ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਇਨਸਾਫ ਲਈ ਖੁਆਰ ਹੋ ਰਹੇ ਨੇ ਦੰਗਾ ਪੀੜਤ ਪਰਿਵਾਰ

08:58 AM Sep 20, 2024 IST
ਸੈਕਟਰ-77 ਵਿੱਚ ਬੂਥ ਮਾਰਕੀਟ ਦਾ ਜਾਇਜ਼ਾ ਲੈਂਦੇ ਹੋਏ ਐਸਡੀਐੱਮ ਤੇ ਹੋਰ ਅਧਿਕਾਰੀ।

ਦਰਸ਼ਨ ਸਿੰਘ ਸੋਢੀ
ਐਸ.ਏ.ਐਸ. ਨਗਰ (ਮੁਹਾਲੀ), 19 ਸਤੰਬਰ
ਨਵੰਬਰ 1984 ਸਿੱਖ ਦੰਗਾ ਪੀੜਤ ਪਰਿਵਾਰ ਚਾਰ ਦਹਾਕੇ ਬੀਤ ਜਾਣ ਦੇ ਬਾਵਜੂਦ ਇਨਸਾਫ਼ ਲਈ ਖੱਜਲ-ਖੁਆਰ ਹੋ ਰਹੇ ਹਨ। ਦੰਗਿਆਂ ਤੋਂ ਬਾਅਦ ਵੱਡੀ ਗਿਣਤੀ ਪੀੜਤ ਪਰਿਵਾਰਾਂ ਨੇ ਮੁਹਾਲੀ ਅਤੇ ਆਸ-ਪਾਸ ਇਲਾਕੇ ਵਿੱਚ ਆ ਕੇ ਸ਼ਰਨ ਲਈ ਸੀ। ਦੰਗਾ ਪੀੜਤਾਂ ਲਈ ਸੈਕਟਰ-77 ਵਿੱਚ ਰਾਖਵੀਂ ਰੱਖੀ ਜ਼ਮੀਨ ’ਤੇ ਬਣਾਏ ਬੂਥ ਵੀ ਕੰਮ ਨਹੀਂ ਆ ਰਹੇ। ਇੱਥੇ ਬਹੁਤ ਛੋਟੇ ਆਕਾਰ ਦੇ ਬੂਥ ਬਣਾਏ ਗਏ ਅਤੇ ਰਸਤਾ ਵੀ ਕਾਫ਼ੀ ਤੰਗ ਛੱਡਿਆ ਗਿਆ ਹੈ। ਉਧਰ, ਅੱਜ ਦੰਗਾ ਪੀੜਤਾਂ ਦੀ ਅਪੀਲ ’ਤੇ ਮੁਹਾਲੀ ਦੇ ਐੱਸਡੀਐੱਮ ਦੀਪਾਂਕਰ ਗਰਗ, ਤਹਿਸੀਲਦਾਰ ਅਰਜਨ ਸਿੰਘ ਗਰੇਵਾਲ ਅਤੇ ਗਮਾਡਾ ਦੀ ਟੀਮ ਨੇ ਬੂਥ ਮਾਰਕੀਟ ਦਾ ਦੌਰਾ ਕਰਕੇ ਮੌਜੂਦਾ ਸਥਿਤੀ ਦਾ ਜਾਇਜ਼ਾ ਲਿਆ। 