ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਆਰਮੀਨੀਆ ’ਚ ਫਸੇ ਨੌਜਵਾਨਾਂ ਦੇ ਪਰਿਵਾਰ ਸੀਚੇਵਾਲ ਨੂੰ ਮਿਲੇ

07:59 AM Jun 19, 2024 IST
ਪੀੜਤ ਪਰਿਵਾਰ ਸੰਤ ਬਲਬੀਰ ਸਿੰਘ ਸੀਚੇਵਾਲ ਨੂੰ ਮਿਲਦੇ ਹੋਏ।

ਨਿੱਜੀ ਪੱਤਰ ਪ੍ਰੇਰਕ
ਜਲੰਧਰ, 18 ਜੂਨ
ਆਰਮੀਨੀਆ ਦੀ ਜੇਲ੍ਹ ’ਚ ਫਸੇ 12 ਪੰਜਾਬੀ ਨੌਜਵਾਨਾਂ ਦੇ ਪਰਿਵਾਰਕ ਮੈਂਬਰਾਂ ਨੇ ਅੱਜ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਨੂੰ ਛੁਡਵਾਉਣ ਲਈ ਭਾਰਤ ਸਰਕਾਰ ਤੱਕ ਪਹੁੰਚ ਕਰਨ ਦੀ ਅਪੀਲ ਕੀਤੀ। ਨਿਰਮਲ ਕੁਟੀਆ ਸੁਲਤਾਨਪੁਰ ਪਹੁੰਚੇ ਇਨ੍ਹਾਂ ਪੀੜਤ ਪਰਿਵਾਰਾਂ ਨੇ ਦੱਸਿਆ ਕਿ ਟਰੈਵਲ ਏਜੰਟਾਂ ਨੇ ਉਨ੍ਹਾਂ ਕੋਲੋਂ ਲੱਖਾਂ ਰੁਪਏ ਠੱਗ ਲਏ ਤੇ ਉਨ੍ਹਾਂ ਦੇ ਬੱਚਿਆਂ ਨੂੰ ਆਰਮੀਨੀਆ ਦੀ ਜੇਲ੍ਹ ਵਿੱਚ ਫਸਾ ਦਿੱਤਾ। ਆਰਮੀਨੀਆ ਦੀ ਜੇਲ੍ਹ ਵਿੱਚ ਫਸੇ 35 ਸਾਲਾ ਰਾਮ ਲਾਲ ਦੇ ਭਰਾ ਰੋਸ਼ਨ ਲਾਲ ਨੇ ਸੰਤ ਸੀਚੇਵਾਲ ਨੂੰ ਦੱਸਿਆ ਕਿ ਉਸ ਦਾ ਭਰਾ ਦਸੰਬਰ 2023 ਨੂੰ ਆਰਮੀਨੀਆ ਗਿਆ ਸੀ। ਉਥੇ ਲਾਡੀ ਗਿੱਲ ਨਾਂ ਦਾ ਟਰੈਵਲ ਏਜੰਟ 11 ਮਾਰਚ 2024 ਨੂੰ ਉਸ ਦੇ ਭਰਾ ਰਾਮ ਲਾਲ ਅਤੇ ਕੋਲਕਾਤਾ ਦੇ ਰਹਿਣ ਵਾਲੇ ਮੁਨੀਰ ਨੂੰ ਨਾਲ ਲੈ ਕੇ ਆਰਮੀਨੀਆ-ਜੌਰਜੀਆ ਸਰਹੱਦ ’ਤੇ ਪਹੁੰਚਿਆ।
ਉਥੇ ਪੰਜ ਨੌਜਵਾਨ ਪਹਿਲਾਂ ਹੀ ਲਾਡੀ ਗਿੱਲ ਨੇ ਲਿਆਂਦੇ ਹੋਏ ਸਨ। ਉਸ ਨੇ ਸਾਰਿਆਂ ਨੂੰ ਕਿਹਾ ਕਿ ਉਨ੍ਹਾਂ ਨੂੰ ਜੌਰਜੀਆ ਦੀ ਥੋੜ੍ਹੀ ਜਿਹੀ ਸਰਹੱਦ ਪਾਰ ਕਰਨੀ ਪੈਣੀ ਹੈ। ਰੋਸ਼ਨ ਲਾਲ ਨੇ ਦੱਸਿਆ ਕਿ ਆਰਮੀਨੀਆ ਦੀ ਸਰਹੱਦ ਤੋਂ ਇੱਕ ਕਿਲੋਮੀਟਰ ਪਹਿਲਾਂ ਹੀ ਉਥੇ ਦੀ ਫੌਜ ਨੇ ਉਨ੍ਹਾਂ ਸਾਰੇ ਸੱਤ ਜਣਿਆਂ ਨੂੰ ਫੜ ਲਿਆ ਸੀ ਤੇ ਉਹ ਉਦੋਂ ਤੋਂ ਹੀ ਜੇਲ੍ਹ ਵਿੱਚ ਹਨ। ਸ਼ਾਹਕੋਟ ਦੇ ਪਿੰਡ ਸੰਗਤਪੁਰ ਤੋਂ ਆਰਮੀਨੀਆ ਗਿਆ 23 ਸਾਲਾ ਅਜੈ ਵੀ ਉਥੇ ਜੇਲ੍ਹ ਵਿੱਚ ਹੀ ਹੈ, ਜੋ ਇਟਲੀ ਜਾਣ ਵੇਲੇ ਮਾਰਚ 2024 ’ਚ ਜੌਰਜੀਆ ਸਰਹੱਦ ਤੋਂ ਫੜਿਆ ਗਿਆ।
ਸੀਚੇਵਾਲ ਨੇ ਦੱਸਿਆ ਕਿ ਉਹ ਆਰਮੀਨੀਆ ਵਿੱਚ ਫਸੇ ਨੌਜਵਾਨਾਂ ਦੇ ਮਾਮਲੇ ਵਿੱਚ ਵਿਦੇਸ਼ ਮੰਤਰਾਲੇ ਨਾਲ ਰਾਬਤਾ ਰੱਖ ਰਹੇ ਹਨ ਤੇ ਆਰਮੀਨੀਆ ਵਿੱਚ ਭਾਰਤੀ ਦੂਤਾਵਾਸ ਨਾਲ ਵੀ ਸੰਪਰਕ ਬਣਾਇਆ ਹੋਇਆ ਹੈ।

Advertisement

Advertisement