ਰੇਲਗੱਡੀ ’ਚ ਸੀਟ ਤੋਂ ਤਕਰਾਰ ਕਾਰਨ ਪਰਿਵਾਰ ਦੀ ਕੁੱਟਮਾਰ
06:43 AM May 25, 2024 IST
Advertisement
ਪੱਤਰ ਪ੍ਰੇਰਕ
ਫਗਵਾੜਾ, 24 ਮਈ
ਸਥਾਨਕ ਰੇਲਵੇ ਸਟੇਸ਼ਨ ’ਤੇ ਕੁਝ ਰੇਲ ਯਾਤਰੀਆਂ ਨੇ ਕੁੱਟਮਾਰ ਕਰਕੇ ਇੱਕ ਪਰਿਵਾਰ ਦੇ ਚਾਰ ਮੈਂਬਰਾਂ ਨੂੰ ਜ਼ਖਮੀ ਕਰ ਦਿੱਤਾ। ਘਟਨਾ ਸਬੰਧੀ ਜਾਣਕਾਰੀ ਦਿੰਦਿਆ ਰੋਹਿਤ ਵਾਸੀ ਜੰਡਿਆਲੀ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਨਾਲ ਪਠਾਨਕੋਟ ਤੋਂ ਵਾਪਸ ਆ ਰਹੇ ਸਨ ਤੇ ਜਨਰਲ ਡੱਬੇ ’ਚ ਇੱਕ ਵਿਅਕਤੀ ਸੀਟ ’ਤੇ ਲੰਮਾ ਪਿਆ ਹੋਇਆ ਸੀ। ਰੋਹਿਤ ਮੁਤਾਬਕ ਉਸ ਦੀ ਭੈਣ ਰਿੰਪੀ ਨੇ ਵਿਅਕਤੀ ਨੂੰ ਉੱਠਣ ਲਈ ਕਿਹਾ ਤਾਂ ਉਹ ਤੈਸ਼ ’ਚ ਆ ਗਿਆ ਤੇ ਉਸ ਨੇ ਫਗਵਾੜਾ ਸਟੇਸ਼ਨ ’ਤੇ ਪੁੱਜ ਕੇ ਆਪਣੇ ਹੋਰ ਸਾਥੀ ਬੁਲਾ ਕੇ ਉਨ੍ਹਾਂ ਦੀ ਕੁੱਟਮਾਰ ਕੀਤੀ। ਰੋਹਿਤ ਨੇ ਕਿਹਾ ਕਿ ਕੁੱਟਮਾਰ ਕਾਰਨ ਸ਼ੁਕਲਾ ਰਾਏ, ਰਵੀ ਤੇ ਰਿੰਪੀ ਤੇ ਉਸ ਦੀ ਮਾਤਾ ਜ਼ਖਮੀ ਹੋ ਗਈ ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ’ਚ ਭਰਤੀ ਕਰਵਾਇਆ ਗਿਆ। ਘਟਨਾ ਦੀ ਸੂਚਨਾ ਪੁਲੀਸ ਨੂੰ ਦੇ ਦਿੱਤੀ ਗਈ ਹੈ।
Advertisement
Advertisement