For the best experience, open
https://m.punjabitribuneonline.com
on your mobile browser.
Advertisement

ਫ਼ਰੀਦਕੋਟ ਦੀ ਸੀਟ ਆਜ਼ਾਦ ਉਮੀਦਵਾਰ ਭਾਈ ਸਰਬਜੀਤ ਸਿੰਘ ਦੀ ਝੋਲੀ ਪਈ

07:55 AM Jun 05, 2024 IST
ਫ਼ਰੀਦਕੋਟ ਦੀ ਸੀਟ ਆਜ਼ਾਦ ਉਮੀਦਵਾਰ ਭਾਈ ਸਰਬਜੀਤ ਸਿੰਘ ਦੀ ਝੋਲੀ ਪਈ
ਜਿੱਤ ਦੇ ਐਲਾਨ ਤੋਂ ਬਾਅਦ ਗਿਣਤੀ ਕੇਂਦਰ ਦੇ ਬਾਹਰ ਆਪਣੇ ਸਮਰਥਕਾਂ ਨੂੰ ਮਿਲਦੇ ਹੋਏ ਭਾਈ ਸਰਬਜੀਤ ਸਿੰਘ।
Advertisement

ਜਸਵੰਤ ਜੱਸ
ਫਰੀਦਕੋਟ, 4 ਜੂਨ
ਫਰੀਦਕੋਟ ਲੋਕ ਸਭਾ ਹਲਕੇ ਤੋਂ ਆਜ਼ਾਦ ਉਮੀਦਵਾਰ ਅਤੇ ਇੰਦਰਾ ਗਾਂਧੀ ਕਤਲ ਕੇਸ ਵਿੱਚ ਸ਼ਾਮਿਲ ਭਾਈ ਬੇਅੰਤ ਸਿੰਘ ਦੇ ਲੜਕੇ ਸਰਬਜੀਤ ਸਿੰਘ ਨੂੰ ਸ਼ਾਨਦਾਰ ਜਿੱਤ ਹਾਸਲ ਹੋਈ ਹੈ। ਫਰੀਦਕੋਟ ਲੋਕ ਸਭਾ ਹਲਕੇ ਵਿੱਚ ਉਹ ਪਹਿਲੇ ਉਮੀਦਵਾਰ ਹਨ ਜਿਨ੍ਹਾਂ ਨੂੰ ਆਜ਼ਾਦ ਤੌਰ ’ਤੇ ਜਿੱਤ ਹਾਸਿਲ ਹੋਈ ਹੈ। ਵੋਟਾਂ ਦੀ ਗਿਣਤੀ ਦੌਰਾਨ ਭਾਈ ਸਰਬਜੀਤ ਸਿੰਘ ਨੂੰ ਕੁੱਲ 2,96,922 ਵੋਟਾਂ ਪਈਆਂ ਹਨ ਜਦੋਂ ਕਿ ਕਰਮਜੀਤ ਅਨਮੋਲ ਨੂੰ 2 ਲੱਖ 26 ਹਜਾਰ ਤੋਂ ਵੱਧ ਵੋਟਾਂ ਪਈਆਂ। ਕਾਂਗਰਸੀ ਉਮੀਦਵਾਰ ਅਮਰਜੀਤ ਕੌਰ ਸਾਹੋਕੇ 1 ਲੱਖ 60 ਹਜ਼ਾਰ ਵੋਟ ਲੈ ਕੇ ਤੀਜੇ ਨੰਬਰ ’ਤੇ ਰਹੀ। ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਉਮੀਦਵਾਰ ਰਾਜਵਿੰਦਰ ਸਿੰਘ 1 ਲੱਖ 38 ਹਜ਼ਾਰ ਵੋਟ ਲੈ ਕੇ ਚੌਥੇ ਸਥਾਨ ’ਤੇ ਰਹੇ। ਭਾਜਪਾ ਉਮੀਦਵਾਰ ਹੰਸ ਰਾਜ ਹੰਸ ਨੂੰ 1 ਲੱਖ 23 ਹਜ਼ਾਰ ਵੋਟਾਂ ਪਈਆਂ ਹਨ ਅਤੇ ਉਹ ਪੰਜਵੇਂ ਨੰਬਰ ’ਤੇ ਰਹੇ। ਵੋਟਾਂ ਦੀ ਗਿਣਤੀ ਦੇ ਕੁੱਲ 61 ਗੇੜ ਸਨ ਅਤੇ ਭਾਈ ਸਰਬਜੀਤ ਸਿੰਘ 52 ਗੇੜਾਂ ਵਿੱਚ ਲਗਾਤਾਰ ਜਿੱਤ ਦਰਜ ਕਰਦੇ ਰਹੇ। ਸੀਪੀਆਈ ਉਮੀਦਵਾਰ ਗੁਰਚਰਨ ਸਿੰਘ ਨੂੰ 15 ਹਜ਼ਾਰ ਵੋਟ ਪਈ ਹੈ ਜਦੋਂ ਕਿ ਬਸਪਾ 10 ਹਜ਼ਾਰ ਤੋਂ ਵੱਧ ਵੋਟ ਲੈ ਕੇ ਸੱਤਵੇਂ ਸਥਾਨ ‘ਤੇ ਰਹੀ। ਭਾਈ ਸਰਬਜੀਤ ਸਿੰਘ ਅਤੇ ਆਪ ਉਮੀਦਵਾਰ ਨੂੰ ਛੱਡ ਕੇ ਕਿਸੇ ਵੀ ਪਾਰਟੀ ਦੇ ਉਮੀਦਵਾਰ ਨੇ ਗਿਣਤੀ ਦੇ ਕਿਸੇ ਵੀ ਰਾਊਂਡ ਵਿੱਚ ਲੀਡ ਨਹੀਂ ਕੀਤਾ ਅਤੇ ਸਾਰੇ ਵਿਧਾਨ ਸਭਾ ਹਲਕਿਆਂ ਵਿੱਚੋਂ ਹਾਰ ਕੇ ਆਏ। ਵੋਟਾਂ ਦੀ ਗਿਣਤੀ ਦੌਰਾਨ ਨੋਟਾ ਨੂੰ 20 ਉਮੀਦਵਾਰਾਂ ਤੋਂ ਵੱਧ 4200 ਵੋਟ ਪਈ। ਭਾਈ ਸਰਬਜੀਤ ਸਿੰਘ ਤੋਂ ਇਲਾਵਾ ਬਾਕੀ ਸਾਰੇ ਆਜ਼ਾਦ ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ ਹੋ ਗਈਆਂ ਹਨ। ਸਰਬਜੀਤ ਸਿੰਘ ਨੂੰ ਜੇਤੂ ਐਲਾਨੇ ਜਾਣ ਤੋਂ ਬਾਅਦ ਡੀਸੀ ਵਿਨੀਤ ਕੁਮਾਰ ਨੇ ਉਨ੍ਹਾਂ ਨੂੰ ਜੇਤੂ ਹੋਣ ਦਾ ਸਰਟੀਫਿਕੇਟ ਤਕਸੀਮ ਕੀਤਾ।

