For the best experience, open
https://m.punjabitribuneonline.com
on your mobile browser.
Advertisement

ਮ੍ਰਿਤਕ ਮਜ਼ਦੂਰ ਔਰਤਾਂ ਦੇ ਪਰਿਵਾਰਾਂ ਵੱਲੋਂ ਲਾਸ਼ਾਂ ਦਾ ਸਸਕਾਰ ਕਰਨ ਤੋਂ ਨਾਂਹ

06:35 PM Jun 29, 2023 IST
ਮ੍ਰਿਤਕ ਮਜ਼ਦੂਰ ਔਰਤਾਂ ਦੇ ਪਰਿਵਾਰਾਂ ਵੱਲੋਂ ਲਾਸ਼ਾਂ ਦਾ ਸਸਕਾਰ ਕਰਨ ਤੋਂ ਨਾਂਹ
Advertisement

ਕਰਮਵੀਰ ਸਿੰਘ ਸੈਣੀ

Advertisement

ਮੂਨਕ, 27 ਜੂਨ

ਬੀਤੀ 23 ਜੂਨ ਨੂੰ ਕਰੀਬ 13 ਮਜ਼ਦੂਰ ਮਰਦ, ਔਰਤਾਂ ਟਰੈਕਟਰ ਸਮੇਤ ਪਨੀਰੀ ਤੇ ਕਲਟੀਬੇਟਰ ਭਾਖੜਾ ਨਹਿਰ ਵਿੱਚ ਡਿੱਗਣ ਕਾਰਨ 3 ਔਰਤਾਂ ਦੀ ਮੌਤ ਹੋ ਗਈ। ਬਾਕੀ ਔਰਤਾਂ ਤੇ ਡਰਾਈਵਰ ( ਜੋੋ ਖੁਦ ਮਜ਼ਦੂਰ ਸੀ) ਨੂੰ ਲੋਕਾਂ ਨੇ ਬਚਾਅ ਲਿਆ ਸੀ। ਕਈ ਔਰਤਾਂ ਜ਼ਖ਼ਮੀ ਹਾਲਤ ਵਿੱਚ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ। ਕਾਫੀ ਮੁਸ਼ੱਕਤ ਤੋਂ ਬਾਅਦ ਤਿੰਨੇ ਲਾਸ਼ਾਂ ਮਿਲ ਗਈਆਂ ਹਨ। ਅੱਜ ਪੀੜਤ ਪਰਿਵਾਰਾਂ ਵੱਲੋਂ ਲਾਸ਼ਾਂ ਦਾ ਸਸਕਾਰ ਨਾ ਕਰਨ ਦਾ ਫ਼ੈਸਲਾ ਕਰਕੇ ਲਾਸ਼ਾਂ ਨੂੰ ਮੂਨਕ ਸਬ-ਡਿਵੀਜ਼ਨ ਹਸਪਤਾਲ ਦੇ ਮੁਰਦਾਘਰ ਵਿੱਚ ਰਖਵਾ ਦਿੱਤਾ ਗਿਆ। ਪੀੜਤ ਪਰਿਵਾਰਾਂ ਨੇ ਇਸ ਸਬੰਧੀ ਸੰਘਰਸ਼ ਦਾ ਰਾਹ ਫੜ ਲਿਆ ਹੈ। ਸਥਾਨਕ ਹਸਪਤਾਲ ਵਿੱਚ ਹਾਜ਼ਰ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਕਮੇਟੀ ਮੈਂਬਰ ਹਰਭਗਵਾਨ ਸਿੰਘ ਮੂਨਕ ਅਤੇ ਜ਼ਿਲ੍ਹਾ ਆਗੂ ਗੋਪੀ ਗਿਰ ਕੱਲਰਭੈਣੀ ਨੇ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ‘ਤੇ ਦੋਸ਼ ਲਾਇਆ ਕਿ ਘਟਨਾ ਵਾਪਰਨ ਦੇ 5 ਦਿਨ ਬੀਤ ਜਾਣ ਦੇ ਬਾਵਜੂਦ ਹਲਕਾ ਵਿਧਾਇਕ ਵਕੀਲ ਬਰਿੰਦਰ ਗੋਇਲ, ਸਥਾਨਕ ਪ੍ਰਸ਼ਾਸਨ ਵੱਲੋਂ ਮ੍ਰਿਤਕ ਪਰਿਵਾਰਾਂ ਅਤੇ ਜ਼ਖਮੀਆਂ ਨੂੰ ਕੋਈ ਰਾਹਤ ਨਸੀਬ ਨਹੀਂ ਹੋਈ। ਹਲਕਾ ਵਿਧਾਇਕ ਵੱਲੋਂ ਪਰਿਵਾਰਾਂ ਕੋਲ ਇੱਕ ਸੰਖੇਪ ਜਿਹਾ ਦੌਰਾ ਕੀਤਾ ਗਿਆ ਪਰ ਨਾ ਤਾਂ ਕੋਈ ਜ਼ਖਮੀਆਂ ਦੇ ਇਲਾਜ ਸਬੰਧੀ ਤੇ ਨਾ ਹੀ ਮ੍ਰਿਤਕ ਪਰਿਵਾਰਾਂ ਲਈ ਕੋਈ ਰਾਹਤ ਦਿੱਤੀ ਗਈ।

