For the best experience, open
https://m.punjabitribuneonline.com
on your mobile browser.
Advertisement

ਪਰਿਵਾਰ ਨੇ ਰਿਸ਼ੀ ਕਪੂਰ ਨੂੰ ਚੌਥੀ ਬਰਸੀ ’ਤੇ ਯਾਦ ਕੀਤਾ

08:30 AM May 01, 2024 IST
ਪਰਿਵਾਰ ਨੇ ਰਿਸ਼ੀ ਕਪੂਰ ਨੂੰ ਚੌਥੀ ਬਰਸੀ ’ਤੇ ਯਾਦ ਕੀਤਾ
Advertisement

ਦਿੱਲੀ: ਅਦਾਕਾਰ ਰਿਸ਼ੀ ਕਪੂਰ ਨੂੰ ਅੱਜ ਉਨ੍ਹਾਂ ਦੀ ਚੌਥੀ ਬਰਸੀ ’ਤੇ ਪਰਿਵਾਰ ਵੱਲੋਂ ਯਾਦ ਕੀਤਾ ਗਿਆ। ਰਿਸ਼ੀ ਕਪੂਰ ਦੀ ਪਤਨੀ ਨੀਤੂ ਸਿੰਘ ਨੇ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਰਿਸ਼ੀ ਕਪੂਰ ਦੇ ਦੇਹਾਂਤ ਮਗਰੋਂ ਜੀਵਨ ਪਹਿਲਾਂ ਵਰਗਾ ਨਹੀਂ ਰਿਹਾ। ‘ਬੌਬੀ’, ‘ਰਫੂਚੱਕਰ’, ‘ਕਰਜ਼’, ‘ਅਗਨੀਪੱਥ’,‘ਕਪੂਰ ਐਂਡ ਸੰਨਜ਼’ ਅਤੇ ‘ਮੁਲਕ’ ਜਿਹੀਆਂ ਫ਼ਿਲਮਾਂ ਨਾਲ ਆਪਣੀ ਪਛਾਣ ਬਣਾਉਣ ਵਾਲੇ ਰਿਸ਼ੀ ਕਪੂਰ ਦਾ 30 ਅਪਰੈਲ 2020 ਨੂੰ ਕਰੀਬ ਦੋ ਸਾਲ ਤੱਕ ਕੈਂਸਰ ਨਾਲ ਜੂਝਣ ਮਗਰੋਂ ਦੇਹਾਂਤ ਹੋ ਗਿਆ ਸੀ। ਨੀਤੂ ਕਪੂਰ ਨੇ ਇੰਸਟਾਗ੍ਰਾਮ ’ਤੇ ਰਿਸ਼ੀ ਕਪੂਰ ਨਾਲ ਆਪਣੀ ਤਸਵੀਰ ਸਾਂਝੀ ਕੀਤੀ ਹੈ। ਦੋਵਾਂ ਨੇ ਇਕੱਠਿਆਂ ‘ਰਫੂ ਚੱਕਰ’, ‘ਅਮਰ ਅਕਬਰ ਐਂਥਨੀ’ ਅਤੇ ‘ਦੋ ਦੂਣੀ ਚਾਰ’ ਸਣੇ ਕਈ ਫ਼ਿਲਮਾਂ ਵਿੱਚ ਕੰਮ ਕੀਤਾ। ਨੀਤੂ ਸਿੰਘ ਨੇ ਤਸਵੀਰ ਸਾਂਝੀ ਕਰਦਿਆਂ ਲਿਖਿਆ ਹੈ,‘ਸਾਡੇ ਲਈ ਚਾਰ ਸਾਲ.... ਤੁਹਾਡੇ ਬਿਨਾਂ ਜ਼ਿੰਦਗੀ ਕਦੇ ਪਹਿਲਾਂ ਵਰਗੀ ਨਹੀਂ ਹੋ ਸਕਦੀ।’ ਰਿਸ਼ੀ ਕਪੂਰ ਅਤੇ ਨੀਤੂ ਕਪੂਰ ਦੀ ਧੀ ਰਿਧਿਮਾ ਕਪੂਰ ਸਾਹਨੀ ਨੇ ਇੰਸਟਾਗ੍ਰਾਮ ’ਤੇ ਆਪਣੇ ਪਿਤਾ ਨਾਲ ਆਪਣੀ ਬਚਪਨ ਦੀ ਤਸਵੀਰ ਸਾਂਝੀ ਕੀਤੀ ਹੈ। ਰਿਸ਼ੀ ਕਪੂਰ ਦੇ ਜਵਾਈ ਭਰਤ ਸਾਹਨੀ ਨੇ ਇੰਸਟਾਗ੍ਰਾਮ ’ਤੇ ਪੋਸਟ ਸਾਂਝੀ ਕਰਦਿਆਂ ਲਿਖਿਆ ਹੈ,‘ਜਿਨ੍ਹਾਂ ਨੂੰ ਅਸੀਂ ਪਿਆਰ ਕਰਦੇ ਹਾਂ ਉਹ ਦੂਰ ਨਹੀਂ ਜਾਂਦੇ, ਉਹ ਹਰ ਦਿਨ ਸਾਡੇ ਨਾਲ ਨਾਲ ਰਹਿੰਦੇ ਹਨ।’ ਰਿਸ਼ੀ ਕਪੂਰ ਦੀ ਆਖਰੀ ਫ਼ਿਲਮ ‘ਸ਼ਰਮਾ ਜੀ ਨਮਕੀਨ’ ਸੀ, ਜੋ 2022 ਵਿੱਚ ਸਿਨੇਮਾਘਰਾਂ ਵਿੱਚ ਰਿਲੀਜ਼ ਹੋਈ ਸੀ। -ਪੀਟੀਆਈ

Advertisement

Advertisement
Author Image

Advertisement
Advertisement
×