ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪਰਿਵਾਰਕ ਮੈਂਬਰਾਂ ਨੂੰ ਘਰ ’ਚ ਬੰਦੀ ਬਣਾ ਕੇ ਨਕਦੀ ਤੇ ਗਹਿਣੇ ਲੁੱਟੇ

07:19 AM Feb 08, 2024 IST

ਪੱਤਰ ਪ੍ਰੇਰਕ
ਯਮੁਨਾਨਗਰ, 7 ਫਰਵਰੀ
ਇਥੇ ਜਗਾਧਰੀ ਦੀ ਗਰੀਨ ਵਿਹਾਰ ਕਲੋਨੀ ਵਿੱਚ ਅੱਧੀ ਦਰਜਨ ਲੁਟੇਰੇ ਫਜ਼ਰੂਲ ਹੱਕ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਘਰ ਵਿੱਚ ਬੰਦੀ ਬਣਾ ਕੇ ਉਨ੍ਹਾਂ ਕੋਲੋਂ 8.5 ਲੱਖ ਰੁਪਏ ਦੀ ਨਕਦੀ ਅਤੇ 11 ਤੋਲੇ ਸੋਨੇ ਦੇ ਗਹਿਣੇ ਲੁੱਟ ਕੇ ਲੈ ਗਏ। ਪਰਿਵਾਰਕ ਮੈਂਬਰਾਂ ਨੇ ਕਿਸੇ ਤਰ੍ਹਾਂ ਆਪਣੇ ਬੰਨ੍ਹੇ ਹੋਏ ਹੱਥ-ਪੈਰ ਖੁਲ੍ਹਵਾ ਕੇ ਪੁਲੀਸ ਨੂੰ ਸੂਚਨਾ ਦਿੱਤੀ। ਪੁਲੀਸ ਨੇ ਮਾਮਲੇ ਦੀ ਜਾਂਚ ਕਰਨ ਤੋਂ ਬਾਅਦ ਅਣਪਛਾਤੇ ਲੁਟੇਰਿਆਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਫਜ਼ਰੂਲ ਹੱਕ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਉਹ ਗ੍ਰੀਨ ਵਿਹਾਰ ਕਲੋਨੀ ’ਚ ਆਪਣੀ ਪਤਨੀ, ਤਿੰਨ ਬੇਟੀਆਂ ਅਤੇ ਇਕ ਪੁੱਤਰ ਨਾਲ ਰਹਿੰਦਾ ਹੈ ਤੇ ਸਮਤਾ ਪਲਾਈਵੁੱਡ ਫੈਕਟਰੀ ’ਚ ਠੇਕੇਦਾਰ ਵਜੋਂ ਕੰਮ ਕਰਦਾ ਹੈ। ਉਸ ਨੇ ਦੱਸਿਆ ਕਿ ਉਸ ਦੇ ਘਰ ’ਚ ਦਰਵਾਜ਼ਿਆਂ ਦੀ ਮੁਰੰਮਤ ਦਾ ਕੰਮ ਚੱਲ ਰਿਹਾ ਸੀ। ਘਰ ਦੇ ਮੁੱਖ ਦਰਵਾਜ਼ੇ ’ਤੇ ਕੋਈ ਤਾਲਾ ਜਾਂ ਕੁੰਡੀ ਨਾ ਹੋਣ ਕਾਰਨ ਉਹ ਲੰਘੀ ਰਾਤ ਦਰਵਾਜ਼ਾ ਬੰਦ ਕਰ ਕੇ ਸੌ ਗਏ। ਤੜਕੇ ਸਵੇਰੇ ਕਰੀਬ 3.30 ਵਜੇ ਉਸ ਨੇ ਮੁੱਖ ਦਰਵਾਜ਼ਾ ਖੁੱਲ੍ਹਣ ਦੀ ਆਵਾਜ਼ ਸੁਣੀ, ਜਦੋਂ ਉਹ ਬਾਹਰ ਆਇਆ ਤਾਂ ਘਰ ’ਚ ਦਾਖਲ ਹੋਏ ਕਰੀਬ ਅੱਠ ਜਣਿਆਂ ਨੇ ਉਸ ਕੋਲੋਂ ਨਕਦੀ ਦੀ ਮੰਗ ਕੀਤੀ। ਅਲਮਾਰੀ ਨੂੰ ਲੱਗੇ ਲਾਕਰ ਦੀ ਚਾਬੀ ਦੇਣ ਤੋਂ ਜਦੋਂ ਉਸ ਨੇ ਇਨਕਾਰ ਕੀਤਾ ਤਾਂ ਉਨ੍ਹਾਂ ਨੇ ਉਸ ਦੀ ਕੁੱਟਮਾਰ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਚਾਬੀ ਖੋਹ ਲਈ ਅਤੇ ਉਹ ਸਾਢੇ ਅੱਠ ਲੱਖ ਰੁਪਏ ਤੇ 11 ਤੋਲੇ ਸੋਨੇ ਦੇ ਗਹਿਣੇ ਵੀ ਲੁੱਟ ਲਏ। ਮੁਲਜ਼ਮ ਉਨ੍ਹਾਂ ਨੂੰ ਬੰਨ੍ਹ ਕੇ ਫਰਾਰ ਹੋ ਗਏ।

Advertisement

Advertisement