For the best experience, open
https://m.punjabitribuneonline.com
on your mobile browser.
Advertisement

ਟਰਾਂਸਫਾਰਮਰ ਠੀਕ ਕਰਵਾਉਣ ਲਈ ਪਾਵਰਕੌਮ ਦੇ ਚੱਕਰ ਮਾਰ ਕੇ ਹੰਭਿਆ ਕਿਸਾਨ

08:58 PM Jun 29, 2023 IST
ਟਰਾਂਸਫਾਰਮਰ ਠੀਕ ਕਰਵਾਉਣ ਲਈ ਪਾਵਰਕੌਮ ਦੇ ਚੱਕਰ ਮਾਰ ਕੇ ਹੰਭਿਆ ਕਿਸਾਨ
Advertisement

ਪੱਤਰ ਪ੍ਰੇਰਕ

Advertisement

ਤਰਨ ਤਾਰਨ, 25 ਜੂਨ

ਜਮਹੂਰੀ ਅਧਿਕਾਰ ਸਭਾ ਪੰਜਾਬ ਦੇ ਸੂਬਾ ਸਕੱਤਰ ਨਰਭਿੰਦਰ ਸਿੰਘ ਵਾਸੀ ਪੱਧਰੀ ਕਲਾਂ ਕਰੀਬ 20 ਦਿਨ ਪਹਿਲਾਂ ਸਰਹੱਦੀ ਖੇਤਰ ਅੰਦਰ ਆਏ ਝੱਖੜ ਦੌਰਾਨ ਪੋਲ ਸਮੇਤ ਡਿੱਗੇ ਟਰਾਂਸਫਾਰਮਰ ਨੂੰ ਫਿਰ ਤੋਂ ਚਾਲੂ ਕਰਵਾਉਣ ਦਫਤਰਾਂ ਦੇ ਅਨੇਕਾਂ ਚੱਕਰ ਮਾਰ ਕੇ ਵੀ ਸੁਣਵਾਈ ਕਰਵਾਉਣ ਵਿੱਚ ਸਫਲ ਨਹੀਂ ਹੋ ਸਕਿਆ| ਥੱਕ ਹਾਰ ਕੇ ਨਰਭਿੰਦਰ ਸਿੰਘ ਨੇ ਸੂਬੇ ਦੀਆਂ ਸਾਰੀਆਂ ਸੰਘਰਸ਼ਸ਼ੀਲ ਜਥੇਬੰਦੀਆਂ ਦੇ ਨਾਂ ‘ਤੇ ਪੱਤਰ ਲਿਖਿਆ ਹੈ ਜਿਸ ਵਿੱਚ ਨਰਭਿੰਦਰ ਸਿੰਘ ਨੇ ਆਪਣੇ ਹੱਕ ਵਿੱਚ ਆਵਾਜ਼ ਉਠਾਉਣ ਦੀ ਅਪੀਲ ਕੀਤੀ ਹੈ| ਪੱਤਰ ਵਿੱਚ ਨਰਭਿੰਦਰ ਨੇ ਦੱਸਿਆ ਹੈ ਕਿ 6-7 ਜੂਨ ਦੇ ਝੱਖੜ ਵਿੱਚ ਜਿਥੇ ਉਸ ਦੇ ਖੇਤਾਂ ਦੇ ਟਰਾਂਸਫਾਰਮਰ ਦਾ ਨੁਕਸਾਨ ਹੋਇਆ ਹੈ ਉਥੇ ਖੰਭਾ ਤੱਕ ਵੀ ਟੁੱਟ ਚੁੱਕਾ ਹੈ| ਉਸ ਨੂੰ ਝੋਨੇ ਦੇ ਸੀਜਨ ਦੌਰਾਨ ਡਾਢੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ| ਉਸ ਨੇ ਕਿਹਾ ਕਿ ਉਹ ਇਸ ਅਰਸੇ ਦੌਰਾਨ ਜਿਥੇ ਲਾਈਨਮੈਨ ਤੋਂ ਲੈ ਕੇ ਐਕਸੀਅਨ ਤੱਕ ਦੇ ਦਫਤਰਾਂ ਦੇ ਚੱਕਰ ਮਾਰ ਆਇਆ ਹੈ ਉਥੇ ਉਸ ਨੇ ਪਾਵਰਕੌਮ ਦੇ ਮੋਬਾਈਲ ਨੰਬਰਾਂ ਅਤੇ ਹੈਲਪ ਲਾਈਨਾਂ ਤੱਕ ਵੀ ਪਹੁੰਚ ਕੀਤੀ ਹੈ ਪਰ ਉਹ ਸੁਣਵਾਈ ਕਰਵਾਉਣ ਵਿੱਚ ਅਸਫਲ ਰਿਹਾ ਹੈ| ਉਸ ਨੇ ਕੁਝ ਅਧਿਕਾਰੀਆਂ ਵਲੋਂ ਉਸ ਨਾਲ ਮੰਦਾ ਵਿਵਹਾਰ ਕਰਨ ਦਾ ਵੀ ਦੋਸ਼ ਲਗਾਇਆ ਹੈ|

ਸੰਪਰਕ ਕਰਨ ‘ਤੇ ਪਾਵਰਕੌਮ ਦੇ ਉੱਪ ਮੰਡਲ ਸੁਰਸਿੰਘ ਦੇ ਜੇਈ ਜਸਬੀਰ ਸਿੰਘ ਨੇ ਕਿਹਾ ਕਿ ਨਰਭਿੰਦਰ ਸਿੰਘ ਦਾ ਟਿਊਬਵੈਲ ਕੁਨੈਕਸ਼ਨ ਜਿਥੇ ਅਜੀਤ ਸਿੰਘ ਕਿਸਾਨ ਦੇ ਨਾਂ ‘ਤੇ ਬੋਲਦਾ ਹੈ ਉਥੇ ਇਹ ਕੁਨੈਕਸ਼ਨ ਵਿਭਾਗ ਦੇ ਰਿਕਾਰਡ ਵਿੱਚ ਆਨਲਾਈਨ ਵੀ ਨਹੀਂ ਚੜ੍ਹ ਸਕਿਆ| ਅਧਿਕਾਰੀ ਜਸਬੀਰ ਸਿੰਘ ਨੇ ਕਿਹਾ ਕਿ ਇਸ ਮਾਮਲੇ ਦੀ ਸਾਰੀ ਬਣਦੀ ਕਾਰਵਾਈ ਕਰੀਬ ਕਰੀਬ ਮੁਕੰਮਲ ਕਰ ਲਈ ਗਈ ਹੈ ਅਤੇ ਸੋਮਵਾਰ ਤੱਕ ਟਰਾਂਸਫਾਰਮਰ ਚਾਲੂ ਕਰ ਦਿੱਤਾ ਜਾਵੇਗਾ|

Advertisement
Tags :
Advertisement
Advertisement
×