ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਟੌਹੜਾ ਦੀ ਪੰਚਾਇਤ ’ਤੇ ਪੰਥ ਰਤਨ ਦੇ ਪਰਿਵਾਰਕ ਹਮਾਇਤੀ ਕਾਬਜ਼

07:44 AM Oct 16, 2024 IST

ਖੇਤਰੀ ਪ੍ਰਤੀਨਿਧ
ਪਟਿਆਲਾ, 15 ਅਕਤੂਬਰ
ਇੱਥੋਂ ਦੇ ਪਿੰਡ ਟੌਹੜਾ ਦੀ ਪੰਚਾਇਤ ’ਤੇ ਪੰਥ ਰਤਨ ਗੁਰਚਰਨ ਸਿੰਘ ਟੌਹੜਾ ਪਰਿਵਾਰ ਦੇ ਹਮਾਇਤੀਆਂ ਦਾ ਮੁਕੰਮਲ ਕਬਜ਼ਾ ਹੋ ਗਿਆ। ਇੱਥੇ ਟੌਹੜਾ ਪਰਿਵਾਰ ਦੀ ਹਮਾਇਤ ਨਾਲ ਸੁਖਜਿੰਦਰ ਸਿੰਘ ਕਾਲਾ 343 ਵੋਟਾਂ ਦੇ ਫਰਕ ਨਾਲ ਪਿੰਡ ਦੇ ਸਰਪੰਚ ਚੁਣੇ ਗਏ ਹਨ ਅਤੇ ਟੌਹੜਾ ਪਰਿਵਾਰ ਦੇ ਹਮਾਇਤੀ ਨੌਂ ਵਿੱਚੋਂ ਅੱਠ ਪੰਚ ਵੀ ਜੇਤੂ ਰਹੇ ਹਨ। ਸੁਖਜਿੰਦਰ ਸਿੰਘ ਨੂੰ ਭਾਵੇਂ ਮੁੱਖ ਤੌਰ ’ਤੇ ਟੌਹੜਾ ਪਿੰਡ ’ਚ ਰਹਿੰਦੇ ਮਰਹੂਮ ਟੌਹੜਾ ਦੇ ਛੋਟੇ ਦੋਹਤੇ ਕੰਵਰਵੀਰ ਸਿੰਘ ਟੌਹੜਾ (ਸੂਬਾ ਸਕੱਤਰ ਭਾਜਪਾ) ਵੱਲੋਂ ਖੜ੍ਹਾਇਆ ਗਿਆ ਸੀ। ਇਸ ਮਗਰੋਂ ਮਰਹੂਮ ਟੌਹੜਾ ਦੀ ਧੀ ਬੀਬੀ ਮੈਂਬਰ ਸ਼੍ਰੋਮਣੀ ਕਮੇਟੀ ਕੁਲਦੀਪ ਕੌਰ ਟੌਹੜਾ ਅਤੇ ਜਵਾਈ ਸਾਬਕਾ ਮੰਤਰੀ ਹਰਮੇਲ ਸਿੰਘ ਅਤੇ ਵੱਡੇ ਦੋਹਤੇ ਹਰਵਿੰਦਰ ਸਿੰਘ ਟੌਹੜਾ ਨੇ ਵੀ ਅਪਣਾ ਲਿਆ। ਉਧਰ, ਸੁਖਜਿੰਦਰ ਸਿੰਘ ਟੌਹੜਾ ਦੇ ਵਿਰੋਧੀ ਉਮੀਦਵਾਰ ਵਜੋਂ ਚੋਣ ਲੜੇ ਸਾਬਕਾ ਸਰਪੰਚ ਬਹਾਦਰ ਸਿੰਘ ਟੌਹੜਾ ਦੇ ਮੁੱਖ ਹਮਾਇਤੀਆਂ ’ਚ ਮਰਹੂਮ ਟੌਹੜਾ ਦੇ ਅਤਿ ਕਰੀਬੀ ਰਹੇ ਸ਼੍ਰੋਮਣੀ ਕਮੇਟੀ ਮੈਂਬਰ ਸਤਵਿੰਦਰ ਸਿੰਘ ਟੌਹੜਾ ਤੇ ਸਾਥੀ ਸ਼ਾਮਲ ਸਨ। ਕੰਵਰਵੀਰ ਟੌਹੜਾ ਦੇ ਪੀਏ ਸਨੀ ਟੌਹੜਾ ਨੇ ਦੱਸਿਆ ਕਿ ਰਾਤੀਂ ਸਾਢੇ ਅੱਠ ਵਜੇ ਐਲਾਨੇ ਕੀਤੇ ਗਏ ਨਤੀਜੇ ਮਗਰੋਂ ਟੌਹੜਾ ਪਰਿਵਾਰ ਅਤੇ ਹਮਾਇਤੀਆਂ ਨੇ ਜੇਤੂ ਸਰਪੰਚ ਦਾ ਸਵਾਗਤ ਕੀਤਾ।
ਇਸੇ ਦੌਰਾਨ ਪਟਿਆਲਾ ਤੋਂ ‘ਆਪ’ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਦੇ ਅਤਿ ਕਰੀਬੀ ਅਤੇ ਗੁਰੂ ਤੇਗ ਬਹਾਦਰ ਸਿੰਘ ਟਰੱਕ ਯੂਨੀਅਨ ਪਟਿਆਲਾ ਦੇ ਪ੍ਰ੍ਰਧਾਨ ਜਸਦੇਵ ਸਿੰਘ ਸੰਧੂ ਦੀ ਪਤਨੀ ਜਸਵਿੰਦਰ ਕੌਰ ਸੰਧੂ ਵੀ ਭੁੱਨਰਹੇੜੀ ਨੇੜਲੇ ਪਿੰਡ ਬਾਹਲ ਦੀ ਸਰਪੰਚ ਚੁਣੀ ਗਈ। ਉਨ੍ਹਾਂ 56 ਵੋਟਾਂ ਨਾਲ ਜਿੱਤ ਹਾਸਲ ਕੀਤੀ।

Advertisement

Advertisement