ਉਨ੍ਹਾਂ ਕਿਹਾ ਕਿ ਖੇਤ ਮਜ਼ਦੂਰ ਜੱਥੇਬੰਦੀ ਪੰਜਾਬ ਸਰਕਾਰ ਤੋਂ ਮੰਗ ਕਰਦੀ ਹੈ ਕਿ ਮ੍ਰਿਤਕ ਔਰਤਾਂ ਦੇ ਪਰਿਵਾਰਾਂ ਨੂੰ ਦਸ ਦਸ ਲੱਖ ਰੁਪਏ ਮੁਆਵਜ਼ਾ ਦਿੱਤਾ ਜਾਵੇ , ਪਰਿਵਾਰਾਂ ਦਾ ਸਮੁੱਚਾ ਕਰਜ਼ਾ ਮੁਆਫ਼ ਕੀਤਾ ਜਾਵੇ ਅਤੇ ਪਰਿਵਾਰ ਦੇ ਇੱਕ ਜੀਅ ਨੂੰ ਨੌਕਰੀ ਦਿੱਤੀ ਜਾਵੇ। ਇਸ ਤੋਂ ਇਲਾਵਾ ਜ਼ਖ਼ਮੀ ਔਰਤਾਂ ਦਾ ਮੁਫ਼ਤ ਤੇ ਢੁਕਵਾਂ ਸਰਕਾਰੀ ਇਲਾਜ ਕਰਾਉਣ ਤੋਂ ਇਲਾਵਾ ਮੁਆਵਜ਼ਾ ਦਿੱਤਾ ਜਾਵੇ ਅਤੇ ਇਸ ਹਾਦਸੇ ਦੇ ਕਾਰਨਾਂ ਦੀ ਪੜਤਾਲ ਕਰਵਾ ਕੇ ਇਸ ਹਾਦਸੇ ਦੀ ਵਜ੍ਹਾ ਬਣੇ ਨੁਕਸਾਂ ਨੂੰ ਦੂਰ ਕੀਤਾ ਜਾਵੇ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਮੂਨਕ ਦੇ ਪ੍ਰਧਾਨ ਸੁਖਦੇਵ ਸਿੰਘ ਕੜੈਲ, ਬਲਾਕ ਸਕੱਤਰ ਰਿੰਕੂ ਸੈਣੀ, ਬਲਵਿੰਦਰ ਸਿੰਘ ਮਨਿਆਣਾ, ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ) ਦੇ ਆਗੂ ਰਮਨ ਸਿੰਘ ਕਾਲਾਝਾੜ ਹਾਜ਼ਰ ਸਨ।

Advertisement
Tags :
Advertisement
Advertisement
×