਈ ਕੰਮ ਚੱਲਦਾ ਰਹਿੰਦਾ ਹੈ। ਮਾਨਸਾ ਜ਼ਿਲ੍ਹੇ ਦੇ ਪਿੰਡ ਸਰਦੂਲੇਵਾਲਾ, ਟਿੱਬੀ ਹਰੀ ਸਿੰਘ, ਭੈਣੀਬਾਘਾ, ਕੋਟਲੀ ਕਲਾਂ, ਠੂਠਿਆਂਵਾਲੀ, ਮੂਸਾ, ਖਿਆਲਾ, ਖੋਖਰ ਕਲਾਂ, ਫਫੜੇ ਭਾਈਕੇ ਅਤੇ ਬੱਪੀਆਣਾ ਵਿੱਚ ਅਨੇਕਾਂ ਸਕੂਲਾਂ ਅਤੇ ਕਾਲਜਾਂ ‘ਚ ਪੜ੍ਹਦੇ ਬੱਚੇ ਮਾਪਿਆਂ ਨਾਲ ਝੋਨਾ ਲੁਵਾਉਂਦੇ ਵੇਖੇ ਗਏ।

ਝੋਨੇ ਦੀ ਲੁਵਾਈ ਦੇ ਇਨ੍ਹਾਂ ਅਹਿਮ ਦਿਨਾਂ ਦੌਰਾਨ ਹੁਣ ਕਿਸਾਨਾਂ-ਮਜ਼ਦੂਰਾਂ ਦੇ ਘਰਾਂ ਵਿੱਚ ਸਿਰਫ਼ ਇੱਕ-ਇੱਕ ਜੀਅ ਹੀ ਦਿਨ ਵੇਲੇ ਰਹਿ ਜਾਂਦਾ ਹੈ ਅਤੇ ਬਾਕੀ ਸਾਰਾ ਟੱਬਰ ਦਿਨ ਚੜ੍ਹਦੇ ਨੂੰ ਖੇਤਾਂ ਵਿੱਚ ਜਾ ਵੜਦਾ ਹੈ ਅਤੇ ਟਿੱਕੀ ਛਿਪੀ ਤੋਂ ਹੀ ਘਰਾਂ ਨੂੰ ਮੁੜਦੇ ਹਨ।

ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਗੋਰਾ ਸਿੰਘ ਭੈਣੀਬਾਘਾ ਨੇ ਦੱਸਿਆ ਕਿ ਕਿਸਾਨਾਂ ਨੂੰ ਫ਼ਸਲਾਂ ‘ਚੋਂ ਭਾਵੇਂ ਬਹੁਤਾ ਕੁੱਝ ਨਹੀਂ ਬਚਦਾ, ਪਰ ਫੇਰ ਵੀ ਉਹ ਆਪਣੇ ਲਾਡਲਿਆਂ ਨੂੰ ਹੱਥੀਂ ਕਿਰਤ ਕਰਵਾਉਣ ਦੀ ਆਦਤ ਪਵਾਉਣ ਲਈ ਅਜਿਹਾ ਕਰਦੇ ਹਨ। ਇਸ ਨਾਲ ਉਨ੍ਹਾਂ ਨੂੰ ਚਾਰ ਪੈਸਿਆਂ ਦੀ ਬਚਤ ਵੀ ਹੁੰਦੀ ਹੈ।

Advertisement
Tags :
ਸਕੂਲੀਹੱਥਾਂਕਿਸਾਨਾਂ-ਮਜ਼ਦੂਰਾਂਝੋਨੇਪਨੀਰੀਫੜਾਈਬੱਚਿਆਂ