ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਉਮੀਦਵਾਰਾਂ ਦੇ ਪਰਿਵਾਰਕ ਮੈਂਬਰਾਂ ਨੇ ਤਪਦੀ ਧੁੱਪ ਵਿੱਚ ਸਾਂਭਿਆ ਮੋਰਚਾ

07:10 AM May 16, 2024 IST
ਬਠਿੰਡਾ ਵਿੱਚ ਪ੍ਰਚਾਰ ਕਰਦੀ ਹੋਈ ਬੀਆ ਸਿੱਧੂ ਤੇ ਏਕਨੂਰ ਸਿੱਧੂ।

ਸ਼ਗਨ ਕਟਾਰੀਆ
ਬਠਿੰਡਾ, 15 ਮਈ
ਪੰਜਾਬ ਵਿੱਚ ਮੌਸਮ ਵਾਂਗ ਸਿਆਸੀ ਪਾਰਾ ਵੀ ਚੜ੍ਹ ਗਿਆ। ਉਮੀਦਵਾਰਾਂ ਦੇ ਪਰਿਵਾਰਕ ਮੈਂਬਰ ਕਹਿਰ ਦੀ ਗਰਮੀ ਵਿਚ ਪ੍ਰਚਾਰ ਕਰ ਰਹੇ ਹਨ। ਵੱਡਿਆਂ ਘਰਾਂ ਵਿਚ ਰਹਿਣ ਵਾਲੇ ਆਗੂ ਹੁਣ ਗਲੀਆਂ ਵਿਚ ਆਮ ਦਿਖਾਈ ਦੇਣ ਲੱਗੇ ਹਨ। ਇਥੇ ਕਾਂਗਰਸ ਪਾਰਟੀ ਦੇ ਉਮੀਦਵਾਰ ਜੀਤ ਮਹਿੰਦਰ ਸਿੰਘ ਸਿੱਧੂ ਦਾ ਪੂਰਾ ਪਰਿਵਾਰ ਵੀ ਇਸ ਚੋਣ ਮੁਹਿੰਮ ਵਿੱਚ ਡਟਿਆ ਹੋਇਆ ਹੈ। ਸ੍ਰੀ ਸਿੱਧੂ ਦੀ ਪਤਨੀ ਨਿਮਰਤ ਕੌਰ, ਧੀ ਬੀਆ ਸਿੱਧੂ ਅਤੇ ਨੂੰਹ ਏਕਨੂਰ ਸਿੱਧੂ ਵੱਲੋਂ ਲਗਾਤਾਰ ਬਠਿੰਡਾ ਸ਼ਹਿਰ ਦੇ ਵੱਖ-ਵੱਖ ਵਾਰਡਾਂ ਵਿੱਚ ਸਥਾਨਕ ਆਗੂਆਂ ਦੇ ਸਹਿਯੋਗ ਨਾਲ ਲੋਕਾਂ ਤੱਕ ਪਹੁੰਚ ਕੀਤੀ ਜਾ ਰਹੀ ਹੈ। ਨਿਮਰਤ ਕੌਰ ਵੱਲੋਂ ਸ਼ਹਿਰ ਵਿੱਚ ਨੁੱਕੜ ਮੀਟਿੰਗਾਂ ਅਤੇ ਡੋਰ ਟੂ ਡੋਰ ਮੁਹਿੰਮ ਤਹਿਤ ਲੋਕਾਂ ਨਾਲ ਰਾਬਤਾ ਹਲਕੇ ਦੇ ਵਿਕਾਸ ਲਈ ਕਾਂਗਰਸ ਪਾਰਟੀ ਦਾ ਸਾਥ ਮੰਗਿਆ ਗਿਆ।
ਇਸ ਮੌਕੇ ਜ਼ਿਲ੍ਹਾ ਪ੍ਰਧਾਨ (ਸ਼ਹਿਰੀ) ਐਡਵੋਕੇਟ ਰਾਜਨ ਗਰਗ, ਬਲਾਕ ਬਠਿੰਡਾ ਦੇ ਪ੍ਰਧਾਨ ਬਲਰਾਜ ਸਿੰਘ ਪੱਕਾ, ਮੀਤ ਪ੍ਰਧਾਨ ਰੁਪਿੰਦਰ ਬਿੰਦਰਾ, ਅਰੁਨ ਵਧਾਵਨ, ਬਲਵੰਤ ਰਾਏ ਨਾਥ, ਟਹਿਲ ਸਿੰਘ ਬੁੱਟਰ, ਪਵਨ ਮਾਨੀ, ਬਲਜਿੰਦਰ ਸਿੰਘ, ਅਸ਼ੋਕ ਪ੍ਰਧਾਨ, ਅਨਿਲ ਭੋਲਾ ਤੇ ਹੋਰ ਹਾਜ਼ਰ ਸਨ।

Advertisement

Advertisement
Advertisement