1984 ਸਿੱਖ ਕਤਲੇਆਮ ਵੈੱਲਫੇਅਰ ਪੀੜਤ ਸੁਸਾਇਟੀ ਦੇ ਪ੍ਰਧਾਨ ਸੁਖਵਿੰਦਰ ਸਿੰਘ ਭਾਟੀਆ, ਜਨਰਲ ਸਕੱਤਰ ਬਲਵਿੰਦਰ ਸਿੰਘ, ਹਰਵਿੰਦਰ ਸਿੰਘ, ਜੋਗਿੰਦਰ ਸਿੰਘ ਅਤੇ ਹੋਰਨਾਂ ਪੀੜਤਾਂ ਨੇ ਮੌਕਾ ਦੇਖਣ ਪਹੁੰਚੇ ਅਧਿਕਾਰੀਆਂ ਅੱਗੇ ਆਪਣੀਆਂ ਸਮੱਸਿਆਵਾਂ ਦਾ ਪਟਾਰਾ ਖੋਲ੍ਹ ਕੇ ਰੱਖ ਦਿੱਤਾ। ਉਨ੍ਹਾਂ ਦੱਸਿਆ ਕਿ ਸੈਕਟਰ-77 ਵਿੱਚ ਬਹੁਤ ਛੋਟੇ ਸਾਈਜ਼ ਦੇ ਬੂਥ ਬਣਾਏ ਗਏ ਹਨ ਜਦੋਂਕਿ ਮੁਰਗੀਆਂ ਦੇ ਖੁੱਡੇ ਵੀ ਇਸ ਤੋਂ ਵੱਡੇ ਹੁੰਦੇ ਹਨ। ਗਮਾਡਾ ਵੱਲੋਂ ਇੱਥੇ ਬਿਜਲੀ-ਪਾਣੀ, ਸੜਕਾਂ ਦੀ ਵਿਵਸਥਾ ਨਹੀਂ ਕੀਤੀ ਗਈ ਹੈ ਅਤੇ ਨਾ ਹੀ ਬਾਥਰੂਮ ਬਣਾਏ ਗਏ ਹਨ। ਇੰਜ ਹੀ ਫੇਜ਼-6 ਵਿੱਚ ਪੈਟਰੋਲ ਪੰਪ ਦੇ ਸਾਹਮਣੇ ਸੜਕ ਦੇ ਨਾਲ ਦੰਗਾ ਪੀੜਤਾਂ ਲਈ ਜ਼ਮੀਨ ਰਾਖਵੀਂ ਰੱਖੀ ਗਈ ਸੀ ਪ੍ਰੰਤੂ ਇਹ ਜ਼ਮੀਨ ਰੇਹੜੀ-ਫੜ੍ਹੀ ਵਾਲਿਆਂ ਨੂੰ ਅਲਾਟ ਕਰ ਦਿੱਤੀ ਹੈ।
ਸੁਖਵਿੰਦਰ ਭਾਟੀਆ ਨੇ ਦੱਸਿਆ ਕਿ ਏਡੀਸੀ (ਜਨਰਲ) ਵੱਲੋਂ ਅੱਜ ਐੱਸਡੀਐੱਮ ਦੀ ਨਿਗਰਾਨੀ ਵਿੱਚ ਇੱਕ ਵਿਸ਼ੇਸ਼ ਕਮੇਟੀ ਦਾ ਗਠਨ ਕੀਤਾ ਗਿਆ ਹੈ, ਜੋ ਡੀਸੀ ਮੁਹਾਲੀ ਨੂੰ ਰਿਪੋਰਟ ਕਰੇਗੀ, ਜਿਸ ਵਿੱਚ ਗਮਾਡਾ ਦੇ ਜ਼ਿਲ੍ਹਾ ਟਾਊਨ ਪਲਾਨਰ, ਸਬ ਡਿਵੀਜ਼ਨ ਅਫ਼ਸਰ (ਇਲੈਕਟ੍ਰੀਕਲ), ਸਬ ਡਿਵੀਜ਼ਨ ਅਫ਼ਸਰ (ਸਿਵਲ) ਨੇ ਮੌਕਾ ਦੇਖਿਆ। ਇਸ ਮੌਕੇ ਰਛਪਾਲ ਕੌਰ, ਹਾਕਮ ਸਿੰਘ, ਬਲਦੇਵ ਸਿੰਘ, ਹਰਪਾਲ ਸਿੰਘ, ਹਰਚਰਨ ਸਿੰਘ ਸਮੇਤ ਹੋਰ ਪੀੜਤ ਪਰਿਵਾਰ ਮੌਜੂਦ ਸਨ।

Advertisement

Advertisement