Advertisement

ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਲੜਾਈ ਲੜਾਂਗਾ: ਭਾਈ ਸਰਬਜੀਤ ਸਿੰਘ

ਫਰੀਦਕੋਟ (ਨਿੱਜੀ ਪੱਤਰ ਪ੍ਰੇਰਕ): ਫਰੀਦਕੋਟ ਰਾਖਵੇਂ ਲੋਕ ਸਭਾ ਹਲਕੇ ਤੋਂ ਸ਼ਾਨਦਾਰ ਜਿੱਤ ਹਾਸਲ ਕਰਨ ਤੋਂ ਬਾਅਦ ਆਜ਼ਾਦ ਉਮੀਦਵਾਰ ਭਾਈ ਸਰਬਜੀਤ ਸਿੰਘ ਨੇ ਕਿਹਾ ਕਿ ਉਹ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਅਤੇ ਪੀੜਤਾਂ ਨੂੰ ਇਨਸਾਫ ਦਿਵਾਉਣ ਲਈ ਆਪਣਾ ਫਰਜ਼ ਨਿਭਾਉਣਗੇ। ਉਹ ਪਾਰਲੀਮੈਂਟ ਵਿੱਚ ਬੇਅਦਬੀਆਂ ਸਬੰਧੀ ਸਖਤ ਕਾਨੂੰਨ ਦੀ ਵੀ ਵਕਾਲਤ ਕਰਨਗੇ। ਭਾਈ ਸਰਬਜੀਤ ਸਿੰਘ ਨੇ ਆਪਣੀ ਜਿੱਤ ’ਤੇ ਕੋਈ ਵੀ ਜਸ਼ਨ ਨਹੀਂ ਮਨਾਇਆ। ਵਰਕਰਾਂ ਅਤੇ ਆਗੂਆਂ ਨੂੰ ਹਦਾਇਤ ਕੀਤੀ ਕਿ ਪਟਾਕੇ ਨਾ ਚਲਾਏ ਜਾਣ ਅਤੇ ਨਾ ਹੀ ਭੰਗੜੇ ਪਾਏ ਜਾਣ।

Advertisement

Advertisement
Author Image

joginder kumar

View all posts

Advertisement